ਅਸਮਾਨ ਤੋਂ ਹੋਈ 'ਚਾਂਦੀ ਦੀ ਬਾਰਿਸ਼' ਲੋਕਾਂ ਨੇ ਮਚਾਈ ਲੁੱਟ 

ਏਜੰਸੀ

ਖ਼ਬਰਾਂ, ਰਾਸ਼ਟਰੀ

ਲੋਕ ਸੜਕਾਂ 'ਤੇ ਬਰਤਨ ਲੈ ਕੇ ਘੁੰਮ ਰਹੇ ਹਨ ਅਤੇ ਚਾਂਦੀ ਦੇ ਮੋਤੀ ਇਕੱਠੇ ਕਰ ਰਹੇ ਹਨ।

Silver Rain in Bihar

ਬਿਹਾਰ- ਬਿਹਾਰ ਦੇ ਸੀਤਾਗੜ੍ਹੀ ਦੇ ਸੁਰਸੰਡ ਵਿਚ ਚਾਂਦੀ ਦੀ ਬਾਰਿਸ਼ ਹੋਣ ਦੀ ਅਫ਼ਵਾਹ ਸੋਸ਼ਲ ਮੀਡੀਆ 'ਤੇ ਉੱਡੀ ਹੋਈ ਹੈ। ਸਵੇਰ ਤੋਂ ਇਸ ਇਲਾਕੇ ਦੇ ਲੋਕਾਂ ਲਈ ਇਹ ਹੈਰਾਨ ਕਰਨ ਵਾਲਾ ਵਿਸ਼ਾ ਬਣਿਆ ਹੋਇਆ ਹੈ। ਲੋਕ ਸੜਕਾਂ 'ਤੇ ਬਰਤਨ ਲੈ ਕੇ ਘੁੰਮ ਰਹੇ ਹਨ ਅਤੇ ਚਾਂਦੀ ਦੇ ਮੋਤੀ ਇਕੱਠੇ ਕਰ ਰਹੇ ਹਨ। ਲੋਕ ਇੱਕ ਦੂਜੇ ਤੋਂ ਪੁੱਛ ਰਹੇ ਹਨ ਕਿ ਸੁਰਸੰਡ ਇਲਾਕੇ ਦੀਆਂ ਸੜਕਾਂ 'ਤੇ ਐਨੀ ਚਾਂਦੀ ਕਿਵੇਂ ਆਈ। ਲੋਕ ਕਹਿ ਰਹੇ ਹਨ

ਕਿ ਕੀ ਕੋਈ ਚੋਰ ਇਸ ਸੜਕ ਤੇ ਚਾਂਦੀ ਖਿਲਾਰ ਗਿਆ ਜਾਂ ਫਿਰ ਕੋਈ ਚਾਂਦੀ ਦਾ ਤਸਕਰ ਸੀ ਜੋ ਇਹਨਾਂ ਸੜਕਾਂ ਤੋਂ ਚਾਂਦੀ ਨਾਲ ਭਰੀ ਬੋਰੀ ਲੈ ਕੇ ਜਾ ਰਿਹਾ ਸੀ ਜੋ ਕਿ ਬੋਰੀ ਦੇ ਫਟ ਜਾਣ ਨਾਲ ਇਹਨਾਂ ਸੜਕਾਂ 'ਤੇ ਚਾਂਦੀ ਖਿਲਰ ਗਈ। ਲੋਕਾਂ ਦਾ ਕਹਿਣਾ ਹੈ ਕਿ ਚਾਂਦੀ ਹੈ ਵੀ ਪੂਰੀ ਸ਼ੁੱਧ ਅਤੇ ਲੋਕ ਹੈਰਾਨ ਹੋ ਰਹੇ ਹਨ। ਸੂਰਤਾਂ ਦਾ ਕਹਿਣਾ ਹੈ ਕਿ ਨੇਪਾਲ ਦਾ ਬਾਰਡਰ ਹੋਣ ਕਰ ਕੇ ਨਾ ਤਾਂ ਚੋਰ ਦੇ ਹੋਣ ਦਾ ਇਨਕਾਰ ਕੀਤਾ ਜਾ ਸਕਦਾ ਹੈ

ਅਤੇ ਨਾ ਹੀ ਚਾਂਦੀ ਤਸਕਰ ਦੇ ਮਾਮਲੇ ਨੂੰ ਇਨਕਾਰ ਕੀਤਾ ਜਾ ਸਕਦਾ ਹੈ। ਇਹ ਸੂਚਨਾ ਪਾ ਕੇ ਸੁਰਸੰਡ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੀ ਸੜਕ 'ਤੇ ਐਨੀ ਚਾਂਦੀ ਦੇਖ ਕੇ ਹੈਰਾਨ ਰਹਿ ਗਈ। ਪੁਲਿਸ ਆਪਣੀ ਪੂਰੀ ਜਾਨ ਲਗਾ ਕੇ ਜਾਂਚ ਕਰ ਰਹੀ ਪਰ ਹੁਣ ਤੱਕ ਕੋਈ ਵੀ ਸੁਰਾਖ਼ ਸਾਹਮਣੇ ਨਹੀਂ ਆਇਆ।