ਵੰਦੇ ਭਾਰਤ ਮਿਸ਼ਨ ਤਹਿਤ ਸਪਾਈਸ ਜੈੱਟ ਹੋਰ 19 ਉਡਾਣਾਂ ਚਲਾਏਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵੰਦੇ ਭਾਰਤ ਮਿਸ਼ਨ ਦੇ ਤਹਿਤ ਸਪਾਈਸ ਜੈੱਟ ਵਿਦੇਸ਼ਾਂ 'ਚ ਫਸੇ ਲੋਕਾਂ ਦੀ ਮਦਦ ਲਈ 19 ਹੋਰ ਉਡਾਨਾਂ ਚਲਾਏਗਾ।

Spicejet

ਨਵੀਂ ਦਿੱਲੀ, 6 ਜੁਲਾਈ: ਵੰਦੇ ਭਾਰਤ ਮਿਸ਼ਨ ਦੇ ਤਹਿਤ ਸਪਾਈਸ ਜੈੱਟ ਵਿਦੇਸ਼ਾਂ 'ਚ ਫਸੇ ਲੋਕਾਂ ਦੀ ਮਦਦ ਲਈ 19 ਹੋਰ ਉਡਾਨਾਂ ਚਲਾਏਗਾ। ਯੂਏਈ ਸਊਦੀ ਅਰਬ ਤੇ ਓਮਾਨ 'ਚ ਫਸੇ ਕਰੀਬ ਸਾਢੇ ਚਾਰ ਹਜ਼ਾਰ ਭਾਰਤੀਆਂ ਦੀ ਦੇਸ਼ ਵਾਪਸੀ ਦੇ ਇਹ ਫ਼ਲਾਈਟਜ਼ ਚਲਾਈ ਜਾਵੇਗੀ। ਅੱਜ ਸਪਾਈਸ ਜੈੱਟ ਵਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ ਏਅਰ ਲਾਈਨ ਨੇ ਵੰਦੇ ਭਾਰਤ ਮਿਸ਼ਨ ਦੇ ਤਹਿਤ ਰਾਸ ਅਲ-ਖੈਮਾਹ, ਰਿਆਦ ਤੇ ਦਮਾਮ ਤੋਂ ਹੁਣ ਤਕ 6 ਉਡਾਨਾਂ ਦਾ ਪ੍ਰਬੰਧ ਕਰੇਗਾ।

ਉਥੋਂ ਅਹਿਮਦਾਬਾਦ, ਗੋਅ ਤੇ ਜੈਪੁਰ ਲਈ ਘੱਟ ਤੋਂ ਘੱਟ 1000 ਭਾਰਤੀ ਦੇਸ਼ ਵਾਪਸੀ ਕਰਨਗੇ। ਏਅਰਲਾਈਨ ਇਸ ਮਹੀਨੇ ਰਾਸ ਅਲ-ਖੈਮਾਹ, ਜੇਦਾ, ਦਮਾਮ, ਰਿਆਦ ਤੇ ਮਸਕਟ ਤੋਂ ਬੈਂਗਲੁਰੂ, ਹੈਦਰਾਬਾਦ, ਲਖਨਊ ਤੇ ਮੁੰਬਈ ਆਦਿ ਲਈ 19 ਹੋਰ ਉਡਾਨਾਂ ਸ਼ੁਰੂ ਕਰੇਗਾ। ਜ਼ਿਕਰਯੋਗ ਹੈ ਕਿ ਵੰਦੇ ਭਾਰਤ ਮਿਸ਼ਨ ਤੋਂ ਇਲਾਵਾ ਏਅਰਲਾਈਨ ਨੇ ਸੰਯੁਕਤ ਅਰਬ ਅਮੀਰਾਤ, ਸਊਦੀ ਅਰਬ, ਓਮਾਨ, ਕਤਰ ਤੇ ਸ਼੍ਰੀਲੰਕਾ ਤੋਂ 200 ਤੋਂ ਵੱਧ ਚਾਰਟਰ ਉਡਾਨਾਂ ਦਾ ਸੰਚਾਲਨ ਕੀਤਾ ਹੈ ਤੇ 30,000 ਤੋਂ ਵੱਧ ਫਸੇ ਭਾਰਤੀਆਂ ਦੀ ਦੇਸ਼ ਵਾਪਸੀ ਹੋਈ ਹੈ।  (ਏਜੰਸੀ)