ਨਸ਼ੇ ਦੇ ਆਦੀ 16 ਸਾਲਾ ਲੜਕੇ ਨੇ ਮਾਂ-ਭੈਣ ਤੇ ਦਾਦਾ ਸਣੇ 4 ਲੋਕਾਂ ਦਾ ਕੁਹਾੜੀ ਨਾਲ ਕੀਤਾ ਕਤਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ’ਚ ਜੁਟੀ ਹੋਈ ਹੈ।

A 16-year-old boy addicted to drugs killed 4 people with an ax

 

ਤ੍ਰਿਪੁਰਾ:- ਧਲਾਈ ਜ਼ਿਲ੍ਹੇ ਦੇ ਇੱਕ ਪਿੰਡ 'ਚ 16 ਸਾਲਾ ਨਾਬਾਲਿਗ ਲੜਕੇ ਵਲੋਂ ਆਪਣੇ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਸਮੇਤ ਇੱਕ ਗੁਆਂਢੀ ਦਾ ਬੇਰਹਿਮੀ ਨਾਲ ਕਤਲ ਕਰ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੇ ਸ਼ਨੀਵਾਰ ਦੇਰ ਰਾਤ ਸੌਂਦੇ ਸਮੇਂ ਆਪਣੇ ਦਾਦਾ, ਮਾਂ, ਨਾਬਾਲਿਗ ਭੈਣ ਅਤੇ ਗੁਆਂਢੀ ਦਾ ਕੁਹਾੜੀ ਨਾਲ ਕਤਲ ਕਰ ਦਿੱਤਾ। ਪੁਲਿਸ ਨੇ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਹੈ। 

ਕਤਲ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਉਸ ਨੇ ਸ਼ਨੀਵਾਰ ਨੂੰ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਦੌਰਾਨ ਉਸ ਦੇ ਪਿਤਾ ਕਿਸੇ ਕੰਮ ਕਾਰਨ ਘਰੋਂ ਚਲੇ ਗਏ ਸਨ। ਇਸ ਤੋਂ ਬਾਅਦ ਜਦੋਂ ਪਿਤਾ ਘਰ ਪਰਤਿਆ ਤਾਂ ਉਸ ਨੇ ਖੂਨ ਦੇ ਛਿੱਟੇ ਦੇਖ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।

ਇਸ ਤੋਂ ਬਾਅਦ ਪਿੰਡ ਵਾਸੀ ਇਕੱਠੇ ਹੋ ਗਏ ਅਤੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਕਮਾਲਪੁਰ ਡਵੀਜ਼ਨ ਦਾ ਰਹਿਣ ਵਾਲਾ ਨੌਜਵਾਨ ਨਸ਼ੇ ਦਾ ਆਦੀ ਹੈ। ਪਿੰਡ ਵਾਸੀਆਂ ਦਾ ਦਾਅਵਾ ਹੈ ਕਿ ਸਵੇਰੇ 9:30 ਵਜੇ ਦੇ ਕਰੀਬ ਉਨ੍ਹਾਂ ਨੇ ਮੁਲਜ਼ਮ ਦੇ ਘਰੋਂ ਉੱਚੀ ਆਵਾਜ਼ ਸੁਣੀ ਅਤੇ ਕੁਝ ਘੰਟਿਆਂ ਬਾਅਦ ਉਸ ਦੇ ਪਿਤਾ ਨੇ ਖੂਹ ਵਿੱਚ ਚਾਰ ਲਾਸ਼ਾਂ ਦੇਖੀਆਂ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ’ਚ ਜੁਟੀ ਹੋਈ ਹੈ।