ਬੱਚਿਆਂ ਨੂੰ ਅਪਣੀ ਮਾਤਾ ਦੇ ਉਪਨਾਮ ਦੀ ਵਰਤੋਂ ਦਾ ਅਧਿਕਾਰ ਹੈ: ਹਾਈ ਕੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਦਾਲਤ ਨੇ ਇਕ ਨਾਬਾਲਗ਼ ਲੜਕੀ ਦੇ ਪਿਤਾ ਦੀ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਇਹ ਟਿਪਣੀ ਕੀਤੀ

Dehli High court

ਨਵੀਂ ਦਿੱਲੀ : ਦਿੱਲੀ ਹਾਈਕੋਰਟ ਨੇ ਸ਼ੁਕਰਵਾਰ ਨੂੰ ਕਿਹਾ ਕਿ ਕੋਈ ਪਿਤਾ ਅਪਣੀ ਬੇਟੀ ਲਈ ਸ਼ਰਤਾਂ ਨਹੀਂ ਥੋਪ ਸਕਦਾ ਹੈ ਅਤੇ ਹਰ ਬੱਚੇ ਨੂੰ ਅਪਣੀ ਮਾਂ ਦੇ ਉਪਨਾਮ ਦਾ ਇਸਤੇਮਾਲ ਕਰਨ ਦਾ ਅਧਿਕਾਰ ਹੈ। ਅਦਾਲਤ ਨੇ ਇਕ ਨਾਬਾਲਗ਼ ਲੜਕੀ ਦੇ ਪਿਤਾ ਦੀ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਇਹ ਟਿਪਣੀ ਕੀਤੀ।

ਪਟੀਸ਼ਨ ’ਚ ਵਿਅਕਤੀ ਨੇ ਅਧਿਕਾਰੀ ਨੂੰ ਇਹ ਨਿਰਦੇਸ਼ ਦੇਣ ਦੀ ਬੇਨਤੀ ਕੀਤੀ ਹੈ ਕਿ ਤਸਦਾਵੇਜਾਂ ’ਚ ਉਨ੍ਹਾਂ ਦਾ ਨਾਂ ਉਨ੍ਹਾਂ ਦੀ ਬੇਟੀ ਦੇ ਉਪਨਾਮ ਦੇ ਰੂਪ ’ਚ ਦਿਖਾਇਆ ਜਾਵੇ, ਨਾ ਕਿ ਉਸ ਦੀ ਮਾਂ ਦੇ ਨਾਂ ਦੇ ਰੂਪ ’ਚ। ਹਾਲਾਂਕਿ, ਜਸਟਿਸ ਰੇਖਾ ਪੱਲੀ ਨੇ ਇਸ ਤਰ੍ਹਾਂ ਦੇ ਨਿਰਦੇਸ਼ ਦੇਣ ਤੋਂ ਇਨਕਾਰ ਕਰ ਦਿਤਾ ਅਤੇ ਕਿਹਾ, ‘‘ਇਕ ਪਿਤਾ ਕੋਲ ਬੇਟੀ ਨੂੰ ਇਹ ਫਰਮਾਨ ਸੁਣਾਉਣ ਦਾ ਅਧਿਕਾਰ ਨਹੀਂ ਹੁੰਦਾ ਹੈ ਕਿ ਉਹ ਸਿਰਫ਼ ਉਸ ਦੇ ਉਪਨਾਮ ਦੀ ਵਰਤੋਂ ਕਰੇ।

ਜੇਰਕ ਨਾਬਾਲਗ਼ ਬੇਟੀ ਅਪਣੇ ‘ਸਰਨੇਮ’ ਤੋਂ ਖ਼ੁਸ਼ ਹੈ ਤਾਂ ਤੁਹਾਨੂੰ ਕੀ ਦਿੱਕਤ ਹੈ?’’ ਅਦਾਲਤ ਨੇ ਕਿਹਾ ਕਿ ਹਰ ਬੱਚੇ ਨੂੰ ਅਪਣੀ ਮਾਂ ਦੇ ਉਪਨਾਮ ਦੀ ਵਰਤੋਂ ਕਰਨ ਦਾ ਅਧਿਕਾਰ ਹੈ ਜੇਕਰ ਉਹ ਅਜਿਹਾ ਚਾਹੁੰਦਾ ਹੈ।  ਸੁਣਵਾਈ ਦੌਰਾਨ ਵਿਅਕਤੀ ਦੇ ਵਕੀਲ ਨੇ ਦਲੀਲ ਦਿਤੀ ਕਿ ਉਸ ਦੀ ਬੇਟੀ ਨਾਬਾਲਗ਼ ਹੈ ਅਤੇ ਇਸ ਤਰ੍ਹਾਂ ਦੇ ਮੁੱਦਿਆਂ ’ਤੇ ਆਪ ਫ਼ੈਸਲਾ ਨਹੀਂ ਕਰ ਸਕਦੀ ਹੈ ਅਤੇ ਬੱਚੀ ਦੇ ਉਪਨਾਮ ਨੂੰ ਉਸ ਦੀ ਵੱਖ ਰਹਿ ਰਹੀ ਪਤਨੀ ਨੇ ਬਦਲ ਦਿਤਾ ਸੀ।

ਉਨ੍ਹਾਂ ਦਾਅਵਾ ਕੀਤਾ ਕਿ ਨਾਂ ’ਚ ਬਦਲਾਅ ਤੋਂ ਬੀਮਾ ਕੰਪਨੀ ਤੋਂ ਬੀਮਾ ਦਾਵਇਆਂ ਦਾ ਲਾਭ ਲੈਣ ’ਚ ਮੁਸ਼ਕਲ ਆਏਗੀ ਕਿਉਂਕਿ ਪਾਲਿਸੀ ਲੜਕੀ ਦੇ ਨਾਂ ’ਤੇ ਉਸ ਦੇ ਪਿਤਾ ਦੇ ਉਪਨਾਮ ਦੇ ਨਾਲ ਲਈ ਗਈ ਸੀ। ਅਦਾਲਤ ਨੇ ਉਸ ਵਿਅਕਤੀ ਨੂੰ ਅਪਣੀ ਬੇਟੀ ਦੇ ਸਕੂਲ ’ਚ ਪਿਤਾ ਦੇ ਰੂਪ ’ਚ ਅਪਣਾ ਨਾਮ ਦਿਖਾਉਣ ਦੀ ਆਜ਼ਾਦੀ ਨਾਲ ਪਟੀਸ਼ਨ ਦਾ ਨਬੇੜਾ ਕਰ ਦਿਤਾ।