ਖੜੇ ਟਰੱਕ 'ਚ ਵੱਜੀ ਤੇਜ਼ ਰਫ਼ਤਾਰ ਕਾਰ, ਇਕੋ ਪਰਿਵਾਰ ਦੇ 6 ਲੋਕਾਂ ਦੀ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਤੜਕੇ 4 ਵਜੇ ਦੇ ਕਰੀਬ ਪੇਰੂਥੁਰਾਈ ਵੱਲ ਜਾ ਰਹੀ ਇੱਕ ਤੇਜ਼ ਰਫ਼ਤਾਰ ਵੈਨ ਪਿਛਲੇ ਪਾਸਿਓਂ ਟਰੱਕ ਨਾਲ ਟਕਰਾ ਗਈ। 

File photo

ਤਾਮਿਲਨਾਡੂ - ਤਾਮਿਲਨਾਡੂ ਦੇ ਸਲੇਮ 'ਚ ਬੁੱਧਵਾਰ 6 ਸਤੰਬਰ ਨੂੰ ਹੋਏ ਸੜਕ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ। ਘਟਨਾ ਦੀ ਵੀਡੀਓ ਸੜਕ ਕਿਨਾਰੇ ਲੱਗੇ ਸੀਸੀਟੀਵੀ ਵਿਚ ਕੈਦ ਹੋ ਗਈ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਸਮਾਚਾਰ ਏਜੰਸੀ ਪੀ.ਟੀ.ਆਈ ਮੁਤਾਬਕ ਸਲੇਮ-ਕੋਇੰਬਟੂਰ ਰਾਸ਼ਟਰੀ ਰਾਜਮਾਰਗ 'ਤੇ ਇਕ ਟਰੱਕ ਸੜਕ ਕਿਨਾਰੇ ਖੜ੍ਹਾ ਸੀ। ਇਸੇ ਦੌਰਾਨ ਤੜਕੇ 4 ਵਜੇ ਦੇ ਕਰੀਬ ਪੇਰੂਥੁਰਾਈ ਵੱਲ ਜਾ ਰਹੀ ਇੱਕ ਤੇਜ਼ ਰਫ਼ਤਾਰ ਵੈਨ ਪਿਛਲੇ ਪਾਸਿਓਂ ਟਰੱਕ ਨਾਲ ਟਕਰਾ ਗਈ। 

ਹਾਦਸੇ ਦੇ ਸਮੇਂ ਵੈਨ ਵਿਚ ਅੱਠ ਲੋਕ ਮੌਜੂਦ ਸਨ। ਸਾਰੇ ਇਰੋਡ ਜ਼ਿਲ੍ਹੇ ਦੇ ਏਗੁਰ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ। ਟੱਕਰ ਇੰਨੀ ਜ਼ਬਰਦਸਤ ਸੀ ਕਿ ਵੈਨ ਦੇ ਪਰਖੱਚੇ ਉੱਡ ਗਏ। ਮਰਨ ਵਾਲਿਆਂ ਵਿਚੋਂ ਪੰਜ ਦੀ ਪਛਾਣ ਸੇਲਵਰਾਜ, ਮੰਜੁਲਾ, ਅਰੁਮੁਗਮ, ਪਲਾਨੀਸਾਮੀ, ਪਾਪਾਥੀ ਵਜੋਂ ਹੋਈ ਹੈ। ਇਨ੍ਹਾਂ ਤੋਂ ਇਲਾਵਾ ਇਸ ਹਾਦਸੇ ਵਿਚ ਇੱਕ ਸਾਲ ਦੇ ਬੱਚੇ ਦੀ ਵੀ ਮੌਤ ਹੋ ਗਈ।