ਸ਼੍ਰੀਨਗਰ ਦੇ ਸਕੂਲ ਵਿਚ ਅੱਤਵਾਦੀ ਹਮਲਾ, ਅਧਿਆਪਕਾਂ ਦੀ ਗੋਲੀ ਮਾਰ ਕੇ ਹੱਤਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਲਾਕੇ 'ਚ ਤਣਾਅ ਦਾ ਮਾਹੌਲ

Firing case

 

ਸ੍ਰੀਨਗਰ: ਜੰਮੂ -ਕਸ਼ਮੀਰ ਸ੍ਰੀਨਗਰ ਦੇ ਸਫਾਕਦਲ ਇਲਾਕੇ ਦੇ ਸਕੂਲ ਵਿੱਚ ਦਾਖਲ ਹੋ ਕੇ ਅੱਤਵਾਦੀਆਂ ਨੇ ਦੋ ਅਧਿਆਪਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।  ਮ੍ਰਿਤਕਾਂ ਦੀ ਪਛਾਣ ਸਕੂਲ ਦੀ ਪ੍ਰਿੰਸੀਪਲ ਸੁਖਵਿੰਦਰ ਕੌਰ ਅਤੇ ਅਧਿਆਪਕ ਦੀਪਕ ਚੰਦ ਵਜੋਂ ਹੋਈ ਹੈ।

  ਹੋਰ ਵੀ ਪੜ੍ਹੋ: ਲਖੀਮਪੁਰ ਘਟਨਾ ਵਿਚ ਜ਼ਖਮੀ ਹੋਏ ਕਿਸਾਨ ਆਗੂ ਦਾ ਹਾਲ ਜਾਣਨ ਹਸਪਤਾਲ ਪਹੁੰਚਿਆ 'ਆਪ' ਦਾ ਵਫਦ

 

 ਜਾਣਕਾਰੀ ਅਨੁਸਾਰ ਜੰਮੂ -ਕਸ਼ਮੀਰ ਦੇ ਸ਼੍ਰੀਨਗਰ ਦੇ ਈਦਗਾਹ ਇਲਾਕੇ ਵਿੱਚ ਅੱਤਵਾਦੀ ਸਕੂਲ ਵਿੱਚ ਦਾਖਲ ਹੋਏ ਅਤੇ ਅਧਿਆਪਕਾਂ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਵਿੱਚ ਦੋਵੇਂ ਅਧਿਆਪਕਾਂ ਦੀ ਮੌਤ ਹੋ ਗਈ ਹੈ। ਇਲਾਕੇ 'ਚ ਤਣਾਅ  ਦਾ ਮਾਹੌਲ ਬਣ ਗਿਆ। ਪੁਲਿਸ ਫੋਰਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਹਮਲਾਵਰ ਅੱਤਵਾਦੀਆਂ ਦੀ ਭਾਲ  ਕੀਤੀ ਜਾ ਰਹੀ ਹੈ।

  ਹੋਰ ਵੀ ਪੜ੍ਹੋ: ਵਰੁਣ ਗਾਂਧੀ ਦਾ ਟਵੀਟ, 'ਪ੍ਰਦਰਸ਼ਨਕਾਰੀਆਂ ਦਾ ਕਤਲ ਕਰ ਕੇ ਉਨ੍ਹਾਂ ਨੂੰ ਚੁੱਪ ਨਹੀਂ ਕਰਵਾਇਆ ਜਾ ਸਕਦਾ'

 

ਕੁਝ ਚਸ਼ਮਦੀਦਾਂ ਨੇ ਦੱਸਿਆ ਕਿ ਸਕੂਲ ਵਿੱਚ ਦੋ ਤੋਂ ਤਿੰਨ ਲੋਕ ਆਏ ਸਨ। ਉਹਨਾਂ ਨੇ ਸਕੂਲ ਦੀ ਪ੍ਰਿੰਸੀਪਲ ਅਤੇ ਅਧਿਆਪਕ ਦੇ ਸਿਰ 'ਤੇ ਗੋਲੀਆਂ ਚਲਾਈਆਂ। ਤਿੰਨੋਂ ਅੱਤਵਾਦੀ ਦੱਸੇ ਜਾ ਰਹੇ ਹਨ। ਪੰਜ ਦਿਨਾਂ ਦੇ ਅੰਦਰ ਨਾਗਰਿਕਾਂ ਦੀ ਹੱਤਿਆ ਦੀ ਇਹ ਸੱਤਵੀਂ ਘਟਨਾ ਹੈ। 

  ਹੋਰ ਵੀ ਪੜ੍ਹੋ: ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਅੰਸ਼ੂ ਮਲਿਕ