ਸੁਸ਼ਮਾ ਸਵਰਾਜ ਕੋਲ ਸੀ 32 ਕਰੋੜ ਦੀ ਜਾਇਦਾਦ, ਹੁਣ ਕੌਣ ਹੋਵੇਗਾ ਇਸ ਦਾ ਮਾਲਕ?

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਦੀ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ। ਇਸ ਤੋਂ ਬਾਅਦ ਪੂਰਾ ਦੇਸ਼ ਸ਼ੋਕ ਵਿਚ ਡੁੱਬ ਗਿਆ ਹੈ।

Sushma Swaraj

ਨਵੀਂ ਦਿੱਲੀ: ਦੇਸ਼ ਦੀ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ। ਇਸ ਤੋਂ ਬਾਅਦ ਪੂਰਾ ਦੇਸ਼ ਸ਼ੋਕ ਵਿਚ ਡੁੱਬ ਗਿਆ ਹੈ। ਸੁਸ਼ਮਾ ਸਵਰਾਜ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਰਹਿੰਦੀ ਸੀ, ਇਹੀ ਕਾਰਨ ਹੈ ਕਿ ਸੋਸ਼ਲ ਮੀਡੀਆ ‘ਤੇ ਹੁਣ ਤੱਕ ਲੱਖਾਂ ਲੋਕ ਉਹਨਾਂ ਨੂੰ ਸ਼ਰਧਾਂਜਲੀ ਦੇ ਚੁੱਕੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰ ਕੇ ਉਹਨਾਂ ਦੇ ਨਾਂਅ 'ਤੇ ਸੰਦੇਸ਼ ਦਿੱਤਾ ਹੈ, ਉਹਨਾਂ ਕਿਹਾ ਕਿ ਸੁਸ਼ਮਾ ਜੀ ਅਪਣੇ ਆਪ ਵਿਚ ਅਲੱਗ ਸਨ ਅਤੇ ਕਰੋੜਾਂ ਲੋਕਾਂ ਲਈ ਪ੍ਰੇਰਣਾ ਸੀ।

 

ਵਿਦੇਸ਼ ਮੰਤਰੀ ਰਹਿੰਦੇ ਸੁਸ਼ਮਾ ਨੇ ਕਈ ਲੋਕਾਂ ਦੀ ਮਦਦ ਕੀਤੀ। ਉਹਨਾਂ ਨੇ ਵਿਦੇਸ਼ਾਂ ਵਿਚ ਫਸੇ ਲੋਕਾਂ ਦੀ ਕਈ ਵਾਰ ਮਦਦ ਕੀਤੀ। ਇਸ ਵਿਚ ਭਾਰਤ ਆਉਣ ਜਾਂ ਭਾਰਤ ਤੋਂ ਜਾਣ ਲਈ ਵੀਜ਼ਾ ਨਾ ਮਿਲਣ ਵਰਗੀਆਂ ਮੁਸ਼ਕਲਾਂ ਦਾ ਟਵਿਟਰ ‘ਤੇ ਹੱਲ ਦੇਣਾ ਵੀ ਸ਼ਾਮਲ ਸੀ। ਐਨਡੀਆਰ ਇੰਡੀਆ ਦੀ ਵੈੱਬਸਾਈਟ ਤੋਂ ਮਿਲੀ ਜਾਣਕਾਰੀ ਮੁਤਾਬਕ 2018 ਦੇ ਆਖ਼ਰੀ ਹਲਫੀਆ ਬਿਆਨ ਅਨੁਸਾਰ ਸੁਸ਼ਮਾ ਅਤੇ ਉਹਨਾਂ ਦੇ ਪਤੀ ਕੋਲ 32 ਕਰੋੜ ਰੁਪਏ ਤੋਂ ਜ਼ਿਆਦਾ ਜਾਇਦਾਦ ਸੀ।

ਰਿਪੋਰਟ ਅਨੁਸਾਰ  ਸੁਸ਼ਮਾ ਅਤੇ ਉਹਨਾਂ ਦੇ ਪਤੀ ਕੋਲ 19 ਕਰੋੜ ਦੀ ਸੇਵਿੰਗ ਹੈ, ਜਿਸ  ਵਿਚ 17 ਕਰੋੜ ਐਫਡੀਆਰ ਸ਼ਾਮਲ ਹਨ। ਉਹਨਾਂ ਦੇ ਪਤੀ ਦੇ ਸੇਵਿੰਗ ਅਕਾਊਂਟ ਵਿਚ 30 ਲੱਖ ਰੁਪਏ ਹਨ। ਜੇਕਰ ਗੱਡੀਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਕੋਲ ਅਪਣੀ ਕੋਈ ਨਿੱਜੀ ਕਾਰ ਨਹੀਂ ਸੀ। ਉਹਨਾਂ ਦੇ ਪਤੀ ਕੋਲ 2017 ਮਾਡਲ ਦੀ ਮਰਸਿਡੀਜ਼ ਗੱਡੀ ਹੈ, ਜਿਸ ਦੀ ਕੀਮਤ 36 ਲੱਖ ਰੁਪਏ ਹੈ। 2018 ਵਿਚ ਸੁਸ਼ਮਾ ਸਵਰਾਜ ਨੇ ਰਾਜ ਸਭਾ ਚੋਣਾਂ ਲਈ ਅਪਣਾ ਆਮਦਨ ਹਲਫੀਆ ਬਿਆਨ ਦਿੱਤਾ ਸੀ, ਜਿਸ ਅਨੁਸਾਰ ਉਹਨਾਂ ਨੂੰ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਦਾ ਕਾਫ਼ੀ ਸ਼ੌਕ ਸੀ। ਉਹਨਾਂ ਕੋਲ 29,34,000 ਰੁਪਏ ਦੇ ਗਹਿਣੇ ਸਨ।

ਸੁਸ਼ਮਾ ਸਵਰਾਜ ਕੋਲ ਪਲਵਲ ਵਿਚ ਵਧੀਆ ਐਗਰੀਕਲਚਰਲ ਲੈਂਡ ਹੈ, ਜਿਸ ਦੀ ਕੀਮਤ 98 ਲੱਖ ਰੁਪਏ ਹੈ। ਸੁਸ਼ਮਾ ਦੇ ਨਾਂਅ ‘ਤੇ ਦਿੱਲੀ ਦੇ ਪਾਸ਼ ਇਲਾਕੇ ਵਿਚ ਫਲੈਟ ਵੀ ਹਨ। 3 ਬੀਐਚਕੇ ਦੇ ਇਸ ਫਲੈਟ ਦੀ ਕੀਮਤ ਕਰੀਬ ਦੋ ਕਰੋੜ ਰੁਪਏ ਦੇ ਕਰੀਬ ਹੈ। ਉਹਨਾਂ ਦੇ ਪਤੀ ਦੇ ਨਾਂਅ ‘ਤੇ ਮੁੰਬਈ ਅਤੇ ਦਿੱਲੀ ਵਿਚ ਦੋ ਫਲੈਟ ਹਨ। ਮੁੰਬਈ ਵਾਲੇ ਫਲੈਟ ਦੀ ਕੀਮਤ 6 ਕਰੋੜ ਅਤੇ ਦਿੱਲੀ ਵਾਲੇ ਦੀ ਕਰੀਬ 2 ਕਰੋੜ ਰੁਪਏ ਹੈ। ਖ਼ਾਸ ਗੱਲ ਇਹ ਹੈ ਕਿ ਸੁਸ਼ਮਾ ਸਵਰਾਜ ‘ਤੇ ਕਿਸੇ ਵੀ ਤਰ੍ਹਾਂ ਦਾ ਕੋਈ ਕਰਜ਼ਾ ਨਹੀਂ ਰਿਹਾ। ਸੁਸ਼ਮਾ ਤੋਂ ਬਾਅਦ ਉਹਨਾਂ ਦੇ ਪਤੀ ਹੀ ਉਹਨਾਂ ਦੀ ਜਾਇਦਾਦ ਦੇ ਮਾਲਕ ਹੋਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।