ਤਿੰਨ ਮੋਟਰਸਾਈਕਲ ਸਵਾਰਾਂ ਨੇ ਸ਼ਰੇਆਮ ਡਾਕਟਰ ਦਾ ਗੋਲੀਆਂ ਮਾਰ ਕੀਤਾ ਕਤਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਬਦਮਾਸ਼ਾਂ ਵਲੋਂ ਅੰਮ੍ਰਿਤਧਾਰਾ ਹਸਪਤਾਲ ਦੇ ਮਾਲਕ ਡਾ.ਰਾਜੀਵ ਗੁਪਤਾ ਦਾ ਕਤਲ

Dr. Rajeev Gupta

ਹਰਿਆਣਾ- ਹਰਿਆਣਾ ਵਿਚ ਗੁੰਡਿਆਂ ਦੇ ਹੌਂਸਲੇ ਬਹੁਤ ਬੁਲੰਦ ਹੋ ਗਏ ਹਨ। ਸੂਬੇ ਦੇ ਕਰਨਾਲ ਵਿਚ ਸ਼ਨੀਵਾਰ ਨੂੰ ਬਦਮਾਸ਼ਾਂ ਵਲੋਂ ਅਮ੍ਰਿੰਤਧਾਰਾ ਹਸਪਤਾਲ ਦੇ ਮਾਲਿਕ ਡਾ ਰਾਜੀਵ ਗੁਪਤਾ  ਦਾ ਕਤਲ ਕਰ ਦਿੱਤਾ ਗਿਆ ਹੈ। ਇਸ ਹਤਿਆਕਾਂਡ ਤੋਂ ਬਾਅਦ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਹੈ। ਮਾਮਲੇ ਵਿਚ ਹੁਣ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਆਰੋਪੀ ਕਾਨੂੰਨ ਦੇ ਸ਼ਕੰਜੇ ਵਿਚ ਹੋਣਗੇ।

ਦੱਸ ਦਈਏ ਕਿ ਇਸ ਘਟਨਾ ਨੂੰ ਅੰਜਾਮ ਤਿੰਨ ਅਣਪਛਾਤੇ ਲੋਕਾਂ ਨੇ ਦਿੱਤਾ ਹੈ। ਉਹ ਸਾਰੇ ਬਾਈਕ ਤੇ ਆਏ ਸਨ ਅਤੇ ਉਨ੍ਹਾਂ ਨੇ ਡਾਕਟਰ ਉੱਤੇ ਤਿੰਨ ਗੋਲੀਆਂ ਚਲਾਈਆਂ। ਇਸ ਤੋਂ ਬਾਅਦ ਡਾਕਟਰ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲਜਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਤਿੰਨੋਂ ਬਦਮਾਸ਼ ਫਾਇਰਿੰਗ ਕਰਨ ਤੋਂ ਬਾਅਦ ਮੌਕੇ ਤੇ ਭੱਜਣ ਵਿਚ ਸਫ਼ਲ ਰਹੇ।

ਕਰਨਾਲ ਦੇ ਐਸਪੀ ਸੁਰਿੰਦਰ ਸਿੰਘ ਦਾ ਇਸ ਮਾਮਲੇ ਉੱਤੇ ਕਹਿਣਾ ਹੈ ਕਿ ਹਤਿਆਕਾਂਡ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੁਲਿਸ ਨੇ ਮਾਮਲੇ ਦੀ ਪੜਤਾਲ ਲਈ ਕਈ ਟੀਮਾਂ ਬਣਾਈਆਂ ਹਨ। ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਮੌਕੇ ਦਾ ਜਾਇਜਾ ਲਿਆ ਗਿਆ ਹੈ। ਐਫਐਸਐਲ ਅਤੇ ਪੁਲਿਸ ਦੀ ਟੀਮ ਨੇ ਘਟਨਾ ਸਥਾਨ ਤੋਂ ਸਬੂਤ ਇਕੱਠਾ ਕੀਤੇ ਹਨ। ਫਿਲਹਾਲ ਇਹ ਸਾਹਮਣੇ ਨਹੀਂ ਆਇਆ ਕਿ ਡਾਕਟਰ ਗੁਪਤਾ ਦੇ ਕਤਲ ਪਿਛੇ ਕੀ ਵਜ੍ਹਾ ਸੀ।