Telangana News: ਕੀੜੀਆਂ ਦੇ ਡਰ ਤੋਂ ਔਰਤ ਨੇ ਕੀਤੀ ਖ਼ੁਦਕੁਸ਼ੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤੇਲੰਗਾਨਾ ਦੇ ਸੰਗਰੇਡੀ ਤੋਂ ਸਾਹਮਣੇ ਆਇਆ ਮਾਮਲਾ

Woman commits suicide due to fear of ants Telangana News

ਹੈਦਰਾਬਾਦ : ਤੇਲੰਗਾਨਾ ਦੇ ਸੰਗਰੇਡੀ ਜ਼ਿਲ੍ਹੇ ਵਿਚ ਇਕ 25 ਸਾਲਾ ਔਰਤ ਨੇ ਕੀੜੀਆਂ ਦੇ ਡਰ ਕਾਰਨ ਅਪਣੇ ਘਰ ਵਿਚ ’ਤੇ ਖ਼ੁਦਕੁਸ਼ੀ ਕਰ ਲਈ। ਪੁਲਿਸ ਅਨੁਸਾਰ, ਔਰਤ ਬਚਪਨ ਤੋਂ ਹੀ ਕੀੜੀਆਂ ਤੋਂ ਡਰਦੀ ਸੀ ਅਤੇ ਪਹਿਲਾਂ ਅਪਣੇ ਜੱਦੀ ਸ਼ਹਿਰ, ਮਨਚੇਰੀਆਲ ਦੇ ਇਕ ਹਸਪਤਾਲ ਵਿਚ ਕਾਉਂਸਲਿੰਗ ਲੈ ਚੁਕੀ ਸੀ।

ਘਟਨਾ ਵਾਲੇ ਦਿਨ, ਔਰਤ ਅਪਣੀ ਧੀ ਨੂੰ ਰਿਸ਼ਤੇਦਾਰ ਦੇ ਘਰ ਛੱਡ ਗਈ ਸੀ ਅਤੇ ਕਿਹਾ ਸੀ ਕਿ ਉਹ ਘਰ ਦੀ ਸਫ਼ਾਈ ਕਰਨ ਤੋਂ ਬਾਅਦ ਉਸ ਨੂੰ ਚੁੱਕ ਲਵੇਗੀ। ਔਰਤ ਨੇ ਅਪਣੇ ਸੁਸਾਈਡ ਨੋਟ ਵਿਚ ਲਿਖਿਆ ਸੀ: ‘‘ਮੈਨੂੰ ਮਾਫ਼ ਕਰਨਾ ਮੈਂ ਇਨ੍ਹਾਂ ਕੀੜੀਆਂ ਨਾਲ ਨਹੀਂ ਰਹਿ ਸਕਦੀ। (ਧੀ) ਦਾ ਧਿਆਨ ਰੱਖਣਾ। ਸਾਵਧਾਨ ਰਹਿਣਾ।’’ ਪੁਲਿਸ ਨੇ ਕਿਹਾ, ‘‘ਲੱਗਦਾ ਹੈ ਕਿ ਉਸਨੇ  ਸਫ਼ਾਈ ਕਰਦੇ ਸਮੇਂ ਕੀੜੀਆਂ ਨੂੰ ਦੇਖਿਆ ਅਤੇ ਡਰ ਦੇ ਮਾਰੇ ਇਹ ਕਦਮ ਚੁੱਕਿਆ ਹੋਵੇਗਾ।’’    (ਏਜੰਸੀ)