ਲੋਕਾਂ ਨੂੰ ਨਕਦ ਮਦਦ ਨਾ ਦੇ ਕੇ ਅਰਥਵਿਵਸਥਾ ਬਰਬਾਦ ਕਰ ਰਹੀ ਹੈ ਸਰਕਾਰ : ਰਾਹੁਲ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸਨਿਚਰਵਾਰ ਨੂੰ ਦੋਸ਼ ਲਗਾਇਆ ਕਿ ਸਰਕਾਰ ਕੋਰੋਨਾ ਵਾਇਰਸ ਦੇ

Rahul Gandhi

ਨਵੀਂ ਦਿੱਲੀ, 6 ਜੂਨ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸਨਿਚਰਵਾਰ ਨੂੰ ਦੋਸ਼ ਲਗਾਇਆ ਕਿ ਸਰਕਾਰ ਕੋਰੋਨਾ ਵਾਇਰਸ ਦੇ ਸੰਕਟ ਦੇ ਸਮੇਂ ਲੋਕਾਂ ਅਤੇ ਸੂਖਮ, ਛੋਟੇ ਅਤੇ ਮੱਧਮ ਉਦਯੋਗ ਖੇਤਰ ਦੀ ਇਕਾਈਆਂ ਨੂੰ ਨਕਦ ਸਹਿਯੋਗ ਨਹੀਂ ਦੇ ਕੇ ਅਰਥਵਿਵਸਥਾ ਨੂੰ ਬਰਬਾਦ ਕਰ ਹੀ ਹੈ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਸਰਕਾਰ ਦਾ ਇਹ ਰੁਖ ‘ਨੋਟਬੰਦੀ 2.0 ਹੈ। 

ਗਾਂਧੀ ਨੇ ਇਕ ਖ਼ਬਰ ਸਾਂਝੀ ਕਰਦੇ ਹੋਏ ਟਵੀਟ ਕੀਤਾ, ‘‘ਸਰਕਾਰ ਲੋਕਾਂ ਅਤੇ ਐਮਐਸਐਮਆਈ ਨੂੰ ਨਗਦ ਸਹਿਯੋਗ ਦੇਣ ਤੋਂ ਇਨਕਾਰ ਕਰ ਕੇ ਸਾਡੀ ਅਰਥਵਿਵਸਥਾ ਨੂੰ ਸਰਗਰਮੀ ਨਾਲ ਖ਼ਤਮ ਕਰ ਰਹੀ ਹੈ। ਇਹ ਨੋਟਬੰਦੀ 2.0 ਹੈ। ਜ਼ਿਰਕਯੋਗ ਹੈ ਕਿ ਰਾਹੁਲ ਗਾਂਧੀ ਅਤੇ ਕਾਂਗਰਸ ਪਿਛਲੇ ਕਈ ਹਫ਼ਤਿਆਂ ਤੋਂ ਸਰਕਾਰ ਕੋਲੋਂ ਇਹ ਮੰਗ ਕਰ ਰਹੀ ਹੈ ਕਿ ਗ਼ਰੀਬਾਂ, ਮਜ਼ਦੂਰਾਂ ਅਤੇ ਐਮਐਸਐਮਆਈ ਦੀ ਵਿੱਤੀ ਮਦਦ ਕੀਤੀ ਜਾਏ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਦੇ ਖਾਤਿਆਂ ’ਚ ਅਗਲੇ 6 ਮਹੀਨੇ ਲਈ 7500 ਰੁਪਏ ਪ੍ਰਤੀ ਮਹੀਨਾ ਭੇਜਿਆ ਜਾਵੇ ਅਤੇ ਤੱਤਕਾਲ 10 ਹਜ਼ਾਰ ਰੁਪਏ ਦਿਤੇ ਜਾਣ।               (ਪੀਟੀਆਈ)