ਕੋਰੋਨਾ ਨਾਲ ਮੌਤਾਂ ਦੇ ਮਾਮਲੇ 'ਚ ਮਹਾਰਾਸ਼ਟਰ 10ਵੇਂ ਸਥਾਨ 'ਤੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਨੇ ਸਭ ਤੋਂ ਵਧੇਰੇ ਕਹਿਰ ਅਮਰੀਕਾ 'ਚ ਢਾਹਿਆ ਹੈ

maharashtra coronavirus

ਮੁੰਬਈ-ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਭਲੇ ਹੀ ਘਟਣਾ ਸ਼ੁਰੂ ਹੋ ਗਿਆ ਹੈ ਪਰ ਮੌਤਾਂ ਦਾ ਸਿਲਸਿਲ ਅਜੇ ਵੀ ਜਾਰੀ ਹੈ। ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਅਪਣੀ ਲਪੇਟ 'ਚ ਲਿਆ ਅਤੇ ਲੋਕਾਂ ਦੇ ਜਨ-ਜੀਵਨ ਨੂੰ ਪ੍ਰਭਾਵਿਤ ਕੀਤਾ। ਕੋਰੋਨਾ ਨੇ ਸਭ ਤੋਂ ਵਧੇਰੇ ਕਹਿਰ ਅਮਰੀਕਾ 'ਚ ਢਾਹਿਆ ਹੈ ।

ਇਹ ਵੀ ਪੜ੍ਹੋ-ਪਾਕਿਸਤਾਨ 'ਚ ਵਾਪਰਿਆ ਭਿਆਨਕ ਹਾਦਸਾ: ਆਪਸ ਵਿਚ ਟਕਰਾਈਆਂ ਦੋ ਰੇਲ ਗੱਡੀਆਂ, 30 ਮੌਤਾਂ

ਭਾਰਤ 'ਚ ਮੌਤਾਂ ਦੇ ਮਾਮਲੇ 'ਚ ਮਹਾਰਾਸ਼ਟਰ ਸਭ ਤੋਂ ਟੌਪ 'ਤੇ ਹੈ ਅਤੇ ਕੁੱਲ ਮੌਤਾਂ ਦੇ ਮਾਮਲੇ 'ਚ ਇਹ 10ਵੇਂ ਨੰਬਰ 'ਤੇ ਹੈ।ਮਹਾਰਾਸ਼ਟਰ ਨੇ ਦੁਨੀਆ ਦੇ 212 ਦੇਸ਼ਾਂ ਨੂੰ ਪਿੱਛੇ ਛੱਡ ਕੇ ਮੌਤਾਂ ਦੇ ਮਾਮਲੇ 'ਚ ਇਕ ਲੱਖ ਦਾ ਅੰਕੜਾ ਹਾਸਲ ਕਰ ਲਿਆ ਹੈ। ਕੋਰੋਨਾ ਕਾਰਨ ਹੁਣ ਤੱਕ ਦੇਸ਼ 'ਚ ਕਰੀਬ 3 ਲੱਖ 47 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਸ 'ਚੋਂ ਸਭ ਤੋਂ ਵਧੇਰੇ ਮੌਤਾਂ ਮਹਾਰਾਸ਼ਟਰ 'ਚ ਹੋਈਆਂ ਹਨ। ਭਾਵ ਦੇਸ਼ 'ਚ 29 ਫੀਸਦੀ ਮੌਤਾਂ ਸਿਰਫ ਮਹਾਰਾਸ਼ਟਰ 'ਚ ਹੀ ਹੋਈਆਂ ਹਨ।

ਇਸ ਦੌਰਾਨ ਬੈੱਡਾਂ, ਜ਼ਰੂਰੀ ਦਵਾਈਆਂ ਅਤੇ ਆਕਸੀਜਨ ਦੀ ਕਮੀ ਕਾਰਨ ਵੀ ਲੋਕਾਂ ਨੂੰ ਬੇਹਦ ਮੁਸ਼ਕਲਾਂ ਝੇਲਣੀਆਂ ਪਈਆਂ ਜਿਸ ਕਾਰਨ ਵੀ ਕਈ ਲੋਕਾਂ ਦੀ ਮੌਤ ਹੋਈ। ਦੱਸ ਦੇਈਏ ਕਿ ਮ੍ਰਿਤਕਾਂ ਦੀ ਗਿਣਤੀ ਪਹਿਲੀ ਲਹਿਰ ਦੀ ਤੁਲਨਾ 'ਚ ਦੂਜੀ ਲਹਿਰ 'ਚ ਵਧੇਰੇ ਦੇਖਣ ਨੂੰ ਮਿਲੀ ਹੈ। 

ਇਹ ਵੀ ਪੜ੍ਹੋ-Delhi Unlock: ਸੀਮਤ ਰਿਆਇਤਾਂ ਦੇ ਨਾਲ ਫਿਰ ਖੁੱਲ੍ਹਣਗੇ ਬਾਜ਼ਾਰ, ਪਟੜੀ ’ਤੇ ਦੌੜੇਗੀ ਮੈਟਰੋ

ਪਿਛਲੇ ਸਾਲ ਕੋਰੋਨਾ ਕਾਰਨ 17 ਮਾਰਚ ਨੂੰ ਪਹਿਲੀ ਮੌਤ ਹੋਈ ਸੀ ਅਤੇ ਮਾਰਚ ਮਹੀਨੇ 'ਚ ਹੀ ਮੌਤ ਦਾ ਅੰਕੜਾ 10 ਹੋ ਗਿਆ। ਜ਼ਿਕਰਯੋਗ ਹੈ ਕਿ ਕੋਰੋਨਾ ਦਾ ਪਹਿਲਾ ਮਾਮਲਾ ਸੂਬੇ 'ਚ 9 ਮਾਰਚ ਨੂੰ ਸਾਹਮਣੇ ਆਇਆ ਸੀ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਕਰੀਬ 1 ਲੱਖ 130 ਤੋਂ ਵਧੇਰੇ ਦੀ ਮੌਤ ਹੋ ਚੁੱਕੀ ਹੈ ਭਾਵ ਰੋਜ਼ਾਨਾ 220 ਲੋਕਾਂ ਨੇ ਦਮ ਤੋੜਿਆ।