ਕੇਰਲ ’ਚ 8 ਜੂਨ ਤੋਂ ਐਂਟੀਬਾਡੀ ਟੈਸਟ ਸ਼ੁਰੂ ਹੋਵੇਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਰਲ ’ਚ ਕੋਰੋਨਾ ਵਾਇਰਸ ਦੇ ਤੇਜੀ ਨਾਲ ਵੱਧ ਰਹੇ ਮਾਮਲਿਆਂ ਦੌਰਾਨ ਰਾਜ ਸਰਕਾਰ ਨੇ ਵਾਇਰਸ ਦੇ ਭਾਈਚਾਰਕ ਪ੍ਰਸਾਰ ਦਾ ਪਤਾ

File Photo

ਤਿਰੂਵੰਤਪੂਰਮ, 6 ਜੂਨ : ਕੇਰਲ ’ਚ ਕੋਰੋਨਾ ਵਾਇਰਸ ਦੇ ਤੇਜੀ ਨਾਲ ਵੱਧ ਰਹੇ ਮਾਮਲਿਆਂ ਦੌਰਾਨ ਰਾਜ ਸਰਕਾਰ ਨੇ ਵਾਇਰਸ ਦੇ ਭਾਈਚਾਰਕ ਪ੍ਰਸਾਰ ਦਾ ਪਤਾ ਲਗਾਉਣ ਲਈ ਸੋਮਵਾਰ ਤੋਂ ਐਂਟੀਬਾਡੀ ਟੈਸਟ ਕਰਾਉਣ ਦਾ ਫ਼ੈਸਲਾ ਲਿਆ ਹੈ। ਰਾਜ ’ਚ ਸ਼ੁਕਰਵਾਰ ਨੂੰ ਵਾਇਰਸ ਦੇ 111 ਮਾਮਲੇ ਸਾਹਮਣੇ ਆਏ  ਸੀ ਜੋ ਕਿਸੇ ਇਕ ਦਿਨ ਦਾ ਸੱਭ ਤੋਂ ਵੱਧ ਪੱਧਰ ਹੈ।

ਇਯ ਦੇ ਬਾਅਦ ਪ੍ਰਦੇਸ਼ ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਹਾਲਾਤ ਨੂੰ ਗੰਭੀਰ ਦਸਿਆ। ਵਿਜਯਨ ਨੇ ਕਿਹਾ ਕਿ ਰਾਜ ’ਚ ਵਾਇਰਸ ਦਾ ਭਾਈਚਾਰਕ ਪ੍ਰਸਾਰ ਹੋਇਆ ਹੈ ਜਾਂ ਨਹੀਂ, ਇਸ ਦੀ ਜਾਂਚ ਦੇ ਲਈ ਐਂਟੀਬਾਡੀ ਟੈਸਟ ਵੱਡੇ ਪੱਧਰ ’ਤੇ ਕੀਤਾ ਜਾਵੇਗਾ।    (ਪੀਟੀਆਈ)