ਰਾਜਸਥਾਨ: ਬਲੂਟੁੱਥ ਹੈੱਡਫੋਨ ਚਾਰਜ ਕਰਦੇ ਸਮੇਂ ਹੋਇਆ ਬਲਾਸਟ, ਨੌਜਵਾਨ ਦੀ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਡਾਕਟਰ ਦੇ ਅਨੁਸਾਰ, ਨੌਜਵਾਨ ਦੀ ਦਿਲ ਦੀ ਧੜਕਣ ਰੁਕਣ ਕਾਰਨ ਮੌਤ ਹੋਈ ਹੈ।

Bluetooth headphone explosion kills 15-year old boy in Rajasthan's Jaipur

ਜੈਪੁਰ - ਰਾਜਸਥਾਨ ਦੇ ਜੈਪੁਰ ਜ਼ਿਲ੍ਹੇ ਵਿਚ ਬਲੂਟੁੱਥ ਹੈੱਡਫ਼ੋਨ ਵਿਚ ਧਮਾਕਾ ਹੋਣ ਕਾਰਨ ਇੱਕ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਇਆ 28 ਸਾਲਾ ਨੌਜਵਾਨ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ। ਇਹ ਹਾਦਸਾ ਚੌਮੁ ਕਸਬੇ ਦੇ ਉਦੈਪੁਰੀਆ ਪਿੰਡ ਵਿਚ ਵਾਪਰਿਆ। ਰਾਕੇਸ਼ ਕੁਮਾਰ ਨਾਗਰ ਘਰ ਵਿਚ ਬਲੂਟੁੱਥ ਹੈੱਡਫੋਨ ਲਗਾ ਕੇ ਬੈਠਾ ਸੀ ਅਤੇ ਇਸ ਨੂੰ ਚਾਰਜਿੰਗ ਪਲੱਗ ਲਗਾ ਰੱਖਿਆ ਸੀ।

ਗੋਵਿੰਦਗੜ੍ਹ ਪੁਲਿਸ ਅਨੁਸਾਰ ਅਚਾਨਕ ਹੈੱਡਫੋਨ ਵਿਚ ਧਮਾਕਾ ਹੋਇਆ ਅਤੇ ਨੌਜਵਾਨ ਬੇਹੋਸ਼ ਹੋ ਗਿਆ। ਉਸ ਨੂੰ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸਿੱਧੀਵਿਨਾਇਕ ਹਸਪਤਾਲ ਦੇ ਡਾਕਟਰ ਐਲਐਨ ਰੁੰਡਲਾ ਨੇ ਦੱਸਿਆ ਕਿ ਨੌਜਵਾਨ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਲਿਆਂਦਾ ਗਿਆ ਸੀ। ਹਸਪਤਾਲ ਵਿਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਡਾਕਟਰ ਦੇ ਅਨੁਸਾਰ, ਨੌਜਵਾਨ ਦੀ ਦਿਲ ਦੀ ਧੜਕਣ ਰੁਕਣ ਕਾਰਨ ਮੌਤ ਹੋਈ ਹੈ। ਪੁਲਿਸ ਅਨੁਸਾਰ ਰਾਕੇਸ਼ ਦਾ ਵਿਆਹ ਇਸੇ ਸਾਲ ਫਰਵਰੀ ਵਿਚ ਹੋਇਆ ਸੀ।