ਰਾਕੇਸ਼ ਟਿਕੈਤ ਨੇ ਰੁਦਰਪੁਰ ਦੀ ਮੰਡੀ ਦਾ ਅਚਾਨਕ ਕੀਤਾ ਦੌਰਾ, ਖੋਲ੍ਹੀ ਪ੍ਰਸ਼ਾਸਨ ਦੀ ਪੋਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

'ਮੰਡੀ ਵਿਚ ਕਿਸੇ ਤਰ੍ਹਾਂ ਦਾ ਨਹੀਂ ਸੀ ਕੋਈ ਪ੍ਰਬੰਧ'

Rakesh Tikait

 

ਰੁਦਰਪੁਰ: ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਕੇਸ਼ ਟਿਕੈਤ ਵੀਰਵਾਰ ਨੂੰ ਅਚਾਨਕ ਲਖੀਮਪੁਰ ਖੀਰੀ ਤੋਂ ਰੁਦਰਪੁਰ ਦੇ ਗੱਲਾ ਮੰਡੀ ਸਥਿਤ ਖੁਰਾਕ ਵਿਭਾਗ ਦੇ ਖਰੀਦ ਕੇਂਦਰ ਪਹੁੰਚੇ।

 

  ਹੋਰ ਵੀ ਪੜ੍ਹੋ: ਲਖੀਮਪੁਰ ਘਟਨਾ: ਕਿੰਨੇ ਕੀਤੇ ਗ੍ਰਿਫ਼ਤਾਰ? SC ਨੇ ਯੋਗੀ ਸਰਕਾਰ ਤੋਂ ਕੱਲ੍ਹ ਤੱਕ ਮੰਗੀ ਰਿਪੋਰਟ

ਇੱਥੇ ਉਨ੍ਹਾਂ ਨੇ ਖਰੀਦ ਕੇਂਦਰ ਦੇ ਪ੍ਰਬੰਧਾਂ ਅਤੇ ਕਿਸਾਨਾਂ ਦੇ ਝੋਨੇ ਨੂੰ ਰੱਖਣ ਲਈ ਸ਼ੈੱਡਾਂ ਦਾ ਨਿਰੀਖਣ ਕੀਤਾ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਮੰਡੀਆਂ ਦੀ ਮਿਲੀਭੁਗਤ ਨਾਲ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ। ਇਸ ਕਾਰਨ ਇਹ ਮੰਡੀਆਂ ਬੰਦ ਕੀਤੀਆਂ ਜਾ ਰਹੀਆਂ ਹਨ।

 

ਇਸ ਦੇ ਨਾਲ ਹੀ ਖਰੀਦ ਕੇਂਦਰ 'ਤੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਦੇ ਅਚਾਨਕ ਪਹੁੰਚਣ ਕਾਰਨ ਖਰੀਦ ਕੇਂਦਰ ਦੇ ਇੰਚਾਰਜ ਅਤੇ ਹੋਰ ਕਰਮਚਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਨ੍ਹਾਂ ਦੱਸਿਆ ਕਿ ਰੁਦਰਪੁਰ ਦੇ ਗੱਲਾ ਮੰਡੀ ਵਿਖੇ ਖੁਰਾਕ ਵਿਭਾਗ ਦਾ ਖਰੀਦ ਕੇਂਦਰ ਹੈ। ਇੱਥੇ ਕਿਸੇ ਵੀ ਚੀਜ਼ ਦਾ ਕੋਈ ਵੀ ਪ੍ਰਬੰਧ ਨਹੀਂ ਹੈ।

  ਹੋਰ ਵੀ ਪੜ੍ਹੋ: ਸ਼੍ਰੀਨਗਰ ਦੇ ਸਕੂਲ ਵਿਚ ਅੱਤਵਾਦੀ ਹਮਲਾ, ਅਧਿਆਪਕਾਂ ਦੀ ਗੋਲੀ ਮਾਰ ਕੇ ਹੱਤਿਆ

 

ਇਸ ਤੋਂ ਇਲਾਵਾ, ਜਿਹੜੇ ਸ਼ੈੱਡ ਝੋਨੇ ਨੂੰ ਤੋਲਣ ਅਤੇ ਬੋਲੀ ਲਗਾਉਣ ਲਈ ਬਣਾਏ ਗਏ ਹਨ, ਜਾਂ ਤਾਂ ਉੱਥੇ ਫਰਨੀਚਰ ਦਾ ਕੰਮ ਕੀਤਾ ਜਾ ਰਿਹਾ ਹੈ ਜਾਂ ਵਾਹਨਾਂ ਲਈ ਪਾਰਕਿੰਗ ਸਪੇਸ ਬਣਾਈ ਗਈ ਹੈ। ਇੱਥੇ ਇੱਕ ਕਿਲੋ ਝੋਨੇ ਦੀ ਖਰੀਦ ਵੀ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਹ ਕਹਿ ਕੇ ਝੂਠ ਬੋਲ ਰਹੀ ਹੈ ਕਿ ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਦਿੱਤਾ ਜਾ ਰਿਹਾ ਹੈ ਸਰਕਾਰ ਇਹ ਕਹਿ ਕੇ ਕਿਸਾਨਾਂ ਨੂੰ ਲੁੱਟ ਰਹੀ ਹੈ।

  ਹੋਰ ਵੀ ਪੜ੍ਹੋ: ਕਰੂਜ਼ ਡਰੱਗਜ਼ ਕੇਸ : ਆਰਯਨ ਖਾਨ ਸਮੇਤ 8 ਨੂੰ ਜੇਲ੍ਹ ਜਾਂ ਜ਼ਮਾਨਤ? ਅੱਜ ਹੋਵੇਗਾ ਫੈਸਲਾ

 

ਉਨ੍ਹਾਂ ਕਿਹਾ ਕਿ ਜੇਕਰ ਅਸੀਂ ਹੁਣ ਗੰਭੀਰ ਨਾ ਹੋਏ ਤਾਂ ਆਉਣ ਵਾਲੇ ਸਮੇਂ ਵਿੱਚ ਦੇਸ਼ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗਾ। ਇਸ ਦੌਰਾਨ ਉਨ੍ਹਾਂ ਨੇ ਖਰੀਦ ਕੇਂਦਰ ਦੇ ਇੰਚਾਰਜ ਹੇਮੰਤ ਜੋਸ਼ੀ ਤੋਂ ਖਰੀਦ ਕੇਂਦਰ ਵਿੱਚ ਹੋਈ ਖਰੀਦ ਸੰਬੰਧੀ ਜਾਣਕਾਰੀ ਲਈ। ਕਰੀਬ ਅੱਧੇ ਘੰਟੇ ਤੱਕ ਪ੍ਰਬੰਧਾਂ ਨੂੰ ਦੇਖਣ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਖਰੀਦ ਕੇਂਦਰ  ਤੋਂ ਚਲੇ ਗਏ।