ਉਤਰ ਪ੍ਰਦੇਸ਼ 'ਚ ਦਲਿਤਾਂ ਤੇ ਔਰਤਾਂ ਵਿਰੁਧ ਅਪਰਾਧ ਵਧੇ : ਪ੍ਰਿਯੰਕਾ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਦੋਸ਼ ਲਗਾਇਆ ਕਿ ਉਤਰ ਪ੍ਰਦੇਸ਼ 'ਚ ਦਲਿਤਾਂ ਅਤੇ ਔਰਤਾਂ ਵਿਰੁਧ ਅਪਰਾਧ

Priyanka Gandhi

ਨਵੀਂ ਦਿੱਲੀ, 6 ਜੁਲਾਈ : ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਦੋਸ਼ ਲਗਾਇਆ ਕਿ ਉਤਰ ਪ੍ਰਦੇਸ਼ 'ਚ ਦਲਿਤਾਂ ਅਤੇ ਔਰਤਾਂ ਵਿਰੁਧ ਅਪਰਾਧ ਵਧ ਗਏ ਹਨ ਪਰ ਸੂਬੇ ਦੀ ਭਾਜਪਾ ਸਰਕਾਰ ਪ੍ਰਦੇਸ਼ ਤੋਂ ਅਪਰਾਧ ਦੇ ਖ਼ਾਤਮੇ ਨੂੰ ਝੂਠਾ ਪ੍ਰਚਾਰ ਕਰਨ 'ਚ ਲੱਗੀ ਹੈ। ਇਕ ਗਰਾਫ਼ ਸ਼ੇਅਰ ਕਰ ਕੇ ਟਵੀਟ ਕੀਤਾ,''ਦਲਿਤਾਂ ਵਿਰੁਧ ਹੋਣ ਵਾਲੇ ਕੁੱਲ ਅਪਰਾਧ ਦੇ ਇਕ ਤਿਹਾਈ ਅਪਰਾਧ ਉਤਰ ਪ੍ਰਦੇਸ਼ 'ਚ ਹੁੰਦੇ ਹਨ।

ਉਤਰ ਪ੍ਰਦੇਸ਼ 'ਚ ਔਰਤਾਂ ਵਿਰੁਧ ਅਪਰਾਧ 'ਚ ਸਾਲ 2016 ਤੋਂ 2018 ਤਕ 21 ਫ਼ੀ ਸਦੀ ਦਾ ਵਾਧਾ ਹੋਇਆ।'' ਪ੍ਰਿਯੰਕਾ ਨੇ ਦਾਅਵਾ ਕੀਤਾ ਕਿ ਇਹ ਸਾਰੇ ਅੰਕੜੇ ਉਤਰ ਪ੍ਰਦੇਸ਼ 'ਚ ਵਧਦੇ ਅਪਰਾਧਾਂ ਅਤੇ ਅਪਰਾਧ ਦੇ ਮਜ਼ਬੂਤ ਹੁੰਦੇ ਸ਼ਿਕੰਜੇ ਵਲ ਇਸ਼ਾਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਸਾਰਿਆਂ 'ਤੇ ਜਵਾਬਦੇਹੀ ਤੈਅ ਕਰਨ ਦੀ ਬਜਾਏ ਉਤਰ ਪ੍ਰਦੇਸ਼ ਸਰਕਾਰ ਅਪਰਾਧ ਖ਼ਤਮ ਹੋਣ ਦਾ ਝੂਠਾ ਪ੍ਰਚਾਰ ਕਰ ਰਹੀ ਹੈ।  (ਏਜੰਸੀ