ਦਿੱਲੀ: 19 ਅਪ੍ਰੈਲ ਤੋਂ 6 ਅਗਸਤ ਤੱਕ ਕੋਰੋਨਾ ਨਿਯਮਾਂ ਦੀ ਉਲੰਘਣਾ ਲਈ ਦੋ ਲੱਖ ਤੋਂ ਵੱਧ ਚਲਾਨ ਕੱਟੇ

ਏਜੰਸੀ

ਖ਼ਬਰਾਂ, ਰਾਸ਼ਟਰੀ

1,69,659 ਚਲਾਨ ਮਾਸਕ ਨਾ ਪਾਉਣ ਦੇ, ਸਮਾਜਿਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ 26,744 ਚਲਾਨ ਕੱਟੇ

Over 200,000 Covid challans issued by Delhi Police between April 19-Aug 6

ਨਵੀਂ ਦਿੱਲੀ - ਦਿੱਲੀ ਪੁਲਿਸ ਨੇ ਕੋਵਿਡ -19  ਦੇ ਨਿਯਮਾਂ ਦੀ ਉਲੰਘਣਾ ਕਰਨ ‘ਤੇ 19 ਅਪ੍ਰੈਲ ਤੋਂ 6 ਅਗਸਤ ਦੇ ਵਿਚ ਤਕਰੀਬਨ ਦੋ ਲੱਖ ਚਲਾਨ ਜਾਰੀ ਕੀਤੇ ਹਨ। ਇਹ ਜਾਣਕਾਰੀ ਸਰਕਾਰੀ ਅੰਕੜਿਆਂ ਵਿਚ ਦਿੱਤੀ ਗਈ ਹੈ। ਅੰਕੜਿਆਂ ਅਨੁਸਾਰ, ਮਾਸਕ ਨਾ ਪਹਿਨਣ ਕਰ ਕੇ ਵੱਧ ਤੋਂ ਵੱਧ ਚਲਾਨ ਕੱਟੇ ਗਏ ਸਨ। ਦਿੱਲੀ ਪੁਲਿਸ ਦੇ ਵਧੀਕ ਲੋਕ ਸੰਪਰਕ ਅਧਿਕਾਰੀ ਅਨਿਲ ਮਿੱਤਲ ਦੁਆਰਾ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ, 19 ਅਪ੍ਰੈਲ ਤੋਂ 6 ਅਗਸਤ ਦੇ ਵਿਚਕਾਰ, ਕੋਵਿਡ -19 ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਲਈ ਕੁੱਲ 2,00,691 ਚਲਾਨ ਜਾਰੀ ਕੀਤੇ ਗਏ ਸਨ। 

ਇਨ੍ਹਾਂ ਵਿੱਚੋਂ 1,69,659 ਚਲਾਨ ਮਾਸਕ ਨਾ ਪਾਉਣ ਦੇ, ਸਮਾਜਿਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ 26,744 ਚਲਾਨ, ਸ਼ਰਾਬ, ਪਾਨ ਜਾਂ ਗੁਟਖਾ ਖਾਣ ਦੇ 1,842 ਚਲਾਨ, ਵੱਡੀ ਗਿਣਤੀ ਵਿੱਚ ਇਕੱਠੇ ਹੋਣ ਦੇ 1562 ਚਲਾਨ ਅਤੇ ਜਨਤਕ ਥਾਵਾਂ ਤੇ ਥੁੱਕਣ ਕਰ ਕੇ 884 ਚਲਾਨ ਕੱਟੇ ਗਏ। ਅੰਕੜਿਆਂ ਅਨੁਸਾਰ, ਸ਼ੁੱਕਰਵਾਰ ਨੂੰ ਪੁਲਿਸ ਨੇ ਮਾਸਕ ਨਾ ਪਹਿਨਣ ਦੇ ਲਈ 1,072 ਲੋਕਾਂ ਦੇ ਚਲਾਨ ਕੱਟੇ, ਜਦੋਂ ਕਿ 215 ਲੋਕਾਂ ਦੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਚਲਾਨ, ਵੱਡੀ ਗਿਣਤੀ ਵਿੱਚ ਲੋਕਾਂ ਦੇ ਇਕੱਠੇ ਹੋਣ ਦੇ ਦੋ ਚਲਾਨ, ਜਨਤਕ ਸਥਾਨਾਂ ਤੇ ਥੁੱਕਣ ਦੇ 22 ਚਲਾਨ ਅਤੇ ਸ਼ਰਾਬ, ਗੁਟਕਾ, ਤੰਬਾਕੂ ਆਦਿ ਦਾ ਸੇਵਨ ਕਰਨ ਵਾਲੇ 91 ਚਲਾਨ ਕੱਟੇ ਗਏ।

ਜਿਕਰਯੋਗ ਹੈ ਕਿ ਦਿੱਲੀ ਆਫਤ ਪ੍ਰਬੰਧਨ ਅਥਾਰਟੀ (ਡੀਡੀਐਮਏ) ਨੇ 26 ਜੁਲਾਈ ਤੋਂ ਮੈਟਰੋ ਰੇਲ ਗੱਡੀਆਂ ਅਤੇ ਜਨਤਕ ਬੱਸਾਂ ਨੂੰ 100 ਪ੍ਰਤੀਸ਼ਤ ਸੀਟ ਸਮਰੱਥਾ ਅਤੇ ਸਿਨੇਮਾ ਹਾਲ, 50 ਪ੍ਰਤੀਸ਼ਤ ਸਮਰੱਥਾ ਵਾਲੇ ਮਲਟੀਪਲੈਕਸਾਂ ਦੇ ਨਾਲ ਚਲਾਉਣ ਦੀ ਆਗਿਆ ਦੇ ਦਿੱਤੀ ਹੈ।