ਅਮਰੀਕਾ ਨੂੰ ਪਾਕਿਸਤਾਨ ਨਾਲ ਅਪਣੇ ਰਿਸ਼ਤਿਆਂ ਨੂੰ ਭਾਰਤੀ ਚਸ਼ਮੇ ਨਾਲ ਨਹੀਂ ਦੇਖਣਾ ਚਾਹੀਦਾ : ਕੁਰੈਸੀ
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦਾ ਕਹਿਣਾ ਹੈ ਕਿ ਅਮਰੀਕਾ ਨੂੰ ਪਾਕਿਸਤਾਨ ਦੇ ਨਾਲ ਅਪਣੇ ਸੰਬੰਧਾਂ ਨੂੰ ਸਿਰਫ਼ ਭਾਰਤ ਦੇ ਨਾਲ ਰਿਸਤੇ ਜਾਂ...
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦਾ ਕਹਿਣਾ ਹੈ ਕਿ ਅਮਰੀਕਾ ਨੂੰ ਪਾਕਿਸਤਾਨ ਦੇ ਨਾਲ ਅਪਣੇ ਸੰਬੰਧਾਂ ਨੂੰ ਸਿਰਫ਼ ਭਾਰਤ ਦੇ ਨਾਲ ਰਿਸਤੇ ਜਾਂ ਅਫ਼ਗਾਨ ਮੁੱਦੇ ਦੇ ਚਸ਼ਮੇ ਨਾਲ ਨਹਗੀਂ ਦੇਖਣਾ ਚਾਹੀਦਾ। ਉਹਨਾਂ ਸ਼ਨਿਚਵਾਰ ਨੂੰ ਕਿਹਾ ਕਿ ਇਹ ਉਮੀਦ ਕਰਨਾ ਗਲਤ ਹੋਵੇਗਾ ਕਿ ਅਮਰੀਕਾ ਅਤੇ ਪਾਕਿਸਤਾਨ ਦੇ ਵਿਚ ਮਤਭੇਦਾਂ ਨੂੰ ਇਕ ਦਿਨ ‘ਚ ਸੁਲਝਾਇਆ ਜਾ ਸਕਦਾ ਹੈ। ਕੁਰੇਸ਼ੀ ਨੇ ਕਿਹਾ ਕਿ ਖੇਤਰੀ ਹਲਾਤ ਬਦਲ ਗਏ ਹਨ। ਅਤੇ ਜ਼ਰੂਰਤਾਂ ਵੀ ਬਲਦੀਆਂ ਹਨ। ਪਰ ਖੇਤਰੀ ਸ਼ਾਂਤੀ ਅਤੇ ਸ਼ਥਿਰਤਾ ‘ਚ ਪਾਕਿਸਤਾਨ ਦੇ ਯੋਗਦਾਨ ਨੂੰ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ।
ਅਮਰੀਕਾ ਦੀ 10 ਦਿਨ ਦੀ ਯਾਤਰਾ ਤੋਂ ਵਾਪਸ ਆ ਕੇ, ਉਹਨਾਂ ਨੇ ਮੁਲਤਾਨ ਵਿਚ ਕਿਹਾ ਕਿ ਇਹ ਸਹੀ ਨਹੀਂ ਹੋਵੇਗਾ ਕਿ ਸਾਡੇ (ਅਮਰੀਕਾ-ਪਾਕਿਸਤਾਨ) ਸੰਬੰਧਾਂ ਨੂੰ ਸੱਤ ਦਹਾਕੇ ਪੀਛੇ ਜਾ ਕੇ ਅਫ਼ਗਾਨ ਦੇ ਦ੍ਰਿਸ਼ਟੀਕੋਣ ‘ਚ ਜਾਂ ਭਾਰਤੀ ਚਸ਼ਮੇ ਨਾਲ ਦੇਖਿਆ ਜਾਵੇ। ਵਿਦੇਸ਼ ਮੰਤਰੀ ਨੇ ਕਿਹਾ ਕਿ ਉਹਨਾਂ ਅਮਰੀਕੀ ਪ੍ਰਸ਼ਾਸ਼ਨ ਨੂੰ ਇਹ ਸਮਝਾਉਣ ਦਾ ਉਹਰਾਲਾ ਕੀਤਾ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਭਾਰਤ ਨਾਲ ਗੱਲਬਾਤ ਕਰਨ ਲਈ ਅਮਰੀਕਾ ਤੋਂ ਮਦਦ ਮੰਗੀ ਸੀ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਬੁੱਧਵਾਰ ਨੂੰ ਦੱਸਿਆ ਕਿ ਉਹਨਾਂ ਦੇ ਦੇਸ਼ ਨੇ ਭਾਰਤ ਨਾਲ ਗੱਲ-ਬਾਤ ਸ਼ੁਰੂ ਕਰਾਉਣ ‘ਚ ਅਹਿਮ ਭੂਮਿਕਾ ਅਦਾ ਕਰਨ ਲਈ ਅਮਰੀਕਾ ਨੂੰ ਬੇਨਤੀ ਕੀਤੀ ਸੀ।
ਉਹਨਾਂ ਨੇ ਕਿਹਾ, ਸਾਡੇ ਵਿਚ ਦੁਵਲੇ ਗੱਲ-ਬਾਤ ਹੁਣ ਬੰਦ ਹੈ। ਇਸ ਲਈ ਅਸੀਂ ਅਮਰੀਕਾ ਨਾਲ ਗੱਲ-ਬਾਤ ‘ਚ ਭੂਮਿਕਾ ਨਿਭਾਉਣ ਲਈ ਕਿਹਾ। ਹਾਲਾਂਕਿ ਅਮਰੀਕਾ ਨੇ ਪਾਕਿਸਤਾਨ ਦੀ ਇਸ ਬੇਨਤੀ ਨੂੰ ਅਸਵੀਕਾਰ ਕਰ ਦਿਤਾ ਹੈ। ਪਾਕਿਸਤਾਨ ਵਿਦੇਸ਼ ਮੰਤਰੀ ਨੇ ਹਾਲਾਂ ਕਿ ਦੱਸਿਆ ਕਿ ਅਮਰੀਕਾ ਨੇ ਉਹਨਾਂ ਦੀ ਬੇਨਤੀ ਨੂੰ ਅਸਵੀਕਾਰ ਕਰ ਦਿਤਾ ਹੈ। ਕੁਰੈਸ਼ੀ ਨੇ ਕਿਹਾ, ਅਸੀਂ ਅਮਰੀਕਾ ਨੂੰ ਕਿਹਾ ਕਿ ਹੁਣ ਕੀ ਤੁਸੀਂ ਮਦਦ ਕਰ ਸਕਦੇ ਹੋ। ਉਹਨਾਂ ਦਾ ਜਵਾਬ ਸੀ ਨਹੀਂ। ਉਹ ਪਾਕਿਸਤਾਨ ਅਤੇ ਭਾਰਤ ਦੇ ਵਿਚ ਗੱਲ-ਬਾਤ ਦੁਵੱਲੀ ਗੱਲ-ਬਾਤ ਚਾਹੁੰਦੇ ਹਨ ਪਰ ਕੋਈ ਵੀ ਦੁਵੱਲੀ ਗੱਲ-ਬਾਤ ਨਹੀਂ ਹੋ ਸਕੀ।