ਤਿੰਨ ਸਾਲਾਂ 'ਚ ਨਹੀਂ ਲੱਗੀ ਇਕ ਵੀ ਕਲਾਸ, ਪ੍ਰੋਫੈਸਰ ਨੇ ਵਾਪਸ ਕੀਤੀ ਆਪਣੀ ਤਨਖਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੀ ਵੀ ਕੀਤੀ ਪੇਸ਼ਕਸ਼

photo

 

ਮੁਜ਼ੱਫਰਪੁਰ- ਬਿਹਾਰ ਦੇ ਮੁਜ਼ੱਫਰਪੁਰ ਸਥਿਤ ਨਿਤੀਸ਼ਵਰ ਸਿੰਘ ਕਾਲਜ ਦੇ ਹਿੰਦੀ ਵਿਭਾਗ ਦੇ ਪ੍ਰੋਫੈਸਰ ਲਲਨ ਕੁਮਾਰ ਦੇ ਸਾਰੇ ਪਾਸੇ ਚਰਚੇ ਹੋ ਰਹੇ ਹਨ। ਦਰਅਸਲ, ਪ੍ਰੋਫੈਸਰ ਲਲਨ ਕੁਮਾਰ ਨੇ ਆਪਣੀ ਦੋ ਸਾਲਾਂ ਦੀ ਤਨਖਾਹ ਵਿੱਚੋਂ 23 ਲੱਖ ਰੁਪਏ ਤੋਂ ਵੱਧ ਦੀ ਰਕਮ ਸਰਕਾਰ ਨੂੰ ਵਾਪਸ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਾਲਜ ਵਿੱਚ ਵਿਦਿਆਰਥੀਆਂ ਨੂੰ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਪੜ੍ਹਾਇਆ ਨਹੀ ਹੈ, ਜਿਸ ਕਾਰਨ ਉਹ ਤਨਖਾਹ ਲੈਣ ਦੇ ਹੱਕਦਾਰ ਨਹੀਂ ਹਨ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਸਨੂੰ ਅਜਿਹੀ ਜਗ੍ਹਾ ਟਰਾਂਸਫਰ ਕੀਤਾ ਜਾਵੇ ਜਿੱਥੇ ਕਲਾਸਾਂ ਚੰਗੀ ਤਰ੍ਹਾਂ ਚੱਲਦੀਆਂ ਹਨ।

 

ਇਹ ਪ੍ਰੋਫੈਸਰ ਤਿੰਨ ਸਾਲਾਂ ਤੋਂ ਯੂਨੀਵਰਸਿਟੀ ਨੂੰ ਪੱਤਰ ਲਿਖ ਰਿਹਾ ਸੀ ਕਿ ਉਸ ਨੂੰ ਅਜਿਹੇ ਕਾਲਜ ਵਿੱਚ ਨਿਯੁਕਤ ਕੀਤਾ ਜਾਵੇ ਜਿੱਥੇ ਬੱਚੇ ਪੜ੍ਹਨ ਲਈ ਆਉਂਦੇ ਹਨ। ਪ੍ਰੋਫੈਸਰ ਵੱਲੋਂ ਕਿਸੇ ਹੋਰ ਕਾਲਜ ਵਿੱਚ ਨਿਯੁਕਤੀ ਦੀ ਮੰਗ ਕਰਨ ਦੇ ਬਾਵਜੂਦ ਯੂਨੀਵਰਸਿਟੀ ਪ੍ਰਸ਼ਾਸਨ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਇਸ ਤੋਂ ਪ੍ਰੇਸ਼ਾਨ ਹੋ ਕੇ ਨਿਤੀਸ਼ਵਰ ਕਾਲਜ ਵਿੱਚ ਕੰਮ ਕਰ ਰਹੇ ਸਹਾਇਕ ਪ੍ਰੋਫੈਸਰ ਡਾ: ਲਲਨ ਕੁਮਾਰ ਨੇ ਆਪਣੀ ਤਿੰਨ ਸਾਲਾਂ ਦੀ ਪੂਰੀ ਤਨਖਾਹ ਜੋ ਕਿ 23 ਲੱਖ 82 ਹਜ਼ਾਰ 228 ਰੁਪਏ ਬਣਦੀ ਹੈ, ਯੂਨੀਵਰਸਿਟੀ ਨੂੰ ਵਾਪਸ ਕਰ ਦਿੱਤ  ਅਤੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੀ ਪੇਸ਼ਕਸ਼ ਵੀ ਕੀਤੀ ਹੈ।

 

ਨਿਤੀਸ਼ਵਰ ਕਾਲਜ ਦੇ ਸਹਾਇਕ ਪ੍ਰੋਫੈਸਰ ਡਾ.ਲਲਨ ਕੁਮਾਰ ਨੂੰ ਬੀਪੀਐਸਸੀ ਰਾਹੀਂ 24 ਸਤੰਬਰ 2019 ਨੂੰ ਸਹਾਇਕ ਪ੍ਰੋਫੈਸਰ ਵਜੋਂ ਚੁਣਿਆ ਗਿਆ ਸੀ। ਪ੍ਰੋਫੈਸਰ ਨੇ ਦੱਸਿਆ ਹੈ ਕਿ ਭੀਮ ਰਾਓ ਅੰਬੇਦਕਰ ਬਿਹਾਰ ਯੂਨੀਵਰਸਿਟੀ ਦੇ ਤਤਕਾਲੀ ਵਾਈਸ ਚਾਂਸਲਰ ਰਾਜਕੁਮਾਰ ਮੰਦਰ ਨੇ ਸਾਰੇ ਚੁਣੇ ਹੋਏ ਪ੍ਰੋਫੈਸਰਾਂ ਦੀਆਂ ਸ਼ਰਤਾਂ ਦੱਸ ਕੇ ਮਨਮਾਨੇ ਢੰਗ ਨਾਲ ਪੋਸਟਿੰਗ ਕਰਵਾ ਦਿੱਤੀ ਸੀ।