24 ਘੰਟਿਆਂ 'ਚ ਕੋਰੋਨਾ ਦੇ 50,356 ਨਵੇਂ ਕੇਸ, 84.62 ਲੱਖ ਪਹੁੰਚਿਆ ਪੀੜਤਾਂ ਦਾ ਅੰਕੜਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੁਨੀਆਂ ਭਰ ਵਿਚ ਹੁਣ ਤੱਕ ਕਰੀਬ 5 ਕਰੋੜ ਕੋਰੋਨਾ ਮਾਮਲੇ ਦਰਜ

Coronavirus

ਨਵੀਂ ਦਿੱਲੀ: ਦੇਸ਼ ਭਰ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ 19 ਦੇ 50,356 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਦੇਸ਼ ਵਿਚ ਕੋਰੋਨਾ ਪੀੜਤਾਂ ਦੀ ਕੁੱਲ਼ ਗਿਣਤੀ 84 ਲੱਖ 62 ਹਜ਼ਾਰ 80 ਹੋ ਗਈ ਹੈ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਦੌਰਾਨ 53,920 ਮਰੀਜ਼ ਠੀਕ ਹੋਏ। ਜਦਕਿ 577 ਮਰੀਜ਼ਾਂ ਦੀ ਮੌਤ ਹੋ ਗਈ।  ਹੁਣ ਤੱਕ ਦੇਸ਼ ਭਰ ਵਿਚ ਕੁਲ 78 ਲੱਖ 19 ਹਜ਼ਾਰ 886 ਕੋਰੋਨਾ ਮਰੀਜ਼ ਠੀਕ ਹੋ ਚੁੱਕੇ ਹਨ।

ਦੁਨੀਆਂ ਭਰ ਵਿਚ ਹੁਣ ਤੱਕ ਕਰੀਬ 5 ਕਰੋੜ ਮਾਮਲੇ ਦਰਜ

ਦੁਨੀਆਂ ਭਰ ਵਿਚ ਲਗਾਤਾਰ ਫੈਲ ਰਹੀ ਕੋਰੋਨਾ ਵਾਇਰਸ ਮਹਾਂਮਾਰੀ ਨੇ ਇਕ ਵਾਰ ਫਿਰ ਭਿਆਨਕ ਰੂਪ ਧਾਰਨ ਕਰ ਲਿਆ ਹੈ। ਇਸ ਦਾ ਕਹਿਰ ਹਰ ਦਿਨ ਵੱਧ ਰਿਹਾ ਹੈ। ਦੁਨੀਆਂ ਭਰ ਵਿਚ ਹੁਣ ਤੱਕ ਕਰੀਬ 5 ਕਰੋੜ ਮਾਮਲੇ ਦਰਜ ਹੋ ਚੁੱਕੇ ਹਨ।

ਇਹਨਾਂ ਵਿਚੋਂ 12 ਲੱਖ 47 ਹਜ਼ਾਰ ਮਰੀਜ਼ ਅਪਣੀ ਜਾਨ ਗਵਾ​ਚੁੱਕੇ ਹਨ।  ਪਿਛਲੇ 24 ਘੰਟਿਆਂ ਵਿਚ 6.18 ਲੱਖ ਕੋਰੋਨਾ ਮਾਮਲੇ ਸਾਹਮਣੇ ਆਏ। ਬੀਤੇ ਦਿਨ ਇਸ ਬਿਮਾਰੀ ਕਾਰਨ 9 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਬੀਤੇ ਦਿਨ ਸਭ ਤੋਂ ਜ਼ਿਆਦਾ ਕੋਰੋਨਾ ਕੇਸ ਅਮਰੀਕਾ ਵਿਚ ਸਾਹਮਣੇ ਆਏ।

ਇਸ ਤੋਂ ਬਾਅਦ ਫਰਾਂਸ, ਭਾਰਤ, ਯੂਕੇ, ਸਪੇਨ, ਰੂਸ, ਬ੍ਰਾਜ਼ੀਲ ਵਿਚ ਸਭ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ। ਵਰਲਡੋਮੀਟਰ ਅਨੁਸਾਰ ਹੁਣ ਤੱਕ 4 ਕਰੋੜ 96 ਲੱਖ 44 ਹਜ਼ਾਰ 543 ਲੋਕ ਕੋਰੋਨਾ ਨਾਲ ਪੀੜਤ ਹੋਏ ਹਨ। ਦੁਨੀਆ ਭਰ ਵਿਚ ਐਕਟਿਵ ਮਾਮਲਿਆਂ ਦੀ ਗਿਣਤੀ 1 ਕਰੋੜ 31 ਲੱਖ 56 ਹਜ਼ਾਰ 823 ਹੋ ਗਈ ਹੈ।