Realme ਦੇ ਇਨ੍ਹਾਂ ਚਾਰ ਪ੍ਰੋਡਕਟਸ ਦੀ ਸੇਲ ਭਾਰਤ 'ਚ ਅੱਜ ਤੋਂ ਸ਼ੁਰੂ, ਮਿਲਣਗੇ ਵੱਡੇ ਆਫਰ
ਭਾਰਤ ਵਿਚ ਅੱਜ ਰਿਅਲਮੀ ਦੇ ਚਾਰ ਪ੍ਰੋਡਕਟਸ ਦੇ ਸੇਲ ਹੋਣ ਜਾ ਰਹੀ ਹੈ। ਜਿਸ ਵਿਚ Realme X3, Realme X3 SuperZoom, Realme Narzo 10 ਅਤੇ Realme Tv ਸ਼ਾਮਿਲ ਹੈ।
ਭਾਰਤ ਵਿਚ ਅੱਜ ਰਿਅਲਮੀ ਦੇ ਚਾਰ ਪ੍ਰੋਡਕਟਸ ਦੇ ਸੇਲ ਹੋਣ ਜਾ ਰਹੀ ਹੈ। ਜਿਸ ਵਿਚ Realme X3, Realme X3 SuperZoom, Realme Narzo 10 ਅਤੇ Realme Tv ਸ਼ਾਮਿਲ ਹੈ। ਇਨ੍ਹਾਂ ਦੀ ਬਿਕਰੀ ਅੱਜ ਦੁਪਹਿਰ 12 ਵਜੇ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਹ ਸਾਰੇ ਪ੍ਰੋਡਕਸਟ ਰਿਅਲਮੀ ਇੰਡਿਆ ਸਾਈਟ ਅਤੇ ਫਲਿਪ ਕਾਰਡ ਦੇ ਜਰੀਏ ਵੀਕਰੀ ਦੇ ਲ਼ਈ ਉਪਲੱਬਧ ਹੋਣਗੇ।
ਇਸ ਦੇ ਨਾਲ ਹੀ ਰਿਅਲਮੀ ਦੇ ਵੱਲੋਂ ਇਨ੍ਹਾਂ ਸਾਰੇ ਪ੍ਰੋਡਕਸਟ ਤੇ ਵਧੀਆ ਆਫਰ ਵੀ ਦਿੱਤੇ ਜਾ ਰਹੇ ਹਨ। Realme X3 ਦੀ ਸ਼ੁਰੂਆਤੀ ਕੀਮਤ 24,999 ਰੁਪਏ ਹੈ। ਇਹ ਕੀਮਤ ਵੈਸ ਵੇਰੀਐਂਟ 6GB+128GB ਲਈ ਹੈ। ਉੱਥੇ ਹੀ ਇਸ ਦੇ 8GB+128 GB ਵੇਰੀਐਂਟ ਦੀ ਕੀਮਤ 25,999 ਰੁਪਏ ਹੈ। ਉੱਥੇ ਹੀ ਜੇਕਰ Realme X3 SuperZoom ਦੀ ਗੱਲ ਕਰੀਏ ਤਾਂ ਇਸ ਵਿਚ 8GB+128GB ਦੀ ਕੀਮਤ 27,999 ਰੁਪਏ ਹੈ ਅਤੇ 12GB+256GB ਦੀ ਕੀਮਤ 32,999 ਰੁਪਏ ਹੈ।
ਦੱਸ ਦੱਈਏ ਕਿ Realme X3 ਅਤੇ Realme X3 SuperZoom ਨੂੰ ਜੂਨ ਦੇ ਪਹਿਲੇ ਹਫ਼ਤੇ ਵਿਚ ਲਾਂਚ ਕੀਤਾ ਗਿਆ ਸੀ। ਉੱਥੇ ਹੀ Realme Narzo 10 ਨੂੰ ਵੀ ਭਾਰਤ ਵਿਚ ਮਈ ਦੇ ਮਹੀਨੇ ਵਿਚ ਲਾਂਚ ਕੀਤਾ ਗਿਆ ਸੀ। ਗ੍ਰਾਹਕ ਇਸ ਦੇ ਸਿਗਲ 4GB+128GB ਨੂੰ 11,999 ਰੁਪਏ ਵਿਚ ਖ੍ਰੀਦ ਸਕਣਗੇ।
ਰੀਅਲਮੀ ਦੇ ਵੱਲੋਂ ਹਾਲ ਹੀ ਵਿਚ ਇਸ ਦਾ ਬਲੂ ਕਲਰ ਵੀ ਲਾਂਚ ਕੀਤਾ ਹੈ। ਅੰਤ ਵਿਚ ਰੀਅਲਮੀ ਦੇ ਸਮਾਰਟ ਟੀਵੀ ਦੇ ਬਾਰੇ ਗੱਲ ਕਰਦੇ ਹਾਂ ਇਸ ਦੇ 43 ਇੰਚ ਵੈਰੀਐਂਟ ਦੀ ਕੀਮਤ 12,999 ਰੁਪਏ ਅਤੇ 43 ਵੈਰੀਐਂਟ ਦੀ ਕੀਮਤ 21,999 ਰੁਪਏ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।