ਵੰਸੁਧਰਾ ਨੂੰ ਟੱਕਰ ਦੇਣ ਲਈ 11 ਨੂੰ ਰਾਜਸਥਾਨ ਪੁੱਜਣਗੇ ਰਾਹੁਲ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਆ ਰਹੀ 11 ਅਗਸਤ ਨੂੰ ਜੈਪੁਰ ਚ ਪਾਰਟੀ ਆਗੂਆਂ ਤੇ ਵਰਕਰਾਂ ਦੇ ਸਮਾਗਮਾਂ ਚ ਹਿੱਸਾ

Rahul Gandhi

ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਆ ਰਹੀ 11 ਅਗਸਤ ਨੂੰ ਜੈਪੁਰ ਚ ਪਾਰਟੀ ਆਗੂਆਂ ਤੇ ਵਰਕਰਾਂ ਦੇ ਸਮਾਗਮਾਂ ਚ ਹਿੱਸਾ ਲੈਣ ਦੇ ਨਾਲ ਹੀ ਰਾਜਸਥਾਨ ਚ ਚੋਣ ਪ੍ਰਚਾਰ ਸ਼ੁਰੂ ਕਰਨਗੇ। ਇਹ ਫੈਸਲਾ ਰਾਜਸਥਾਨ ਨਾਲ ਸਬੰਧਤ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਦਿੱਲੀ ਵਿਖੇ ਕੀਤੀ ਗਏ ਇੱਕ ਅਹਿਮ ਬੈਠਕ ਦੌਰਾਨ ਕੀਤਾ ਗਿਆ।

ਇਸ ਬੈਠਕ ਚ ਪਾਰਟੀ ਦੇ ਸੀਨੀਅਰ ਸਕੱਤਰ ਤੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਿਹਲੋਤ, ਪ੍ਰਦੇਸ਼ ਪ੍ਰਧਾਨ ਸਚਿਨ ਪਾਇਲਟ ਤੇ ਪਾਰਟੀ ਦੇ ਰਾਜਸਥਾਨ ਇੰਚਾਰਜ ਅਵਿਨਾਸ਼ ਪਾਂਡੇ ਸ਼ਾਮਲ ਹੋਏ। ਉਹਨਾਂ ਨੀ ਕਿਹਾ ਹੈ ਕੇ ਰਾਜਸਥਾਨ `ਚ ਆਪਣੀ ਪਾਰਟੀ ਨੂੰ ਵਾਪਿਸ ਲਿਆਉਣ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਰਾਜਸਥਾਨ ਦੇ ਵੱਖ ਵੱਖ ਜਿਲਿਆਂ `ਚ ਜਾ ਕੇ ਚੋਣ ਪ੍ਰਚਾਰ ਕਰਨਗੇ।

ਦਸਿਆ ਜਾ ਰਿਹਾ ਹੈ ਕੇ ਰਾਜਸਥਾਨ `ਚ ਪਾਰਟੀ ਨੂੰ ਮਜਬੂਤ ਕਰਨ ਲਈ ਰਾਹੁਲ ਗਾਂਧੀ ਨੇ ਖੁਦ ਮੈਦਾਨ `ਚ ਆਉਣ ਦਾ ਫੈਸਲਾ ਕੀਤਾ ਹੈ।  ਉਹਨਾਂ ਦਾ ਕਹਿਣਾ ਹੈ ਕੇ ਆਉਣ ਵਾਲੇ ਸਮੇਂ `ਚ ਰਾਜਸਥਾਨ ਦੀ ਸਰਕਾਰ ਜਰੂਰ ਆਵੇਗੀ। ਮਿਲੀ ਜਾਣਕਾਰੀ ਮਮੁਤਾਬਕ ਰਾਹੁਲ ਗਾਂਧੀ ਨੇ ਚੋਣ ਪ੍ਰਚਾਰ ਨੂੰ ਮੱਦੇਨਜ਼ਰ ਰੱਖਦਿਆਂ ਉਹਨਾਂ ਨੇ ਪਾਰਟੀ ਆਗੂਆਂ ਨੂੰ ਹੁਕਮ ਦਿੱਤਾ ਹੈ ਕਿ ਜੋ ਵੀ ਗੱਲ ਚੋਣ ਪ੍ਰਚਾਰ ਦੇ ਸਬੰਧ `ਚ ਕਰਨੀ ਹੈ ਉਹ ਪਾਰਟੀ ਮੰਚ `ਤੇ ਕੀਤੀ ਜਾਵੇ ਅਤੇ ਬੇਮਤਲਬ ਬਿਆਨਬਾਜ਼ੀ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।

ਇਸ ਮੌਕੇ `ਤੇ ਰਾਜਸਥਾਨ ਚ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਦੇ ਸਵਾਲ ਤੇ ਪਾਂਡੇ ਨੇ ਕਿਹਾ ਕਿ ਪਾਰਟੀ ਦਾ ਚਿਹਰਾ ਰਾਹੁਲ ਗਾਂਧੀ ਹੋਣਗੇ ਅਤੇ ਸਭ ਦਾ ਸਾਂਝਾ ਯੋਗਦਾਨ ਹੋਵੇਗਾ। ਉਹਨਾਂ ਨੇ ਨਾਲ ਇਹ ਵੀ ਕਿਹਾ ਹੈ ਕੇ ਅਸੀਂ ਇਹਨਾਂ ਚੋਣਾਂ ਨੂੰ ਜਿੱਤਣ ਲਈ ਆਪਣੀ ਪੂਰੀ ਜਾਨ ਲਗਾ ਦੇਵਾਂਗੇ। ਦੱਸਣਯੋਗ ਹੈ ਹੈ ਕਿ ਬੀਤੇ ਕੁੱਝ ਦਿਨਾਂ ਪਹਿਲਾਂ ਮੁੱਖ ਮੰਤਰੀ ਅਹੁਦੇ ਦੀ ਦਾਅਵੇਦਾਰੀ ਨੂੰ ਲੈ ਕੇ ਰਾਜਸਥਾਨ ਕਾਂਗਰਸ ਚ ਗੁਟਬਾਜ਼ੀ ਦੀਆਂ ਖ਼ਬਰਾਂ ਆਈਆਂ ਸਨ।

ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕੇ ਰਾਜਸਥਾਨ ਚ ਸਾਲ ਦੇ ਆਖਰ ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਜਿੰਨਾ ਦੇ ਮੱਦੇਨਜ਼ਰ ਇਹ 11 ਅਗਸਤ ਨੂੰ ਚੋਣ ਪ੍ਰਚਾਰ ਨਜਿੱਠਿਆ ਗਿਆ ਹੈ। ਨਾਲ ਹੀ ਪਾਂਡੇ ਦਾ ਕਹਿਣਾ ਹੈ ਕੇ ਅਸੀਂ ਰਾਹੁਲ ਜੀ ਦੇ ਨਾਲ ਹਾਂ ਅਤੇ ਇਸ ਚੋਣ ਪ੍ਰਚਾਰ ਨੂੰ ਸਫਲ ਬਣਾਉਣ `ਚ ਆਪਣਾ ਪੂਰਾ ਯੋਗਦਾਨ ਦੇਵਾਂਗੇ।