ਬੁਰਾੜੀ ਕੇਸ, ਮਹਿਲਾ ਤਾਂਤਰਿਕ ਗੀਤਾ ਮਾਂ ਹਿਰਾਸਤ ਵਿਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿਲੀ ਦੇ ਬੁਰਾੜੀ ਵਿਚ ਇੱਕ ਹੀ ਪਰਿਵਾਰ ਦੇ 11 ਲੋਕਾਂ ਦੀ ਮੌਤ ਦੀ ਗੁੱਥੀ ਹੁਣ ਹੌਲੀ - ਹੌਲੀ ਸੁਲਝਦੀ ਨਜ਼ਰ ਆ ਰਹੀ ਹੈ

Woman 'Tantrik' Geeta Maa Questioned In Delhi's Burari Deaths

ਨਵੀਂ ਦਿਲੀ, ਦਿਲੀ ਦੇ ਬੁਰਾੜੀ ਵਿਚ ਇੱਕ ਹੀ ਪਰਿਵਾਰ ਦੇ 11 ਲੋਕਾਂ ਦੀ ਮੌਤ ਦੀ ਗੁੱਥੀ ਹੁਣ ਹੌਲੀ - ਹੌਲੀ ਸੁਲਝਦੀ ਨਜ਼ਰ ਆ ਰਹੀ ਹੈ। ਦੱਸ ਦਈਏ ਕੇ ਇੱਕ ਸਟਿੰਗ ਆਪਰੇਸ਼ਨ ਵਿਚ ਇੱਕ ਔਰਤ ਸਾਹਮਣੇ ਆਈ ਹੈ ਜੋ ਅਪਣੇ ਆਪ ਨੂੰ ਤਾਂਤਰਿਕ ਦੱਸ ਰਹੀ ਹੈ। ਦੱਸਣਯੋਗ ਹੈ ਕੇ ਔਰਤ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਉਸਨੇ ਹੀ ਭਾਟੀਆ ਪਰਿਵਾਰ ਨੂੰ ਆਤਮਹੱਤਿਆ ਕਰਨ ਲਈ ਉਕਸਾਇਆ ਸੀ। ਤਾਂਤਰਿਕ ਔਰਤ ਦਾ ਨਾਮ ਗੀਤਾ ਮਾਂ ਹੈ, ਪੁਲਿਸ ਨੇ ਗੀਤਾ ਮਾਂ ਨੂੰ ਗਿਰਫਤਾਰ ਕਰ ਲਿਆ ਹੈ ਅਤੇ ਉਸ ਤੋਂ ਅੱਗੇ ਦੀ ਪੁੱਛਗਿਛ ਕੀਤੀ ਜਾ ਰਹੀ ਹੈ।