ਗਿਆਨੀ ਇਕਬਾਲ ਸਿੰਘ ਨੂੰ ਅਕਾਲ ਤਖ਼ਤ ’ਤੇ ਤਲਬ ਕਰ ਕੇ ਸਪਸ਼ਟੀਕਰਨ ਲਿਆ ਜਾਵੇ : ਸਰਨਾ
ਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ
ਨਵੀਂ ਦਿੱਲੀ, 6 ਅਗੱਸਤ (ਅਮਨਦੀਪ ਸਿੰਘ): ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਮੰਗ ਕੀਤੀ ਹੈ ਕਿ ਤੁਰਤ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰ ਕੇ, ਪੁਛਿਆ ਜਾਵੇ ਕਿ ਉਨ੍ਹਾਂ ਕਿਸ ਆਧਾਰ ’ਤੇ ਸਿੱਖ ਗੁਰੂਆਂ ਨੂੰ ਲਵ ਕੁਸ਼ ਦਾ ਵੰਸ਼ਜ਼ ਆਖਣ ਦੀ ਹਤੱਕ ਕੀਤੀ।
ਉਨ੍ਹਾਂ ਕਿਹਾ,“ਰਾਮ ਮੰਦਰ ਉਸਾਰੀ ਸਮਾਗਮ ਵਿਚ ਸਿੱਖਾਂ ਦੇ ਨੁਮਾਇੰਦੇ ਵਜੋਂ ਸ਼ਾਮਲ ਹੋਏ ਗਿਆਨੀ ਇਕਬਾਲ ਸਿੰਘ ਨੂੰ ਪਹਿਲਾਂ ਹੀ ਮਰਿਆਦਾ ਦੀ ਉਲੰਘਣਾ ਤੇ ਹੋਰ ਦੋਸ਼ਾਂ ਅਧੀਨ ਜਥੇਦਾਰੀ ਤੋਂ ਹਟਾਇਆ ਗਿਆ ਸੀ, ਉਹ ਕਿਸੇ ਵੀ ਹਾਲਤ ਵਿਚ ਕੌਮ ਦੇ ਨੁਮਾਇੰਦੇ ਨਹੀਂ ਹੋ ਸਕਦੇ।’’ ਉਨ੍ਹਾਂ ਕਿਹਾ, “ਕਿਹੜੇ ਇਤਿਹਾਸ ਵਿਚ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਬੇਦੀਆਂ ਦੀ ਕੁਲ ਵਿਚੋਂ ਅਤੇ ਦਸਮ ਪਾਤਸ਼ਾਹ ਲਵ ਕੁਸ਼ ਦੀ ਵੰਸ਼ਜ਼ ਸਨ? ਜਦ ਅੰਮ੍ਰਿਤ ਦੀ ਦਾਤ ਦਿਤੀ ਜਾਂਦੀ ਹੈ, ਉਦੋਂ ਤਾਂ ਪ੍ਰਾਣੀ ਦਾ ਪਿਛੋਕੜ ਖ਼ਤਮ ਹੋ ਜਾਂਦਾ ਹੈ, ਪਰ ਗਿਆਨੀ ਇਕਬਾਲ ਸਿੰਘ ਕਿਹੜੇ ਮਨਸੂਬੇ ਘੜ ਰਹੇ ਹਨ?”