ਮੌਸਮ ਵਿਭਾਗ ਵੱਲੋਂ ਅਲਰਟ ਜਾਰੀ, ਪੰਜਾਬ 'ਚ ਹੋ ਸਕਦੀ ਹੈ ਭਾਰੀ ਬਾਰਿਸ਼ !

ਏਜੰਸੀ

ਖ਼ਬਰਾਂ, ਰਾਸ਼ਟਰੀ

ਹਿਮਾਚਲ 'ਚ ਮੌਸਮ ਵਿਭਾਗ ਨੇ ਬਾਰਿਸ਼ ਦਾ ਆਰੇਂਜ ਅਤੇ ਯੈਲੋ ਅਲਰਟ ਜਾਰੀ ਕੀਤਾ ਹੈ। ਬੁੱਧਵਾਰ ਤੋਂ ਯਾਨੀ 6 ਅਤੇ 7 ਨਵੰਬਰ ਨੂੰ ਸੂਬੇ ਕਈ ਖੇਤਰਾਂ 'ਚ

Heavy rain

ਸ਼ਿਮਲਾ :  ਹਿਮਾਚਲ 'ਚ ਮੌਸਮ ਵਿਭਾਗ ਨੇ ਬਾਰਿਸ਼ ਦਾ ਆਰੇਂਜ ਅਤੇ ਯੈਲੋ ਅਲਰਟ ਜਾਰੀ ਕੀਤਾ ਹੈ। ਬੁੱਧਵਾਰ ਤੋਂ ਯਾਨੀ 6 ਅਤੇ 7 ਨਵੰਬਰ ਨੂੰ ਸੂਬੇ ਕਈ ਖੇਤਰਾਂ 'ਚ ਮੀਂਹ ਬਰਫਬਾਰੀ ਦੀ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ 8 ਨਵੰਬਰ ਤੱਕ ਪੂਰੇ ਸੂਬੇ ਵਿੱਚ ਮੌਸਮ ਖ਼ਰਾਬ ਰਹਿਣ ਦਾ ਅਨੁਮਾਨ ਲਗਾਇਆ ਹੈ। ਉਥੇ ਹੀ, 7 ਅਤੇ 8 ਨਵੰਬਰ ਨੂੰ ਧਰਮਸ਼ਾਲਾ ਵਿੱਚ ਹੋਣ ਵਾਲੀ ਗਲੋਬਲ ਇੰਵੈਸਟਰ ਮੀਟ ਦੇ ਦੌਰਾਨ ਵੀ ਮੀਂਹ ਦੇ ਆਸਾਰ ਹਨ।

ਹਾਲਾਂਕਿ 9 ਨਵੰਬਰ ਤੋਂ ਬਾਅਦ ਸੂਬੇ 'ਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਜਤਾਈ ਹੈ। ਦੱਸ ਦਈਏ ਕਿ ਬਰਫਬਾਰੀ ਦੇ ਚਲਦੇ ਬੰਦ ਹੋਇਆ ਰੋਹਤਾਂਗ ਯਾਤਰਾ ਤਿੰਨ ਦਿਨਾਂ ਬਾਅਦ ਬਹਾਲ ਹੋ ਜਾਵੇਗੀ। ਬੀਆਰਓ ਨੇ ਮੰਗਲਵਾਰ ਸਵੇਰੇ ਰੋਹਤਾਂਗ ਯਾਤਰਾ ਵਾਹਨਾਂ ਨੂੰ ਬਹਾਲ ਕਰ ਦਿੱਤਾ।

ਰਸਤਾ ਖੁਲਦੇ ਹੀ ਯਾਤਰੀਆਂ ਨੇ ਰੋਹਤਾਂਗ ਦਾ ਰੁਖ਼ ਕੀਤਾ ਜਿਸਦੇ ਚਲਦੇ ਸੜਕ 'ਤੇ ਲੰਬਾ ਜਾਮ ਲੱਗ ਗਿਆ। ਮੰਗਲਵਾਰ ਨੂੰ ਕੋਕਸਰ ਦੇ ਵਲੋਂ ਸ਼ਾਮ ਪੰਜ ਵਜੇ ਤੱਕ 90 ਵਾਹਨ ਮਨਾਲੀ ਲਈ ਭੇਜੇ ਗਏ। ਜਦੋਂ ਕਿ ਮਨਾਲੀ ਤੋਂ ਵੀ ਦੁਪਹਿਰ ਬਾਅਦ 80 ਵਾਹਨ ਕੋਕਸਰ ਪੁੱਜੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।