ਕੁੱਝ ਨਿਜੀ ਹਸਪਤਾਲ ਮਰੀਜ਼ਾਂ ਨੂੰ ਦਾਖ਼ਲ ਨਹੀਂ ਕਰ ਕੇ ‘ਬੈਡ ਦੀ ਕਾਲਾਬਾਜ਼ਾਰੀ’ ਕਰ ਰਹੇ : ਕੇਜਰੀਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਸਨਿਚਵਾਰ ਨੂੰ ਕਿਹਾ ਕਿ ਸ਼ਹਿਰ ਦੇ ਕੁੱਝ ਹਸਪਤਾਲ ਕੋਵਿਡ 19 ਦੇ ਮਰੀਜ਼ਾਂ

Arvind Kejriwal

ਨਵੀਂ ਦਿੱਲੀ, 6 ਜੂਨ : ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਸਨਿਚਵਾਰ ਨੂੰ ਕਿਹਾ ਕਿ ਸ਼ਹਿਰ ਦੇ ਕੁੱਝ ਹਸਪਤਾਲ ਕੋਵਿਡ 19 ਦੇ ਮਰੀਜ਼ਾਂ ਨੂੰ ਦਾਖ਼ਲ ਕਰਨ ਤੋਂ ਇਨਕਾਰ ਕਰ ਰਹੇ ਹਨ ਅਤੇ ਬੈਡ ਦੇਣ ਲਈ ਲੱਖਾਂ ਰੁਪਏ ਮੰਗ ਰਹੇ ਹਨ। ਉਨ੍ਹਾਂ ਨੇ ‘ਬੈਡ ਦੀ ਕਾਲਾਬਾਜ਼ਾਰੀ’ ਕਰਨ ਵਾਲੇ ਹਸਪਤਾਲਾਂ ਵਿਰੁਧ ਸਖ਼ਤ ਕਾਰਵਾਈ ਦੀ ਚਿਤਾਵਨੀ ਦਿਤੀ ਹੈ। ਕੇਜਰੀਵਾਲ ਨੇ ਜ਼ੋਰ ਦਿਤਾ ਕਿ ਰਾਸ਼ਟਰੀ ਰਾਜਧਾਨੀ ’ਚ ਕੋਵਿਡ 19 ਦੇ ਮਰੀਜ਼ਾਂ ਦੀ ਇਲਾਜ ਲਈ ਹਸਪਤਾਲ ’ਚ ਬੈਡ ਦੀ ਕੋਈ ਘਾਟ ਨਹੀਂ ਹੈ ਅਤੇ ੳਪਲੱਬਧ ਬੈਡ ’ਤੇ ਨਜ਼ਰ ਰਖਣ ਲਈ ਦਿੱਲੀ ਸਰਕਾਰ ਹਰ ਨਿੱਜੀ ਹਸਪਤਾਲ ’ਚ ਇਕ ਮੈਡਿਕਲ ਮਾਹਰ ਤਾਇਨਾਤ ਕਰੇਗੀ।

ਉਨ੍ਹਾਂ ਕਿਹਾ ਸਰਕਾਰ ਨੂੰ ਪਤਾ ਲਗਿਆ ਹੈ ਕਿ ਕੁੱਝ ਹਸਪਲਾਤ ਕੋਵਿਡ 19 ਦੇ ਮਰੀਜ਼ਾਂ ਨੂੰ ਦਾਖ਼ਲ ਕਰਨ ਤੋਂ ਇਨਕਾਰ ਕਰ ਹਰੇ ਹਨ ਅਤੇ ਬੈਡ ਦੀ ਕਾਲਾਬਾਜ਼ਾਰੀ ’ਚ ਸ਼ਾਮਲ ਹਨ। ਉਨ੍ਹਾਂ ਨੇ ਆਨਆਈਨ ਪ੍ਰੈਸ ਕਾਨਫਰੰਸ ’ਚ ਕਿਹਾ, ‘‘ਅਸੀਂ ਅਜਿਹੇ ਹਸਪਤਾਲਾਂ ਵਿਰੁਧ ਸਖ਼ਤ ਕਾਰਵਾਈ ਕਰਾਂਗੇ ਅਤੇ ਉਹ ਮਰੀਜ਼ਾ ਨੂੰ ਦਾਖ਼ਲ ਕਰਨ ਤੋਂ ਇਨਕਾਰ ਨਹੀਂ ਕਰ ਸਕਦੇ। ਅਜਿਹੇ ਕੁੱਝ ਹਸਪਤਾਲਾਂ ਦੀ ਰਾਜਨੀਤਕ ਪਹੁੰਚ ਹੈ ਪਰ ਉਹ ਧੋਖੇ ਵਿਚ ਨਾ ਰਹਿਣ ਕਿ ਉਨ੍ਹਾਂ ਦੇ ਰਾਜਨੀਤਕ ਸਾਥੀ ਉਨ੍ਹਾਂ ਨੂੰ ਬਚਾ ਲੈਣਗੇ।’’ ਉਨ੍ਹਾਂ ਕਿਹਾ ਕੋਵਿਡ 19 ਦੇ ਮਰੀਜ਼ਾਂ ਲਈ 20 ਫ਼ੀ ਸਦੀ ਬੈਡ ਰਿਜ਼ਰਵ ਕਰਨ ’ਚ ਕੀ ਮੁਸ਼ਕਲ ਆ ਰਹੀ ਹੈ, ਇਸਦਾ ਪਤਾ ਲਗਾਉਣ ਲਈ ਉਹ ਹਸਪਤਾਲਾਂ ਦੇ ਮਾਲਕਾਂ ਨਾਲ ਗੱਲ ਕਰ ਰਹੇ ਹਨ।                                      (ਪੀਟੀਆਈ)