25 ਲੱਖ ਦੇ ਵਾਲਾਂ ਦੀ ਵਿਲਖਣ ਡਕੈਤੀ, ਪੁਲਿਸ ਨੇ ਇਸ ਤਰ੍ਹਾਂ ਫੜ੍ਹੇ ਚੋਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਵਿਚ ਪਹਿਲੀ ਵਾਰ ਸਿਰ ਦੇ ਵਾਲਾਂ ਦੀ ਵਿਲਖਣ ਡਕੈਤੀ ਦਾ ਮਾਮਲਾ ਸਾਹਮਣੇ ਆਇਆ ਹੈ। ਗੰਜਿਆਂ ਲਈ ਵਿਗ ਬਣਾਉਣ ਵਾਲੇ ਕਾਰੋਬਾਰੀ ਦੇ ਇਥੋਂ 25 ਲੱਖ ਦੇ ਵਾਲਾਂ ਨੂੰ...

Arrest

ਨਵੀਂ ਦਿੱਲੀ : ਦਿੱਲੀ ਵਿਚ ਪਹਿਲੀ ਵਾਰ ਸਿਰ ਦੇ ਵਾਲਾਂ ਦੀ ਵਿਲਖਣ ਡਕੈਤੀ ਦਾ ਮਾਮਲਾ ਸਾਹਮਣੇ ਆਇਆ ਹੈ। ਗੰਜਿਆਂ ਲਈ ਵਿਗ ਬਣਾਉਣ ਵਾਲੇ ਕਾਰੋਬਾਰੀ ਦੇ ਇਥੋਂ 25 ਲੱਖ ਦੇ ਵਾਲਾਂ ਨੂੰ ਹਥਿਆਰਾਂ ਦੇ ਜ਼ੋਰ 'ਤੇ ਲੁੱਟ ਲਿਆ ਗਿਆ। ਇਹ ਵਾਲ ਤੀਰੁਪਤੀ ਬਾਲਾਜੀ ਅਤੇ ਹੋਰ ਜਗ੍ਹਾਵਾਂ ਤੋਂ ਖਰੀਦ ਕੇ ਲਿਆਏ ਜਾਂਦੇ ਹਨ। ਡਕੈਤੀ ਦੇ ਇਸ ਕੇਸ ਨੂੰ ਦਰਜ ਕਰ ਨਾਂਗਲੋਈ ਥਾਣੇ ਦੀ ਪੁਲਿਸ ਨੇ 2 ਆਰੋਪੀ ਗ੍ਰਿਫ਼ਤਾਰ ਕਰ 25 ਲੱਖ ਦੇ ਲੂਟੇ ਹੋਏ ਵਾਲਾਂ ਦੀ ਰਿਕਵਰੀ ਅਤੇ ਇਕ ਪਿਸਟਲ ਬਰਾਮਦ ਕਰ ਲਈ ਹੈ। ਇਨ੍ਹਾਂ ਦੇ ਬਾਕੀ ਚਾਰ ਸਾਥੀਆਂ ਦੀ ਤਲਾਸ਼ ਵਿਚ ਪੁਲਿਸ ਲੱਗੀ ਹੈ।  

ਡੀਸੀਪੀ ਸੇਜੂ ਪੀ ਕੁਰੁਵਿਲਾ ਮੁਤਾਬਕ, ਜਹਾਂਗੀਰ ਹੁਸੈਨ ਅਪਣੇ ਭਰਾ ਤਾਜੁੱਦੀਨ ਦੇ ਨਾਲ ਨਾਂਗਲੋਈ ਐਕਸਟੈਂਸ਼ਨ ਵਿਚ ਰਹਿੰਦੇ ਹਨ। ਉਹ ਵਾਲਾਂ ਨੂੰ ਤੀਰੁਪਤੀ ਬਾਲਾਜੀ ਤੋਂ ਖਰੀਦ ਕੇ ਨਾਂਗਲੋਈ ਲਿਆਉਂਦੇ ਹੈ। ਜਿਥੇ 'ਤੇ ਵਿਗ ਬਣਾਉਣ ਦਾ ਕੰਮ ਹੈ। 27 ਜੁਲਾਈ ਦੀ ਸਵੇਰੇ ਉਸ ਨੇ ਪੁਲਿਸ ਨੂੰ ਫੋਨ ਕਰ ਡਕੈਤੀ ਹੋਣ ਦੀ ਜਾਣਕਾਰੀ ਦਿਤੀ। ਜਾਂਚ ਵਿਚ ਪਤਾ ਚਲਿਆ ਕਿ ਪੰਜ ਹਥਿਆਰਬੰਦ ਬਦਮਾਸ਼ ਆਏ ਸਨ ਜਿਨ੍ਹਾਂ ਨੇ ਪਿਸਟਲ ਦੇ ਜ਼ੋਰ 'ਤੇ ਦੋਹਾਂ ਭਰਾਵਾਂ ਨੂੰ ਬੰਧਕ ਬਣਾ ਕੇ ਉਨ੍ਹਾਂ ਦੀ ਜੰਮ ਕੇ ਮਾਰ ਕੁਟਾਈ ਕਰ ਦਿਤੀ।

ਫਿਰ ਇਕ ਕਮਰੇ ਵਿਚ ਬੰਦ ਕਰ ਵਿਗ ਅਤੇ ਵਿਗ ਬਣਾਉਣ ਲਈ ਰੱਖੇ 230 ਕਿੱਲੋਗ੍ਰਾਮ ਵਾਲ ਤੋਂ ਇਲਾਵਾ 30 ਹਜ਼ਾਰ ਰੁਪਏ ਅਤੇ ਦੋ ਮੋਬਾਇਲ ਲੁੱਟ ਕੇ ਫਰਾਰ ਹੋ ਗਏ। ਜਹਾਂਗੀਰ ਨੇ ਪੁਲਿਸ ਨੂੰ ਦੱਸਿਆ ਕਿ ਲੁੱਟ ਕਰਨ ਵਾਲੇ ਬਦਮਾਸ਼ ਇਕ ਦਿਨ ਪਹਿਲਾਂ ਵੀ ਆਏ ਸਨ ਅਤੇ ਵਿਗ ਪਸੰਦ ਕਰ ਸ਼ਾਮ ਨੂੰ ਆਉਣ ਦੀ ਗੱਲ ਕਹਿ ਕੇ ਚਲੇ ਗਏ ਪਰ ਉਹ ਸ਼ਾਮ ਨੂੰ ਨਹੀਂ ਆਏ। ਅਗਲੇ ਦਿਨ ਸਵੇਰੇ ਆਉਣ ਤੋਂ ਪਹਿਲਾਂ ਉਨ੍ਹਾਂ ਲੋਕਾਂ ਨੇ ਫੋਨ ਕੀਤਾ ਸੀ। ਕੇਸ ਦਰਜ ਕਰ ਨਾਂਗਲੋਈ ਐਸਐਚਓ ਸੁਨੀਲ ਕੁਮਾਰ ਅਤੇ ਉਨ੍ਹਾਂ ਦੀ ਟੀਮ ਨੇ ਕੇਸ ਦੀ ਜਾਂਚ ਸ਼ੁਰੂ ਕਰਦੇ ਹੋਏ ਬਦਮਾਸ਼ ਦੇ ਨੰਬਰ ਨੂੰ ਸਰਵਿਲਾਂਸ 'ਤੇ ਲਗਾਇਆ।

ਤਕਨੀਕੀ ਜਾਂਚ ਕਰ ਰਾਮਪੁਰ ਉੱਤਰ ਪ੍ਰਦੇਸ਼ ਨਿਵਾਸੀ ਮੰਗਲਸੇਨ ਨੂੰ ਗ੍ਰਿਫ਼ਤਾਰ ਕਰ ਲਿਆ। ਮੰਗਲਸੇਨ ਨੇ ਦੱਸਿਆ ਕਿ ਵਾਰਦਾਤ ਵਿਚ ਰਾਮਪੁਰ ਨਿਵਾਸੀ ਰਾਹੁਲ ਅਤੇ ਰਾਜੇਸ਼ ਅਤੇ ਦੋ ਹੋਰ ਵੀ ਸ਼ਾਮਿਲ ਸਨ।  ਸਾਰਿਆਂ ਨੇ ਪੀਰਾਗੜੀ ਨਿਵਾਸੀ ਰਾਕੇਸ਼ ਦੇ ਕਹਿਣ 'ਤੇ ਵਾਰਦਾਤ ਨੂੰ ਅੰਜਾਮ ਦਿਤਾ। ਇਸ ਖੁਲਾਸੇ 'ਤੇ ਪੁਲਿਸ ਨੇ ਰਾਕੇਸ਼ ਨੂੰ ਗ੍ਰਿਫ਼ਤਾਰ ਕਰ ਲਿਆ। ਰਾਕੇਸ਼ ਨੇ ਦੱਸਿਆ ਕਿ ਉਸ ਨੇ ਵਿਗ ਨੂੰ ਲਕਸ਼ਮੀ ਨਗਰ ਇਲਾਕੇ ਵਿਚ ਰੱਖਿਆ ਹੈ।  ਪੁਲਿਸ ਨੇ ਉਸ ਦੀ ਨਿਸ਼ਾਨਦੇਹੀ 'ਤੇ ਵਿਗ ਬਰਾਮਦ ਕਰ ਲਈ ਜਿਸ ਦੀ 25 ਲੱਖ ਕੀਮਤ ਦੱਸੀ ਗਈ ਹੈ।