ਜੇ ਤੁਸੀਂ ਵੀ ਬਣਵਾਉਣਾ ਹੈ ਰਾਸ਼ਨ ਕਾਰਡ ਤਾਂ ਘਰ ਬੈਠੇ ਹੀ ਕਰੋ ਅਪਲਾਈ, ਇਹ ਹੈ ਅਸਾਨ ਤਰੀਕਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਦੇ ਲਈ, ਸਾਰੇ ਰਾਜਾਂ ਦੁਆਰਾ ਵੈਬਸਾਈਟ ਸ਼ੁਰੂ ਕੀਤੀ ਗਈ ਹੈ

Free Ration Card

ਨਵੀਂ ਦਿੱਲੀ - ਕੇਂਦਰ ਸਰਕਾਰ ਦੇਸ਼ ਦੇ ਗਰੀਬਾਂ ਨੂੰ ਵਨ ਨੇਸ਼ਨ ਵਨ ਰਾਸ਼ਨ ਕਾਰਡ ਸਕੀਮ ਤਹਿਤ ਰਾਸ਼ਨ ਕਾਰਡ ਮੁਫ਼ਤ ਦੇਣ ਜਾ ਰਹੀ ਹੈ। ਜਿਹੜੇ ਏਪੀਐਲ ਅਤੇ ਬੀਪੀਐਲ ਪਰਿਵਾਰਾਂ ਨਾਲ ਸਬੰਧਤ ਹਨ, ਪਰ ਉਹਨਾਂ ਕੋਲ ਰਾਸ਼ਨ ਕਾਰਡ ਨਹੀਂ ਹਨ, ਉਹ ਸਾਰੇ ਲੋਕ ਕੇਂਦਰ ਜਾਂ ਰਾਜ ਸਰਕਾਰ ਦੀ ਯੋਜਨਾ ਤਹਿਤ ਮੁਫਤ ਰਾਸ਼ਨ ਕਾਰਡ ਸਕੀਮ ਵਿੱਚ ਸ਼ਾਮਲ ਹੋਣ ਦੇ ਯੋਗ ਹਨ।

ਹਾਲਾਂਕਿ, ਕੋਰੋਨਾ ਵਾਇਰਸ ਮਹਾਂਮਾਰੀ ਦੇ ਇਸ ਸੰਕਟ ਦੇ ਸਮੇਂ, ਸਰਕਾਰ ਗਰੀਬ ਲੋਕਾਂ ਨੂੰ ਬਿਨਾਂ ਰਾਸ਼ਨ ਕਾਰਡਾਂ ਦੇ ਮੁਫਤ ਅਨਾਜ ਮੁਹੱਈਆ ਕਰਵਾ ਰਹੀ ਹੈ, ਪਰ ਆਉਣ ਵਾਲੇ ਦਿਨਾਂ ਵਿਚ ਦੇਸ਼ ਦੇ ਸਾਰੇ ਗਰੀਬ ਪਰਿਵਾਰਾਂ ਕੋਲ ਰਾਸ਼ਨ ਕਾਰਡ ਹੋਣਗੇ। ਤੁਸੀਂ ਮੁਫਤ ਵਿਚ ਰਾਸ਼ਨ ਕਾਰਡ ਪ੍ਰਾਪਤ ਕਰਨ ਲਈ ਆਨਲਾਈਨ ਅਰਜ਼ੀ ਵੀ ਦੇ ਸਕਦੇ ਹੋ। ਤੁਹਾਨੂੰ ਇਸ ਲਈ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ।  

ਘਰ ਬੈਠੇ ਹੀ ਕਰੋ ਆਪਲਾਈ 
ਜੇ ਤੁਹਾਡੇ ਕੋਲ ਅਜੇ ਰਾਸ਼ਨ ਕਾਰਡ ਨਹੀਂ ਹੈ, ਤਾਂ ਤੁਸੀਂ ਹੁਣ ਇਸ ਨੂੰ ਆਨਲਾਈਨ ਬਣਾ ਸਕਦੇ ਹੋ। ਇਸ ਦੇ ਲਈ, ਸਾਰੇ ਰਾਜਾਂ ਦੁਆਰਾ ਵੈਬਸਾਈਟ ਸ਼ੁਰੂ ਕੀਤੀ ਗਈ ਹੈ। ਤੁਸੀਂ ਜਿਸ ਵੀ ਸੂਬੇ ਵਿਚ ਰਹਿੰਦੇ ਹੋ ਉੱਥੋਂ ਦੀ ਵੈਬਸਾਈਟ 'ਤੇ ਜਾ ਕੇ ਅਰਜ਼ੀ ਦੇ ਸਕਦੇ ਹੋ। ਰਾਸ਼ਨ ਕਾਰਡ ਦੋ ਕਿਸਮਾਂ ਦਾ ਹੁੰਦਾ ਹੈ। 

ਦੋ ਸ਼੍ਰੇਣੀਆਂ ਦੇ ਰਾਸ਼ਨ ਕਾਰਡ 
ਇਸ ਸਮੇਂ ਦੇਸ਼ ਵਿੱਚ ਦੋ ਸ਼੍ਰੇਣੀਆਂ ਰਾਸ਼ਨ ਕਾਰਡ ਹਨ। ਇੱਕ ਬੀਪੀਐਲ ਸ਼੍ਰੇਣੀ ਅਤੇ ਦੂਜੀ ਬਿਨਾਂ ਬੀਪੀਐਲ ਸ਼੍ਰੇਣੀ। ਆਮਦਨੀ ਦੇ ਅਨੁਸਾਰ, ਤੁਸੀਂ ਚੁਣ ਸਕਦੇ ਹੋ ਕਿ ਤੁਹਾਨੂੰ ਕਿਹੜੇ ਰਾਸ਼ਨ ਕਾਰਡ ਲਈ ਅਰਜ਼ੀ ਦੇਣੀ ਹੈ। 

ਇਸ ਤਰ੍ਹਾਂ ਕਰੋ ਅਪਲਾਈ 
ਤੁਹਾਨੂੰ ਪਹਿਲਾਂ ਆਪਣੇ ਸਬੰਧਤ ਸੂਬੇ ਦੀ ਵੈੱਬਸਾਈਟ ਤੇ ਜਾਣਾ ਪਵੇਗਾ। ਆਧਾਰ ਕਾਰਡ, ਵੋਟਰ ਆਈ ਡੀ, ਪਾਸਪੋਰਟ ਆਦਿ ਦਸਤਾਵੇਜ਼ ਰਾਸ਼ਨ ਕਾਰਡ ਬਣਾਉਣ ਲਈ ਦਿੱਤੇ ਜਾ ਸਕਦੇ ਹਨ ਜੇ ਇਹ ਦਸਤਾਵੇਜ਼ ਤੁਹਾਡੇ ਕੋਲ ਨਹੀਂ ਹਨ ਤਾਂ ਸਰਕਾਰ ਦੁਆਰਾ ਜਾਰੀ ਕੀਤਾ ਗਿਆ ਕੋਈ ਆਈ-ਕਾਰਡ, ਹੈਲਥ ਕਾਰਡ, ਡ੍ਰਾਇਵਿੰਗ ਲਾਇਸੈਂਸ ਦਿੱਤਾ ਜਾ ਸਕਦਾ ਹੈ। ਰਾਸ਼ਨ ਕਾਰਡ ਆਪਲਾਈ ਕਰਨ ਦੇ ਲਈ ਤੁਹਾਨੂੰ ਪੰਜ ਤੋਂ 45 ਰੁਪਏ ਦੀ ਫੀਸ ਦੇਣੀ ਪਵੇਗੀ। ਐਪਲੀਕੇਸ਼ਨ ਜਮ੍ਹਾਂ ਹੋਣ ਤੋਂ ਬਾਅਦ, ਇਹ ਫੀਲਡ ਵੈਰੀਫਿਕੇਸ਼ਨ ਲਈ ਭੇਜਿਆ ਜਾਂਦਾ ਹੈ। ਅਧਿਕਾਰੀ ਫਾਰਮ ਵਿਚ ਭਰੀ ਜਾਣਕਾਰੀ ਦੀ ਜਾਂਚ ਕਰਦਾ ਹੈ ਅਤੇ ਇਸਦੀ ਪੁਸ਼ਟੀ ਕਰਦਾ ਹੈ।

1. ਰਾਸ਼ਨ ਕਾਰਡ ਬਣਾਉਣ ਲਈ ਵਿਅਕਤੀ ਦਾ ਭਾਰਤ ਦਾ ਨਾਗਰਿਕ ਹੋਣਾ ਜ਼ਰੂਰੀ ਹੈ।
2.ਵਿਅਕਤੀ ਕੋਲ ਕਿਸੇ ਹੋਰ ਸੂਬੇ ਦਾ ਰਾਸ਼ਨ ਕਾਰਡ ਨਹੀਂ ਹੋਣਾ ਚਾਹੀਦਾ।
3.ਜਿਸ ਦੇ ਨਾਮ 'ਤੇ ਰਾਸ਼ਨ ਕਾਰਡ ਬਣ ਰਿਹਾ ਹੈ ਉਸ ਦੀ ਉਮਰ 18 ਸਾਲ ਤੋਂ ਜ਼ਿਆਦਾ ਨਾ ਹੋਵੇ। 

4. ਇਕ ਪਰਿਵਾਰ ਵਿਚ ਪਰਿਵਾਰ ਦੇ ਮੁਖੀ ਦੇ ਨਾਮ 'ਤੇ ਰਾਸ਼ਨ ਕਾਰਡ ਬਣਦਾ ਹੈ।
5.ਰਾਸ਼ਨ ਕਾਰਡ ਵਿਚ ਜਿਹਨਾਂ ਮੈਂਬਰਾਂ ਦਾ ਨਾਮ ਸ਼ਾਮਲ ਕੀਤਾ ਜਾਂਦਾ ਹੈ ਉਹਨਾਂ ਦਾ ਪਰਿਵਾਰ ਦੇ ਮੁਖੀ ਨਾਲ ਨਜ਼ਦੀਕੀ ਸਬੰਧ ਹੋਣਾ ਚਾਹੀਦਾ ਹੈ। 
6. ਪਰਿਵਾਰ ਦੇ ਕਿਸੇ ਵੀ ਮੈਂਬਰ ਦਾ ਉਸ ਤੋਂ ਪਹਿਲਾਂ ਕਿਸੇ ਹੋਰ ਰਾਸ਼ਨ ਕਾਰਡ ਵਿਚ ਨਾਮ ਨਹੀਂ ਹੋਣਾ ਚਾਹੀਦਾ। 
7. ਯੂਪੀ ਸਰਕਾਰ ਵਿਧਵਾ ਔਰਤਾਂ ਨੂੰ ਸਲਾਨਾ 6000 ਰੁਪਏ ਦੀ ਮਦਦ ਦਿੰਦੀ ਹੈ ਇਸ ਦੇ ਲਈ ਵੀ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ। 

30 ਦਿਨ ਦਾ ਸਮਾਂ ਲੈਂਦਾ ਹੈ
ਰਾਸ਼ਨ ਕਾਰਡ ਅਪਲਾਈ ਕਰਨ ਤੋਂ ਬਾਅਦ ਇਸ ਦੀ ਜਾਂਚ 30 ਦਿਨਾਂ ਦੇ ਅੰਦਰ ਪੂਰੀ ਹੋ ਜਾਂਦੀ। ਜੇਕਰ ਜਾਂਚ ਪੜਤਾਲ ਕੀਤੀ ਜਾਂਦੀ ਹੈ, ਤਾਂ ਰਾਸ਼ਨ ਕਾਰਡ 30 ਦਿਨਾਂ ਦੇ ਅੰਦਰ ਜਾਰੀ ਕਰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ, ਜੇ ਬਿਨੈਕਾਰ ਰਾਸ਼ਨ ਕਾਰਡ ਲਈ ਅਪਲਾਈ ਕਰਨਾ ਚਾਹੁੰਦਾ ਹੈ ਤਾਂ ਉਹ ਕਾਮਨ ਸਰਵਿਸ ਸੈਂਟਰ ਵਿਚ ਵੀ ਅਪਲਾਈ ਕਰ ਸਕਦਾ ਹੈ.