AAP ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਦਿੱਲੀ ’ਚ ਅਲਾਟ ਹੋਇਆ ਬੰਗਲਾ
‘ਆਪ’ ਨੇ ਵਿਕਲਪਿਕ ਰਿਹਾਇਸ਼ ਦੀ ਮੰਗ ਕਰਦੇ ਹੋਏ ਅਦਾਲਤ ਦਾ ਖੜਕਾਇਆ ਸੀ ਦਰਵਾਜ਼ਾ
AAP Convener Arvind Kejriwal Allotted Bungalow in Delhi Latest News in Punjabi ਪਿਛਲੇ ਸਾਲ 17 ਸਤੰਬਰ ਨੂੰ ਕੇਜਰੀਵਾਲ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। 4 ਅਕਤੂਬਰ ਨੂੰ ਉਹ ਅਤੇ ਉਨ੍ਹਾਂ ਦੇ ਪਰਿਵਾਰ ਨੇ 6, ਫ਼ਲੈਗ ਸਟਾਫ਼ ਮਾਰਗ ’ਤੇ ਸਥਿਤ ਮੁੱਖ ਮੰਤਰੀ ਹਾਊਸ (ਬੰਗਲਾ) ਖ਼ਾਲੀ ਕਰ ਦਿਤਾ ਅਤੇ ਲੁਟੀਅਨਜ਼ ਦਿੱਲੀ ਦੇ ਫ਼ਿਰੋਜ਼ਸ਼ਾਹ ਰੋਡ ’ਤੇ ਬੰਗਲਾ ਨੰਬਰ 5 ਵਿਚ ਚਲੇ ਗਏ। ਇਹ ਬੰਗਲਾ ਪੰਜਾਬ ਤੋਂ ‘ਆਪ’ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨੂੰ ਅਲਾਟ ਕੀਤਾ ਗਿਆ ਹੈ।
ਦਿੱਲੀ ਵਿਚ ਸਾਬਕਾ ਮੁੱਖ ਮੰਤਰੀਆਂ ਲਈ ਸਰਕਾਰੀ ਰਿਹਾਇਸ਼ ਦਾ ਕੋਈ ਪ੍ਰਬੰਧ ਨਹੀਂ ਹੈ। ਨਤੀਜੇ ਵਜੋਂ ‘ਆਪ’ ਨੇ ਆਪਣੇ ਨੇਤਾ ਲਈ ਵਿਕਲਪਿਕ ਰਿਹਾਇਸ਼ ਦੀ ਮੰਗ ਕਰਦੇ ਹੋਏ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਅਤੇ ਕੇਂਦਰੀ ਲੋਕ ਨਿਰਮਾਣ ਵਿਭਾਗ ਨੇ ਜਾਇਦਾਦ ਡਾਇਰੈਕਟੋਰੇਟ ਨੂੰ ਕੇਜਰੀਵਾਲ ਲਈ ਇਕ ਸਰਕਾਰੀ ਰਿਹਾਇਸ਼ ਅਲਾਟ ਕਰਨ ਦੀ ਬੇਨਤੀ ਕੀਤੀ ਸੀ।