Jaipur ਵਿਚ IndiGo Flight ਦੀ ਲੈਂਡਿੰਗ ਫ਼ੇਲ, ਯਾਤਰੀਆਂ ਨੂੰ ਸਾਹ ਲੈਣ ਵਿਚ ਆਈ ਦਿੱਕਤ
35 ਮਿੰਟਾਂ ਤਕ ਜਹਾਜ਼ ਹਵਾਈ ਅੱਡੇ ਉੱਪਰ ਲਗਾਉਂਦਾ ਰਿਹਾ ਚੱਕਰ
IndiGo Flight Fails to Land in Jaipur, Passengers have Difficulty Breathing Latest News in Punjabi ਜੈਪੁਰ : ਕੋਲਕਾਤਾ ਤੋਂ ਜੈਪੁਰ ਜਾ ਰਹੀ ਇੰਡੀਗੋ ਏਅਰਲਾਈਨਜ਼ ਦੀ ਇਕ ਉਡਾਣ ਜੈਪੁਰ ਹਵਾਈ ਅੱਡੇ 'ਤੇ ਰਨਵੇਅ 'ਤੇ ਪਹੁੰਚਣ ਤੋਂ ਬਾਅਦ ਵੀ ਲੈਂਡ ਨਹੀਂ ਕਰ ਸਕੀ। ਦੱਸ ਦਈਏ ਕਿ ਫ਼ਲਾਈਟ ਉਡਾਣ ਸਮੇਂ ਤੋਂ ਲਗਭਗ 15 ਮਿੰਟ ਬਾਅਦ ਪਹੁੰਚੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਹਾਜ਼ ਨੇ ‘ਟੱਚ ਡਾਊਨ’ ਦੀ ਸਿਰਫ਼ ਇਕ ਕੋਸ਼ਿਸ਼ ਕੀਤੀ, ਜਿਸ ਉਹ ਅਸਫ਼ਲ ਰਿਹਾ। ਅਸਫ਼ਲ ਲੈਂਡਿੰਗ ਤੋਂ ਤੁਰਤ ਬਾਅਦ ਹੀ ਜਹਾਜ਼ ਨੇ ਟੇਕਆਫ਼ ਕਰ ਲਿਆ। ਫਿਰ ਇਸ ਦੀ ਦੂਜੀ ਸਫ਼ਲ ਲੈਂਡਿੰਗ ਕੀਤੀ ਗਈ।
ਦੱਸ ਦਈਏ ਕਿ ਅਸਫ਼ਲ ਲੈਂਡਿੰਗ ਤੋਂ ਬਾਅਦ, ਪਾਇਲਟ ਨੇ ਉਡਾਣ ਭਰੀ। ਉਡਾਣ ਭਰਨ ਤੋਂ ਲਗਭਗ 35 ਮਿੰਟਾਂ ਤਕ ਜਹਾਜ਼ ਅਸਮਾਨ ਵਿਚ ਚੱਕਰ ਲਗਾਉਂਦੀ ਰਹੀ, ਜਿਸ ਕਾਰਨ ਜਹਾਜ਼ ਵਿਚ ਸਵਾਰ 60 ਯਾਤਰੀਆਂ ਨੂੰ ਅਸੁਵਿਧਾ ਹੋਈ। ਯਾਤਰੀਆਂ ਨੂੰ ਸਾਹ ਲੈਣ ਵਿਚ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪਿਆ। ਦੱਸ ਦਈਏ ਕਿ ਪਿਛਲੇ ਮਹੀਨੇ ਵਿਚ ਜੈਪੁਰ ਹਵਾਈ ਅੱਡੇ 'ਤੇ ਲੈਂਡਿੰਗ ਸਮੱਸਿਆ ਦੀ ਇਹ ਚੌਥੀ ਘਟਨਾ ਸਾਹਮਣੇ ਆਈ ਹੈ।
ਇੰਡੀਗੋ ਏਅਰਲਾਈਨਜ਼ ਦੀ ਫ਼ਲਾਈਟ 6E-114 ਸੋਮਵਾਰ ਸ਼ਾਮ 7:25 ਵਜੇ ਕੋਲਕਾਤਾ ਤੋਂ ਜੈਪੁਰ ਲਈ ਰਵਾਨਾ ਹੋਈ। ਇਸ ਨੇ ਰਾਤ 9 ਵਜੇ ਜੈਪੁਰ ਹਵਾਈ ਅੱਡੇ 'ਤੇ ਪਹੁੰਚਣਾ ਸੀ ਪਰ 15 ਮਿੰਟ ਦੇਰੀ ਨਾਲ, ਰਾਤ 9:15 ਵਜੇ ਪਹੁੰਚੀ। ਅਸਫ਼ਲ ਲੈਂਡਿੰਗ ਤੋਂ ਬਾਅਦ, ਫ਼ਲਾਈਟ ਲਗਭਗ 35 ਮਿੰਟ ਲਈ ਅਸਮਾਨ ਵਿਚ ਚੱਕਰ ਲਗਾਉਂਦੀ ਰਹੀ। ਪਾਇਲਟ ਨੇ ਸਵੇਰੇ 9:55 ਵਜੇ ਜੈਪੁਰ ਹਵਾਈ ਅੱਡੇ 'ਤੇ ਉਡਾਣ ਨੂੰ ਸਫ਼ਲਤਾਪੂਰਵਕ ਲੈਂਡ ਕੀਤਾ।
(For more news apart from IndiGo Flight Fails to Land in Jaipur, Passengers have Difficulty Breathing Latest News in Punjabi stay tuned to Rozana Spokesman.)