ਕੁੜੀ ਦੇ ਕਿਡਨੈਪਰ ਨੇ ਆਨ ਕੀਤਾ ਮੋਬਾਇਲ ਅਤੇ ਫੜ੍ਹਿਆ ਗਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਕੂਲ ਜਾਂਦੇ ਸਮੇਂ ਅਗਵਾ ਹੋਈ 8ਵੀਂ ਵਿਚ ਪੜ੍ਹਨ ਵਾਲੀ ਨਬਾਲਗ ਕੁੜੀ ਨੂੰ ਦਿੱਲੀ ਪੁਲਿਸ ਲੱਭਣ ਵਿਚ ਸਫ਼ਲ ਹੋ ਗਈ ਹੈ। ਬੁੱਧਵਾਰ ਦੇਰ ਰਾਤ ਚੰਡੀਗੜ੍ਹ ਤੋਂ ਕੁੜੀ ਨੂੰ...

Arrest

ਨਵੀਂ ਦਿੱਲੀ : ਸਕੂਲ ਜਾਂਦੇ ਸਮੇਂ ਅਗਵਾ ਹੋਈ 8ਵੀਂ ਵਿਚ ਪੜ੍ਹਨ ਵਾਲੀ ਨਬਾਲਗ ਕੁੜੀ ਨੂੰ ਦਿੱਲੀ ਪੁਲਿਸ ਲੱਭਣ ਵਿਚ ਸਫ਼ਲ ਹੋ ਗਈ ਹੈ। ਬੁੱਧਵਾਰ ਦੇਰ ਰਾਤ ਚੰਡੀਗੜ੍ਹ ਤੋਂ ਕੁੜੀ ਨੂੰ ਸਕੁਸ਼ਲ ਬਰਾਮਦ ਕਰ ਲਿਆ ਗਿਆ। ਆਰੋਪੀ ਸੱਦਾਮ ਅੰਸਾਰੀ  ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। 25 ਦਿਨਾਂ ਤੋਂ 4 ਰਾਜਾਂ ਵਿਚ ਕੁੜੀ ਦੀ ਤਲਾਸ਼ ਵਿਚ ਦਿੱਲੀ ਪੁਲਿਸ ਲੱਗੀ ਸੀ। ਇਸ ਮਾਮਲੇ ਵਿਚ ਗ੍ਰਹਿ ਮੰਤਰਾਲੇ ਤੱਕ ਨੇ ਅਪਣੇ ਧਿਆਨ 'ਚ ਲਿਆ ਸੀ। ਬੁੱਧਵਾਰ ਦੇਰ ਰਾਤ ਅਚਾਨਕ ਲੋਕੇਸ਼ਨ ਬਾਰੇ ਪਤਾ ਚਲਿਆ ਅਤੇ ਚੰਡੀਗੜ੍ਹ ਪੁਲਿਸ ਦੇ ਨਾਲ ਸੰਯੁਕਤ ਕਾਰਵਾਈ ਵਿੱਚ ਦਿੱਲੀ ਪੁਲਿਸ ਉਸ ਦੇ ਠਿਕਾਣੇ 'ਤੇ ਪਹੁੰਚ ਗਈ।

ਵੀਰਵਾਰ ਤੜਕੇ ਚੰਡੀਗੜ੍ਹ ਤੋਂ ਦੋਨਾਂ ਨੂੰ ਦਿੱਲੀ ਲੈ ਕੇ ਪਹੁੰਚੀ ਪੁਲਿਸ ਨੇ ਕੁੜੀ ਦਾ ਮੈਡੀਕਲ ਕਰਾਇਆ। ਚਾਇਲਡ ਵੈਲਫੇਅਰ ਕਮੇਟੀ ਦੇ ਸਾਹਮਣੇ ਬਿਆਨ ਲਿਆ ਗਿਆ। ਆਰੋਪੀ ਸੱਦਾਮ ਤੋਂ ਪੁੱਛਗਿਛ ਚੱਲ ਰਹੀ ਹੈ। ਪੁਲਿਸ ਅਫ਼ਸਰਾਂ ਨੇ ਚੰਡੀਗੜ੍ਹ ਤੋਂ ਦੋਨਾਂ ਦੀ ਬਰਾਮਦਗੀ ਦੀ ਪੁਸ਼ਟੀ ਕੀਤੀ। ਪੁਲਿਸ ਸੂਤਰਾਂ ਨੇ ਦੱਸਿਆ ਕਿ 13 ਅਗਸਤ ਨੂੰ ਆਰੋਪੀ ਸੱਦਾਮ ਕੁੜੀ ਨੂੰ ਸਿੱਧੇ ਚੰਡੀਗੜ੍ਹ ਲੈ ਗਿਆ। ਪਹਿਲਾਂ ਦੋ ਦਿਨ ਦੋਹੇਂ ਚੰਡੀਗੜ੍ਹ ਦੇ ਹੋਟਲ ਵਿਚ ਰੁਕੇ।  ਉਨ੍ਹਾਂ ਨੇ ਬਾਅਦ ਵਿਚ ਇਕ ਰੇਹੜੀ 'ਤੇ ਛੋਲੇ ਭਟੂਰੇ ਖਾਧੇ।

ਉਸ ਰੇਹੜੀ ਵਾਲੇ ਤੋਂ ਕਿਰਾਏ 'ਤੇ ਕਮਰੇ ਦੀ ਗੱਲ ਕੀਤੀ। ਉਸ ਨੇ ਕੁੜੀ ਨੂੰ ਅਪਣੀ ਪਤਨੀ ਦੱਸਿਆ। ਇਸ ਦੌਰਾਨ ਕੁੜੀ ਦੇ ਨਾਲ ਸਰੀਰਕ ਸਬੰਧ ਵੀ ਬਣਾਏ। ਰੇਹੜੀ ਵਾਲੇ ਨੇ ਕਮਰਾ ਕਿਰਾਏ 'ਤੇ ਦਿਵਾਉਣ ਵਿਚ ਮਦਦ ਕੀਤੀ। ਉਸ ਨੇ ਭਾਂਡੇ ਵੀ ਦਿਤੇ। ਕੁੜੀ ਨੇ ਬਿਆਨ ਦਿਤਾ ਕਿ ਕਮਰੇ ਵਿਚ ਉਸ ਨੂੰ 3 ਦਿਨ ਤੱਕ ਬੰਦ ਰੱਖਿਆ ਗਿਆ। ਇਸ ਦੈਰਾਨ ਸੱਦਾਮ ਨੂੰ ਇਕ ਮਾਲ ਵਿਚ ਮਜਦੂਰੀ ਦਾ ਕੰਮ ਮਿਲ ਗਿਆ। ਇਸ ਵਿਚ, ਕੁੜੀ ਨੇ ਕਿਹਾ ਕਿ ਉਸ ਨੂੰ ਮਾਂ - ਪਾਪਾ ਦੀ ਬਹੁਤ ਯਾਦ ਆਉਂਦੀ ਹੈ। ਇਲਜ਼ਾਮ ਹੈ ਕਿ ਸੱਦਾਮ ਨੇ ਉਸ ਨੂੰ ਸੱਭ ਭੁੱਲ ਜਾਣ ਦੀ ਹਿਦਾਇਤ ਦਿਤੀ। ਕੁੜੀ ਕੋਲ ਮੋਬਾਇਲ ਫੋਨ ਨਹੀਂ ਸੀ।

ਦਿੱਲੀ ਪੁਲਿਸ ਦੋਹਾਂ ਦੀ ਤਲਾਸ਼ ਵਿਚ ਯੂਪੀ, ਉਤਰਾਖੰਡ, ਹਰਿਆਣਾ, ਪੰਜਾਬ ਵਿਚ ਭਟਕ ਰਹੀ ਸੀ। ਸਾਰੇ ਰਾਜਾਂ ਦੀ ਪੁਲਿਸ ਨੂੰ ਇੰਟਰਨਲ ਵਟਸਐਪ ਉਤੇ ਫੋਟੋ ਸ਼ੇਅਰ ਕਰ ਕੇ ਅਲਰਟ ਕੀਤਾ ਗਿਆ। 50 ਹਜ਼ਾਰ ਰੁਪਏ ਇਨਾਮ ਦਾ ਐਲਾਨ ਵੀ ਕੀਤਾ ਗਿਆ।  ਇਸ ਵਿਚ, ਜਿਸ ਦਿਨ ਤੋਂ ਸੱਦਾਮ ਗਿਆ, ਉਦੋਂ ਤੋਂ ਉਸ ਨੇ ਅਪਣਾ ਮੋਬਾਇਲ ਬੰਦ ਕਰ ਰੱਖਿਆ ਸੀ। ਬੁੱਧਵਾਰ ਨੂੰ ਸੱਦਾਮ ਨੇ ਪੁਰਾਣੇ ਮੋਬਾਇਲ ਵਿਚ ਸਿਮ ਪਾ ਕੇ ਆਨ ਕੀਤਾ। ਇਸ ਤੋਂ ਪੁਲਿਸ ਨੂੰ ਉਸ ਦੀ ਲੋਕੇਸ਼ਨ ਪਤਾ ਚੱਲ ਗਈ। ਦਿੱਲੀ ਅਤੇ ਚੰਡੀਗੜ੍ਹ ਪੁਲਿਸ ਸਿਵਲ ਡ੍ਰੈਸ ਵਿਚ ਉਸ ਲੋਕੇਸ਼ਨ 'ਤੇ ਪਹੁੰਚੀ।

ਦੇਰ ਰਾਤ ਸੱਦਾਮ ਪਾਣੀ ਲੈਣ ਲਈ ਕਮਰੇ ਤੋਂ ਬਾਹਰ ਆਇਆ ਸੀ। ਪੁਲਿਸ ਨੇ ਚੈਕ ਕਰਨ ਲਈ ਅਚਾਨਕ ਸੱਦਾਮ ਦਾ ਨਾਮ ਲਿਆ। ਜਿਵੇਂ ਹੀ ਉਸ ਨੇ ਸਿਰ ਚੁੱਕਿਆ ਉਸ ਨੂੰ ਦਬੋਚ ਲਿਆ ਗਿਆ। ਮਹਿਲਾ ਪੁਲਿਸ ਦੇ ਨਾਲ ਕਮਰੇ ਵਿਚ ਕੁੜੀ ਤੋਂ ਪੁੱਛਗਿਛ ਕੀਤੀ ਗਈ। ਉਥੇ ਤੋਂ ਸਕੂਲ ਬੈਗ ਅਤੇ ਇਤਰਾਜ਼ਯੋਗ ਸਮਾਨ ਬਰਾਮਦ ਕਰ ਦੋਹਾਂ ਨੂੰ ਦਿੱਲੀ ਲਿਆਇਆ ਗਿਆ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਕੁੜੀ ਅਪਣੇ ਪਰਵਾਰ ਕੋਲ ਹੈ।