ਧਮਾਕੇ ਨਾਲ ਫਿਰ ਹਿੱਲਿਆ ਅਫ਼ਗ਼ਾਨਿਸਤਾਨ, 8 ਮੌਤਾਂ, 22 ਲੋਕ ਹੋਏ ਗੰਭੀਰ ਜ਼ਖਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਫਗਾਨਿਸਤਾਨ ਵਿਚ ਲਗਾਤਾਰ ਹੋ ਰਹੇ ਧਮਾਕੇ

photo

 

ਕਾਬੁਲ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਇਕ ਵਾਰ ਫਿਰ ਬੰਬ ਧਮਾਕਿਆਂ ਨਾਲ ਹਿੱਲ ਗਈ ਹੈ। ਸ਼ਾਪਿੰਗ ਸਟ੍ਰੀਟ 'ਚ ਹੋਏ ਧਮਾਕੇ 'ਚ 8 ਲੋਕਾਂ ਦੀ ਮੌਤ ਹੋ ਗਈ ਅਤੇ 22 ਜ਼ਖਮੀ ਹੋ ਗਏ। ਇਹ ਧਮਾਕਾ ਕਾਬੁਲ ਦੇ ਪੱਛਮੀ ਹਿੱਸੇ ਵਿੱਚ ਹੋਇਆ, ਜਿੱਥੇ ਸ਼ੀਆ ਭਾਈਚਾਰੇ ਦੇ ਲੋਕ ਅਕਸਰ ਇਕੱਠੇ ਹੁੰਦੇ ਹਨ।

 

 

ਸੁੰਨੀ ਮੁਸਲਿਮ ਅੱਤਵਾਦੀ ਸਮੂਹ ਇਸਲਾਮਿਕ ਸਟੇਟ (ਆਈਐਸ) ਨੇ ਜ਼ਿੰਮੇਵਾਰੀ ਲਈ ਹੈ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਸਾਰੇ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ 'ਚੋਂ ਕੁਝ ਦੀ ਹਾਲਤ ਗੰਭੀਰ ਹੈ।

ਅਜਿਹੇ 'ਚ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਵੀ ਖਦਸ਼ਾ ਹੈ। ਜਾਂਚ ਟੀਮ ਮੌਕੇ 'ਤੇ ਪਹੁੰਚ ਗਈ ਹੈ। ਵੀਡੀਓ ਫੁਟੇਜ 'ਚ ਐਂਬੂਲੈਂਸ ਨੂੰ ਮੌਕੇ ਤੋਂ ਆਉਂਦੇ-ਜਾਂਦੇ ਦੇਖਿਆ ਜਾ ਸਕਦਾ ਹੈ, ਜੋ ਬੱਸ ਅੱਡੇ ਦੇ ਨੇੜੇ ਹੈ।