ਮੱਠੀ ਪਈ ਕੋਰੋਨਾ ਦੀ ਰਫ਼ਤਾਰ, ਪਿਛਲੇ 24 ਘੰਟਿਆਂ ਵਿਚ ਦੇਸ਼ ਵਿਚ ਸਾਹਮਣੇ ਆਏ 1 ਲੱਖ ਕੇਸ
ਦੇਸ਼ ਵਿਚ ਹੁਣ ਤੱਕ 23,27,86,482 ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਈ ਜਾ ਚੁੱਕੀ
Corona Case
ਨਵੀਂ ਦਿੱਲੀ : ਭਾਰਤ ਵਿਚ ਇਕ ਦਿਨ ਵਿਚ ਕੋਵਿਡ-19 ਨਾਲ 2,427 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਦੇਸ਼ ਵਿਚ ਵਾਇਰਸ( Coronavirus ) ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਵੱਧ ਕੇ 3,49,186 ਹੋ ਗਈ ਹੈ।
ਇਹ ਵੀ ਪੜ੍ਹੋ: ਮੁਸੀਬਤ ਵੇਲੇ ਨਹੀਂ ਛੱਡਿਆ ਹੌਂਸਲਾ, ਸਖ਼ਤ ਮਿਹਨਤ ਨਾਲ ਸ਼ੁਰੂ ਕੀਤਾ ਕੰਮ
ਕੇਂਦਰੀ ਸਿਹਤ ਮੰਤਰਾਲਾ ਵਲੋਂ ਬੁੱਧਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਇਕ ਦਿਨ ਵਿਚ ਕੋਵਿਡ-19 ( Coronavirus ) ਦੇ 1,00,636 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ ਵੱਧ ਕੇ 2,89,09,975 ਹੋ ਗਈ।
ਇਹ ਵੀ ਪੜ੍ਹੋ:ਨਾਸਾ ਵਲੋਂ 2030 ਤਕ ਸ਼ੁੱਕਰ ਗ੍ਰਹਿ ਲਈ ਦੋ ਮਿਸ਼ਨਾਂ ਦਾ ਐਲਾਨ
ਅੰਕੜਿਆਂ ਮੁਤਾਬਕ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ’ਚ ਕਮੀ ਆਈ ਅਤੇ ਦੇਸ਼ ਵਿਚ 14,01,609 ਲੋਕਾਂ ਦਾ ਕੋਰੋਨਾ ਵਾਇਰਸ( Coronavirus ) ਦਾ ਇਲਾਜ ਚੱਲ ਰਿਹਾ ਹੈ ਰਾਹਤ ਦੀ ਗੱਲ ਹੈ ਕਿ ਹੁਣ ਤਕ ਕੁਲ 2,71,59,180 ਲੋਕ ਵਾਇਰਸ (virus) ਤੋਂ ਮੁਕਤ ਵੀ ਹੋ ਚੁੱਕੇ ਹਨ। ਦੇਸ਼ ਵਿਚ ਹੁਣ ਤੱਕ 23,27,86,482 ਲੋਕਾਂ ਨੂੰ ਕੋਰੋਨਾ ਵੈਕਸੀਨ (Corona vaccine) ਲਗਾਈ ਜਾ ਚੁੱਕੀ ਹੈ।