Indian Army : ਭਾਰਤੀ ਫੌਜ ’ਚ ਭਰਤੀ ਹੋਏ 297 ਅਫ਼ਸਰ , ਉਪ ਫ਼ੌਜ ਮੁਖੀ ਦਾ ਬਿਆਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ -ਚੀਨ ਅਤੇ ਪਾਕਿਸਤਾਨ ਦੋਵਾਂ ਸਰਹੱਦਾਂ 'ਤੇ ਫੌਜ ਮਜ਼ਬੂਤ ​​ਅਤੇ ਪੂਰੀ ਤਰ੍ਹਾਂ ਤਿਆਰ

N S Raja Subramani

Indian Army : ਅਧਿਕਾਰੀ ਸਿਖਲਾਈ ਅਕੈਡਮੀ (ਓ.ਟੀ.ਏ.) ’ਚ ਸਨਿਚਰਵਾਰ ਨੂੰ ਕਰਵਾਏ ਇਕ ਸਮਾਰੋਹ ’ਚ 258 ਕੈਡਿਟ ਅਧਿਕਾਰੀਆਂ ਅਤੇ 39 ਮਹਿਲਾ ਕੈਡਿਟ ਅਧਿਕਾਰੀਆਂ ਨੂੰ ਭਾਰਤੀ ਫੌਜ ਦੀਆਂ ਵੱਖ-ਵੱਖ ਫੋਰਮੇਸ਼ਨਾਂ ਅਤੇ ਸੇਵਾਵਾਂ ’ਚ ਸ਼ਾਮਲ ਕੀਤਾ ਗਿਆ।

ਓ.ਟੀ.ਏ. ਦੇ ਪਰਮੇਸ਼ਵਰਨ ਡਰਿੱਲ ਚੌਕ ਵਿਖੇ ਕਰਵਾਈ ਪਾਸਿੰਗ ਆਊਟ ਪਰੇਡ ਦਾ ਜਾਇਜ਼ਾ ਉਪ ਫ਼ੌਜ ਮੁਖੀ ਲੈਫਟੀਨੈਂਟ ਜਨਰਲ ਐਨ.ਐਸ. ਰਾਜ ਸੁਬਰਾਮਨੀ ਨੇ ਕੀਤਾ।

ਓ.ਟੀ.ਏ. ਨੇ ਕਿਹਾ ਕਿ ਮਿੱਤਰ ਦੇਸ਼ਾਂ ਦੇ 10 ਕੈਡਿਟ ਅਧਿਕਾਰੀਆਂ ਅਤੇ ਪੰਜ ਕੈਡਿਟ ਅਧਿਕਾਰੀਆਂ (ਔਰਤਾਂ) ਨੇ ਵੀ ਸਫਲਤਾਪੂਰਵਕ ਅਪਣੀ ਸਿਖਲਾਈ ਪੂਰੀ ਕੀਤੀ। ਮਿੱਤਰ ਦੇਸ਼ਾਂ ਦੇ ਕੈਡਿਟਾਂ ਦੀ ਸਫਲ ਸਿਖਲਾਈ ਨੇ ਕੌਮਾਂਤਰੀ ਸਰਹੱਦਾਂ ’ਤੇ ਦੋਸਤੀ ਅਤੇ ਸਹਿਯੋਗ ਦੀ ਭਾਵਨਾ ਨੂੰ ਉਤਸ਼ਾਹਤ ਕੀਤਾ ਹੈ।

ਇਹ ਕੈਡਿਟ ਅਧਿਕਾਰੀ ‘ਸ਼ਾਰਟ ਸਰਵਿਸ ਕਮਿਸ਼ਨ ਕੋਰਸ’ ਦੇ 118ਵੇਂ ਬੈਚ ਅਤੇ ਸ਼ਾਰਟ ਸਰਵਿਸ ਕਮਿਸ਼ਨ ਕੋਰਸ (ਮਹਿਲਾ) ਅਤੇ ਹੋਰ ਬਰਾਬਰ ਕੋਰਸਾਂ ਦੇ 32ਵੇਂ ਬੈਚ ਨਾਲ ਸਬੰਧਤ ਸਨ।

ਅਪਣੇ ਸੰਬੋਧਨ ’ਚ ਉਪ ਫ਼ੌਜ ਮੁਖੀ ਨੇ ਕੈਡਿਟ ਅਧਿਕਾਰੀਆਂ ਅਤੇ ਓਟੀਏ ਦੇ ਜਵਾਨਾਂ ਨੂੰ ਉਨ੍ਹਾਂ ਦੀਆਂ ਮਿਸਾਲੀ ਪ੍ਰਾਪਤੀਆਂ ਲਈ ਵਧਾਈ ਦਿਤੀ ।

ਉਨ੍ਹਾਂ ਕਿਹਾ, ‘‘ਤੁਹਾਨੂੰ ਜਲਦੀ ਹੀ ਦੁਨੀਆਂ ਦੇ ਕੁੱਝ ਬਿਹਤਰੀਨ ਫ਼ੌਜੀਆਂ ਨੂੰ ਕਮਾਂਡ ਕਰਨ ਦਾ ਸੁਭਾਗ ਮਿਲਿਆ ਹੋਵੇਗਾ। ਇਹ ਸਿਪਾਹੀ ਤੁਹਾਡੀ ਸੱਭ ਤੋਂ ਕੀਮਤੀ ਸੰਪਤੀ ਹਨ। ਹੁਣ ਤੁਹਾਨੂੰ ਉਨ੍ਹਾਂ ਦੇ ਜੀਵਨ ਅਤੇ ਭਲਾਈ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਲਈ ਅਪਣੀ ਕਮਾਂਡ ਨੂੰ ਕੁਸ਼ਲ, ਅਨੁਸ਼ਾਸਿਤ ਅਤੇ ਲੜਾਈ ਲਈ ਤਿਆਰ ਰਹਿਣ ਲਈ ਸਬਰ ਰੱਖੋ।’’