ਦਿੱਲੀ ਪੁਲਿਸ ਨਾਲ ਮੁੱਠਭੇੜ ਵਿਚ ਇਕ ਲੱਖ ਦਾ ਇਨਾਮੀ ਬਦਮਾਸ਼ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ 'ਤੇ ਕੀਤੇ ਗਿਆ ਹਮਲਾ

Delhi police arrested two miscreants after encounter

ਨਵੀਂ ਦਿੱਲੀ: ਦਿੱਲੀ ਦੇ ਅਲੀਪੁਰ ਇਲਾਕੇ ਦੇ ਬੁਰਾੜੀ ਪਿੰਡ ਵਿਚ ਪੁਲਿਸ ਅਤੇ ਬਦਮਾਸ਼ਾਂ ਵਿਚ ਫਾਇਰਿੰਗ ਹੋ ਗਈ। ਕਈ ਰਾਉਂਡ ਗੋਲੀਆਂ ਚਲਣ ਤੋਂ ਬਾਅਦ ਪੁਲਿਸ ਨੇ ਇਕ ਬਦਮਾਸ਼ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਇਕ ਨੂੰ ਗੋਲੀ ਲੱਗੀ ਹੈ। ਦੋਵਾਂ ਨੂੰ ਨਾਮ ਸਲਮਾਨ ਅਤੇ ਨਾਜ਼ਿਮ ਦੱਸੇ ਜਾ ਰਹੇ ਹਨ। ਇਹਨਾਂ ਤੇ ਇਕ ਇਕ ਲੱਖ ਦਾ ਇਲਾਮ ਐਲਾਨਿਆ ਗਿਆ ਹੈ। ਦਸ ਦਈਏ ਕਿ ਵੀਰਵਾਰ ਨੂੰ ਹੀ ਦਿੱਲ ਪੁਲਿਸ ਦੀ ਸਪੇਸ਼ਲ ਸੇਲ ਨੇ ਸ਼ਾਮੀ ਆਹੁਜਾ ਅਤੇ ਤਾਨਿਸ਼ ਨਾਮ ਦੇ ਦੋ ਬਦਮਾਸ਼ਾ ਨੂੰ ਫੜਿਆ ਹੈ।

ਦਸਿਆ ਜਾ ਰਿਹਾ ਹੈ ਕਿ ਇਹਨਾਂ ਬਦਮਾਸ਼ਾਂ ਨੂੰ ਫੜਨ ਗਈ ਦਿੱਲੀ ਪੁਲਿਸ ਦੀ ਕ੍ਰਾਇਮ ਟੀਮ ਤੇ ਉਲਟਾ ਬਦਮਾਸ਼ਾਂ ਨੇ ਹੀ ਹਮਲਾ ਕਰ ਦਿੱਤਾ। ਕ੍ਰਾਇਮ ਹਬ੍ਰਾਂਚ ਦੀ ਟੀਮ ਨੇ ਕਾਫ਼ੀ ਦੂਰ ਤਕ ਪਿੱਛਾ ਕਰਕੇ ਦੋ ਬਦਮਾਸ਼ਾਂ ਨੂੰ ਫੜਿਆ ਲਿਆ। ਇਸ ਦੌਰਾਨ ਦੋ ਬਦਮਾਸ਼ ਪੁਲਿਸ ਪਾਰਟੀ ਤੇ ਹਮਲਾ ਕਕਕੇ ਭੱਜ ਗਏ।

ਫੜੇ ਗਏ ਬਦਮਾਸ਼ਾਂ ਕੋਲ ਹਥਿਆਰ ਅਤੇ ਕਾਰਤੂਸ ਬਰਾਮਦ ਹੋਏ ਹਨ। ਸ਼ਾਮੀ ਤੇ ਸਨੈਚਿੰਗ ਅਤੇ ਲੁੱਟ ਮਾਰ ਦੇ 68 ਮੁਕੱਦਮੇ ਦਰਜ ਹਨ ਜਦਕਿ ਤਾਨਿਸ਼ ਤੇ 25 ਅਪਰਾਧਿਕ ਮਾਮਲੇ ਚਲ ਰਹੇ ਹਨ। ਫਿਲਹਾਲ ਪੁਲਿਸ ਦੋਵਾਂ ਤੋਂ ਪੁਛਗਿੱਛ ਕਰ ਰਹੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।