ਨੀਤਾ ਅੰਬਾਨੀ ਦੇ ਨਾਮ 'ਤੇ ਖੁਲ੍ਹੇਗਾ ਭਾਰਤ ਦਾ ਪਹਿਲਾ ਬਹੁ-ਕਲਾ ਸੱਭਿਆਚਾਰਕ ਕੇਂਦਰ

ਏਜੰਸੀ

ਖ਼ਬਰਾਂ, ਰਾਸ਼ਟਰੀ

 'ਦਿ ਗ੍ਰੈਂਡ ਥੀਏਟਰ' ਵਿੱਚ ਦੋ ਹਜ਼ਾਰ ਦਰਸ਼ਕ ਇਕੱਠੇ ਲੈ ਸਕਣਗੇ ਪ੍ਰੋਗਰਾਮ ਦਾ ਆਨੰਦ

India's first multi-arts cultural center will open in the name of Nita Ambani

ਮੁੰਬਈ : ਈਸ਼ਾ ਅੰਬਾਨੀ ਨੇ ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ 'ਚ ਅੰਤਰਰਾਸ਼ਟਰੀ ਪੱਧਰ ਦਾ ਬਹੁ-ਕਲਾ ਸੱਭਿਆਚਾਰਕ ਕੇਂਦਰ ਖੋਲ੍ਹਣ ਦਾ ਐਲਾਨ ਕੀਤਾ। ਇਸ ਦਾ ਨਾਂ ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ (NMACC) ਹੋਵੇਗਾ। ਇਹ ਕੇਂਦਰ ਉਨ੍ਹਾਂ ਦੀ ਮਾਂ ਨੀਤਾ ਮੁਕੇਸ਼ ਅੰਬਾਨੀ ਨੂੰ ਸਮਰਪਿਤ ਹੈ। ਨੀਤਾ ਅੰਬਾਨੀ ਲੰਬੇ ਸਮੇਂ ਤੋਂ ਕਲਾ ਦੇ ਖੇਤਰ ਵਿੱਚ ਇੱਕ ਸਲਾਹਕਾਰ ਦੀ ਭੂਮਿਕਾ ਨਿਭਾ ਰਹੀ ਹੈ। ਇਹ ਸੱਭਿਆਚਾਰਕ ਕੇਂਦਰ ਕਲਾ ਦੇ ਖੇਤਰ ਵਿੱਚ ਆਪਣੀ ਕਿਸਮ ਦਾ ਪਹਿਲਾ ਕੇਂਦਰ ਹੋਵੇਗਾ।

NMACC ਦੇ ਦਰਵਾਜ਼ੇ 31 ਮਾਰਚ 2023 ਨੂੰ ਦਰਸ਼ਕਾਂ ਲਈ ਖੋਲ੍ਹ ਦਿੱਤੇ ਜਾਣਗੇ। ਇਸ ਦੇ ਸ਼ੁਰੂਆਤ ਤਿੰਨ ਦਿਨਾਂ ਦੌਰਾਨ ਸਮਾਗਮ ਕਰਵਾਇਆ ਜਾਵੇਗਾ ਜਿਸ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਕਈ ਉੱਘੇ ਕਲਾਕਾਰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ। 'ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ' (NMACC) ਸੁਪਨਿਆਂ ਦੇ ਸ਼ਹਿਰ ਮੁੰਬਈ ਦੇ ਜੀਓ ਵਰਲਡ ਸੈਂਟਰ ਵਿੱਚ ਬਣਾਇਆ ਜਾਵੇਗਾ। ਇਸ ਵਿੱਚ ਤਿੰਨ ਮੰਜ਼ਿਲਾ ਇਮਾਰਤ ਵਿੱਚ ਪ੍ਰਦਰਸ਼ਨ ਅਤੇ ਵਿਜ਼ੂਅਲ ਆਰਟਸ ਦੇ ਪ੍ਰਦਰਸ਼ਨ ਹੋਣਗੇ।

ਗ੍ਰੈਂਡ ਥੀਏਟਰ, ਸਟੂਡੀਓ ਥੀਏਟਰ ਅਤੇ ਦ ਕਿਊਬ ਸ਼ੈਲ ਪ੍ਰਦਰਸ਼ਨ ਕਲਾ ਲਈ ਬਣਾਏ ਜਾਣਗੇ। ਇਨ੍ਹਾਂ ਸਭ 'ਚ ਐਡਵਾਂਸ ਟੈਕਨਾਲੋਜੀ ਦੀ ਵਰਤੋਂ ਕੀਤੀ ਜਾਵੇਗੀ। 'ਦਿ ਗ੍ਰੈਂਡ ਥੀਏਟਰ' ਵਿੱਚ ਦੋ ਹਜ਼ਾਰ ਦਰਸ਼ਕ ਇਕੱਠੇ ਪ੍ਰੋਗਰਾਮ ਦਾ ਆਨੰਦ ਲੈ ਸਕਣਗੇ। ਭਾਰਤੀ ਅਤੇ ਅੰਤਰਰਾਸ਼ਟਰੀ ਕਲਾਕਾਰਾਂ ਦੀ ਪ੍ਰਦਰਸ਼ਨੀ ਲਈ 16,000 ਵਰਗ ਫੁੱਟ ਵਿੱਚ ਫੈਲਿਆ ਇੱਕ ਚਾਰ ਮੰਜ਼ਿਲਾ ਕਲਾ ਘਰ ਵੀ ਲਾਂਚ ਕੀਤਾ ਜਾਵੇਗਾ।

ਇਸ ਦਾ ਐਲਾਨ ਕਰਦਿਆਂ ਈਸ਼ਾ ਅੰਬਾਨੀ ਨੇ ਕਿਹਾ, "ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ਸਿਰਫ ਇੱਕ ਜਗ੍ਹਾ ਨਹੀਂ ਹੈ - ਇਹ ਕਲਾ, ਸੰਸਕ੍ਰਿਤੀ ਅਤੇ ਭਾਰਤ ਲਈ ਮੇਰੀ ਮਾਂ ਦੇ ਜਨੂੰਨ ਦਾ ਸਿੱਟਾ ਹੈ। ਉਨ੍ਹਾਂ ਨੇ ਹਮੇਸ਼ਾ ਇੱਕ ਅਜਿਹਾ ਪਲੇਟਫਾਰਮ ਬਣਾਉਣ ਦਾ ਸੁਪਨਾ ਦੇਖਿਆ ਹੈ ਜਿੱਥੇ ਦਰਸ਼ਕ, ਕਲਾਕਾਰ ਇਕੱਠੇ ਹੋ ਸਕਣ।  NMACC ਲਈ ਉਨ੍ਹਾਂ ਦਾ ਦ੍ਰਿਸ਼ਟੀਕੋਣ ਭਾਰਤ ਦੀਆਂ ਸ਼ਕਤੀਆਂ ਨੂੰ ਦੁਨੀਆ ਦੇ ਸਾਹਮਣੇ ਦਿਖਾਉਣਾ ਅਤੇ ਦੁਨੀਆ ਨੂੰ ਭਾਰਤ ਦੇ ਨੇੜੇ ਲਿਆਉਣਾ ਹੈ।" ਤਿੰਨ ਦਿਨ ਚੱਲਣ ਵਾਲੇ ਇਸ ਲਾਂਚ ਈਵੈਂਟ ਵਿੱਚ ਭਾਰਤੀ ਨਾਟਕਕਾਰ,ਨਿਰਦੇਸ਼ਕ ਅਤੇ ਕਲਾਕਾਰ ਹਿੱਸਾ ਲੈਣਗੇ ਅਤੇ ਆਪਣੇ ਕਲਾਤਮਕ ਪ੍ਰਦਰਸ਼ਨ ਅਤੇ ਵਿਚਾਰਾਂ ਨੂੰ ਦਰਸ਼ਕਾਂ ਤੱਕ ਪਹੁੰਚਾਉਣਗੇ।