ਉੱਤਰਾਖੰਡ: ਟਿਹਰੀ 'ਚ ਡਿੱਗੀਆਂ ਵੱਡੀਆਂ-ਵੱਡੀਆਂ ਚਟਾਨਾਂ, ਵਾਲ-ਵਾਲ ਬਚੇ ਸਕੂਟੀ ਸਵਾਰ ਨੌਜਵਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਸ਼ਾਸਨ ਨੇ ਇਸ ਘਟਨਾ ਤੋਂ ਬਾਅਦ ਹਾਈ ਅਲਰਟ ਜਾਰੀ ਕਰ ਦਿੱਤਾ ਹੈ।

Rock fell on Rishikesh Gangotri Highway In Tehri, Uttarakhand

 

ਦੇਹਰਾਦੂਨ: ਸੋਮਵਾਰ ਨੂੰ ਉੱਤਰਾਖੰਡ (Uttarakhand) ਦੇ ਟਿਹਰੀ (Tehri) ਵਿਚ ਸੜਕ ਉੱਤੇ ਅਚਾਨਕ ਵੱਡੀਆਂ-ਵੱਡੀਆਂ ਚਟਾਨਾਂ (Landslide) ਅਤੇ ਪੱਥਰ ਡਿੱਗਣੇ ਸ਼ੁਰੂ ਹੋ ਗਏ। ਉਸੇ ਸਮੇਂ ਦੋ ਨੌਜਵਾਨ ਉਥੋਂ ਸਕੂਟੀ 'ਤੇ ਆ ਰਹੇ ਸਨ। ਖੁਸ਼ਕਿਸਮਤੀ ਨਾਲ ਉਹ ਮਲਬੇ ਦੀ ਲਪੇਟ 'ਚ ਆਉਣ ਤੋਂ ਵਾਲ -ਵਾਲ ਬਚ ਗਏ। ਪ੍ਰਸ਼ਾਸਨ ਨੇ ਇਸ ਘਟਨਾ ਤੋਂ ਬਾਅਦ ਹਾਈ ਅਲਰਟ (High Alert) ਜਾਰੀ ਕਰ ਦਿੱਤਾ ਹੈ। ਸੁਰੱਖਿਆ ਲਈ ਪੁਲਿਸ ਜਵਾਨ ਵੀ ਤੈਨਾਤ ਕਰ ਦਿੱਤੇ ਗਏ ਹਨ।

ਹੋਰ ਪੜ੍ਹੋ: ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ

ਘਟਨਾ ਚੰਬੇ ਤੋਂ 15 ਕਿਲੋਮੀਟਰ ਪਹਿਲਾਂ ਰਿਸ਼ੀਕੇਸ਼-ਗੰਗੋਤਰੀ ਰਾਸ਼ਟਰੀ ਰਾਜਮਾਰਗ (Rishikesh Gangotri Highway) 'ਤੇ ਨਾਗਨੀ ਪੈਟਰੋਲ ਪੰਪ ਦੇ ਨੇੜੇ ਵਾਪਰੀ। ਪਹਾੜੀ ਤੋਂ ਭਾਰੀ ਪੱਥਰਾਂ ਦੇ ਡਿੱਗਣ ਕਾਰਨ ਰਾਤ ਕਰੀਬ 12.30 ਵਜੇ ਹਾਈਵੇਅ ਵੀ ਬੰਦ ਕਰ ਦਿੱਤਾ ਗਿਆ। ਇਸ ਕਾਰਨ ਬਿਜਲੀ ਅਤੇ ਪਾਣੀ ਦੀਆਂ ਲਾਈਨਾਂ ਦੇ ਨਾਲ, ਜੱਧਰ ਪਿੰਡ ਨੂੰ ਜਾਣ ਵਾਲੀ ਸੜਕ ਅਤੇ ਮੁੱਖ ਗੇਟ ਵੀ ਭਾਰੀ ਪੱਥਰ ਡਿੱਗਣ ਕਾਰਨ ਤਬਾਹ ਹੋ ਗਏ।

ਹੋਰ ਪੜ੍ਹੋ: ਕਰਨਾਲ ਵਿਚ ਕਿਸਾਨਾਂ ਦੇ ਇਕੱਠ ਤੋਂ ਪਹਿਲਾਂ ਪ੍ਰਸ਼ਾਸਨ ਸਖ਼ਤ, ਸੁਰੱਖਿਆ ਬਲਾਂ ਦੀਆਂ 40 ਕੰਪਨੀਆਂ ਤੈਨਾਤ

ਇਸ ਤੋਂ ਪਹਿਲਾਂ ਸੋਮਵਾਰ ਨੂੰ ਹਿਮਾਚਲ ਪ੍ਰਦੇਸ਼ ਵਿਚ ਵੀ ਜ਼ਮੀਨ ਖਿਸਕਣ ਦੀ ਘਟਨਾ ਸਾਹਮਣੇ ਆਈ ਸੀ। ਇਸ ਕਾਰਨ ਇਥੇ ਕੌਮੀ ਮਾਰਗ ਜਾਮ ਹੋ ਗਿਆ। ਰਾਮਪੁਰ ਦੇ ਜਿਓਰੀ ਵਿਚ ਪਹਾੜ ਟੁੱਟ ਕੇ ਹਾਈਵੇਅ 'ਤੇ ਡਿੱਗ ਗਿਆ। ਹਾਲਾਂਕਿ ਇਸ ਘਟਨਾ ਵਿਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਘਟਨਾ ਤੋਂ ਪਹਿਲਾਂ ਹੀ ਇਲਾਕੇ ਵਿਚ ਅਲਰਟ ਜਾਰੀ ਕਰ ਦਿੱਤਾ ਸੀ।

ਹੋਰ ਪੜ੍ਹੋ: ਸਰਕਾਰੀ ਬੱਸਾਂ ਦਾ ਦੂਜੇ ਦਿਨ ਵੀ ਚੱਕਾ ਜਾਮ, ਮੁਲਾਜ਼ਮ ਅੱਜ ਕਰਨਗੇ ਸਿਸਵਾਂ ਫਾਰਮ ਹਾਊਸ ਦਾ ਘਿਰਾਓ