ਹਿਮਾਚਲ ਪ੍ਰਦੇਸ਼ ’ਚ ਹੈਵਾਨੀਅਤ, ਹੁਣ ਗਾਂ ਨੂੰ ਖੁਆਇਆ ਵਿਸਫੋਟਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਰਲ ਦੇ ਮਲਪੁਰਮ ’ਚ ਇਕ ਗਰਭਵਤੀ ਹਥਣੀ ਦੀ ਵਿਸਫੋਟਕ ਖਾਣ ਨਾਲ ਹੋਈ ਮੌਤ ਤੋਂ ਬਾਅਦ ਹਿਮਾਚਲ ਪ੍ਰਦੇਸ਼ ਤੋਂ ਵੀ ਅਜਿਹਾ ਹੀ ਹੈਰਾਨ

File Photo

ਬਿਲਾਸਪੁਰ, 6 ਜੂਨ : ਕੇਰਲ ਦੇ ਮਲਪੁਰਮ ’ਚ ਇਕ ਗਰਭਵਤੀ ਹਥਣੀ ਦੀ ਵਿਸਫੋਟਕ ਖਾਣ ਨਾਲ ਹੋਈ ਮੌਤ ਤੋਂ ਬਾਅਦ ਹਿਮਾਚਲ ਪ੍ਰਦੇਸ਼ ਤੋਂ ਵੀ ਅਜਿਹਾ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।  ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬਿਲਾਸਪੁਰ ਦੇ ਝੰਡੁਤਾ ਇਲਾਕੇ ’ਚ ਇਕ ਗਾਂ ਨੂੰ ਕਿਸੇ ਨੇ ਵਿਸਫੋਟਕ ਦਾ ਗੋਲਾ ਬਣਾ ਕੇ ਖੁਆ ਦਿਤਾ, ਜਿਸ ਨਾਲ ਗਾਂ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਈ ਹੈ।

ਗਾਂ ਦੇ ਮਾਲਕ ਨੇ ਘਟਨਾ ਦਾ ਵੀਡੀਉ ਸੋਸ਼ਲ ਮੀਡੀਆ ’ਤੇ ਪਾਇਆ ਹੈ, ਜੋ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਹਾਲਾਂਕਿ ਪੁਲਿਸ ਨੇ ਇਸ ਮਾਮਲੇ ਦੇ ਸੰਬੰਧ ’ਚ 26 ਮਈ ਨੂੰ ਕੇਸ ਦਰਜ ਕਰ ਲਿਆ ਸੀ ਪਰ ਕਾਰਵਾਈ ਹੁਣ ਸ਼ੋਰੂ ਹੋਈ ਹੈ। ਸਨਿਚਰਵਾਰ ਨੂੰ ਡੀ.ਐਸ.ਪੀ ਐਡਕੁਆਟਰ ਸੰਜੇ ਸ਼ਰਮਾ ਨੇ ਘਟਨਾ ਸਥਲ ਦਾ ਦੌਰਾ ਕੀਤਾ। ਲੋਕਾਂ ਦੇ ਬਿਆਨ ਨਾਲ ਕੁੱਝ ਨਮੂਨੇ ਵੀ ਲਏ ਗਏ ਹਨ। ਉਥੇ ਹੀ ਸ਼ਾਮ ਨੂੰ ਇਸ ਮਾਮਲੇ ਵਿਚ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਜ਼ਿਕਰਯੋਗ ਹੈ ਕਿ 25 ਮਈ ਨੂੰ ਖੇਤਾਂ ਵੀ ਚਰ ਰਹੀ ਗੁਰਦਿਆਲ ਦੀ ਗਾਂ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਈ ਸੀ। ਕਿਸੇ ਵਿਅਕਤੀ ਨੇ ਖਾਣ ਵਾਲੀ ਚੀਜ਼ ਵਿਚ ਕੋਈ ਵਿਸਫੋਟਰਕ ਮਿਲਾ ਕੇ ਗਾਂ ਨੂੰ ਖੁਆ ਦਿਤਾ ਸੀ ਜਿਸ ਕਾਰਨ ਗਾਂ ਦਾ ਪੂਰਾ ਜਬੜਾ ਟੁੱਟ ਗਿਆ ਸੀ। ਇਸ ਮਾਮਲੇ ਵਿਚ ਗੁਰਦਿਆਲ ਨੇ ਅਪਣੇ ਗੁਆਂਢੀ ’ਤੇ ਸ਼ੱਕ ਜਾਹਿਰ ਕੀਤਾ ਹੈ। (ਏਜੰਸੀ)