ਸਮਾਗਮ 'ਚ ਬੇਹੋਸ਼ ਹੋ ਕੇ ਸਟੇਜ 'ਤੇ ਡਿਗੇ ਕੇਂਦਰੀ ਮੰਤਰੀ ਨਿਤਿਨ ਗਡਕਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਮੰਤਰੀ ਨਿਤਿਨ ਗਡਕਰੀ ਮਹਾਰਾਸ਼ਟਰ ਦੇ ਅਹਿਮਦਨਗਰ 'ਚ ਸਲਾਨਾ  ਸਮਾਗਮ ਦੌਰਾਨ ਸਟੇਜ 'ਤੇ ਅਚਾਨਕ ਬੇਹੋਸ਼ ਹੋ ਗਏ। ਦੱਸ ਦਈਏ ਕਿ ਉਨ੍ਹਾਂ ਦੇ ਨਾਲ ਸੂਬੇ ...

Nitin Gadkari fell unconscious on stage

ਨਵੀਂ ਦਿੱਲੀ (ਭਾਸ਼ਾ): ਕੇਂਦਰੀ ਮੰਤਰੀ ਨਿਤਿਨ ਗਡਕਰੀ ਮਹਾਰਾਸ਼ਟਰ ਦੇ ਅਹਿਮਦਨਗਰ 'ਚ ਸਲਾਨਾ  ਸਮਾਗਮ ਦੌਰਾਨ ਸਟੇਜ 'ਤੇ ਅਚਾਨਕ ਬੇਹੋਸ਼ ਹੋ ਗਏ। ਦੱਸ ਦਈਏ ਕਿ ਉਨ੍ਹਾਂ ਦੇ ਨਾਲ ਸੂਬੇ ਦੇ ਗਵਰਨਰ ਵਿਦਿਆਸਾਗਰ ਰਾਓ ਵੀ ਸਨ। ਉਨ੍ਹਾਂ ਨੇ ਅਤੇ ਸਟੇਜ 'ਤੇ ਮੌਜੂਦ ਅਧਿਕਾਰੀਆਂ ਨੇ ਨਿਤਿਨ ਗਡਕਰੀ ਨੂੰ ਸੰਭਾਲਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲੈ ਜਾਇਆ ਗਿਆ। 

ਦੱਸ ਦਈਏ ਅਹਿਮਦਨਗਰ ਵਿਚ ਮਹਾਤਮਾ ਫੁਲੇ ਖੇਤੀਬਾੜੀ ਵਿਦਿਅਕ ਸੰਸਥਾ ਦੇ ਸਲਾਨਾ ਸਮਾਗਮ 'ਚ ਸੜਕ ਅਤੇ ਟਰਾਂਸਪੋਟਰ ਮੰਤਰੀ ਨਿਤਿਨ ਗਡਕਰੀ ਭਾਗ ਲੈਣ ਪੁਹੰਚੇ ਸਨ ਜਿੱਥੇ ਉਹ ਰਾਸ਼ਟਰਗੀਤ ਦੌਰਾਨ ਖੜੇ ਸਨ, ਉਦੋਂ ਉਹ ਅਚਾਨਕ ਬੇਹੋਸ਼ ਹੋ ਕੇ ਡਿੱਗਣ ਲੱਗੇ। ਮੌਕੇ 'ਤੇ ਮੌਜੂਦ ਰਾਜਪਾਲ ਵਿਦਿਆਸਾਗਰ ਰਾਓ ਅਤੇ ਹੋਰ ਲੋਕਾਂ ਨੇ ਉਨ੍ਹਾਂ ਨੂੰ ਸੰਭਾਲਿਆ।

ਜਿਸ ਤੋਂ ਬਾਅਦ ਉਨ੍ਹਾਂ ਨੂੰ ਖਾਣ ਲਈ ਚਾਕਲੇਟ ਦਿਤੀ ਗਈ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਸ਼ੁਗਰ ਘੱਟ ਹੋ ਗਿਆ ਸੀ। ਉਨ੍ਹਾਂ ਨੂੰ ਸਥਾਨਕ  ਹਸਪਤਾਲ ਲੈ ਜਾਇਆ ਗਿਆ ਜਿੱਥੇ ਹੈਲੀਕਾਪਟਰ ਤੋਂ ਨਾਗਪੁਰ ਭੇਜ ਦਿਤਾ ਗਿਆ। 

ਨਿਤਿਨ ਗਡਕਰੀ ਦੇ ਬੇਹੋਸ਼ ਹੋਣ ਦੀ ਸੂਚਨਾ 'ਤੇ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਟਵੀਟ ਕਰ ਉਨ੍ਹਾਂ ਦੇ ਛੇਤੀ ਤੰਦੁਰੁਸਤ ਹੋਣ ਦੀ ਕਾਮਨਾ ਕੀਤੀ ਹੈ । ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਨਿਤਿਨ ਗਡਕਰੀ ਦਾ ਸਿਹਤ ਫਿਲਹਾਲ ਠੀਕ ਹੈ।