ਛੇੜਛਾੜ ਦੀ ਸ਼ਿਕਾਇਤ ਲੈ ਕੇ ਪਹੁੰਚੀ ਮਹਿਲਾ, ਪੁਲਿਸ ਬੋਲੀ-ਬਲਾਤਕਾਰ ਹੋਇਆ ਤਾਂ ਦੇਖਾਂਗੇ....

ਏਜੰਸੀ

ਖ਼ਬਰਾਂ, ਰਾਸ਼ਟਰੀ

ਉਨਾਵ ਵਿਚ ਬਲਾਤਕਾਰ ਦੀ ਸ਼ਿਕਾਰ ਪੀੜਤਾ ਤਾਂ ਦੁਨੀਆਂ ਵਿਚ ਨਹੀਂ ਰਹੀ ਪਰ ਇਸੇ ਸ਼ਹਿਰ ਦੀ ਇਕ ਦੂਜੀ ਪੀੜਤਾ ਨੂੰ ਅਜਿਹਾ ਹੀ ਡਰ ਸਤਾ ਰਿਹਾ ਹੈ।

Unnao Police Station

ਉੱਤਰ ਪ੍ਰਦੇਸ਼: ਉਨਾਵ ਵਿਚ ਬਲਾਤਕਾਰ ਦੀ ਸ਼ਿਕਾਰ ਪੀੜਤਾ ਤਾਂ ਦੁਨੀਆਂ ਵਿਚ ਨਹੀਂ ਰਹੀ ਪਰ ਇਸੇ ਸ਼ਹਿਰ ਦੀ ਇਕ ਦੂਜੀ ਪੀੜਤਾ ਨੂੰ ਅਜਿਹਾ ਹੀ ਡਰ ਸਤਾ ਰਿਹਾ ਹੈ। ਉਨਾਵ ਵਿਚ ਇਕ ਔਰਤ ਦੇ ਨਾਲ ਕੁਝ ਲੋਕਾਂ ਨੇ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਪੀੜਤਾ ਕਿਸੇ ਤਰ੍ਹਾਂ ਬਚ ਕੇ ਭੱਜ ਗਈ। ਇਸ ਘਟਨਾ ਦੀ ਸ਼ਿਕਾਇਤ ਲੈ ਕੇ ਜਦੋਂ ਉਹ ਪੁਲਿਸ ਕੋਲ ਗਈ ਤਾਂ ਪੁਲਿਸ ਵਾਲਿਆਂ ਨੇ ਉਸ ਨਾਲ ਬਹੁਤ ਬੁਰਾ ਵਰਤਾਅ ਕੀਤਾ।

 

ਪੀੜਤਾ ਨੇ ਅਪਣੇ ਨਾਲ ਬੀਤੀ ਦੱਸਦੇ ਹੋਏ ਕਿਹਾ ਕਿ ਕੋਈ ਪੁਲਿਸ ਕਰਮਚਾਰੀ ਉਹਨਾਂ ਦੀ ਸ਼ਿਕਾਇਤ ਸੁਣਨ ਲਈ ਤਿਆਰ ਨਹੀਂ ਹੈ। ਪੀੜਤਾ ਨੇ ਕਹਿਣਾ ਹੈ ਕਿ ਪੁਲਿਸ ਕਹਿੰਦੀ ਹੈ ਕਿ ਜਦੋਂ ਬਲਾਤਕਾਰ ਹੋਵੇਗਾ ਤਾਂ ਦੇਖ ਲਵਾਂਗੇ। ਪੀੜਤਾ ਨੇ ਕਿਹਾ ਕਿ ਹਾਲੇ ਤਾਂ ਉਹ ਜਿਉਂਦੀ ਹੈ, ਪਰ ਘਟਨਾ ਤੋਂ ਬਾਅਦ ਉਹ ਜਿਉਂਦੀ ਵੀ ਨਹੀਂ ਬਚ ਸਕੇਗੀ।

 

ਉਨਾਵ ਦੀ ਇਸ ਔਰਤ ਨੇ ਕਿਹਾ ਕਿ ਇਹ ਮਾਮਲਾ ਤਿੰਨ ਮਹੀਨੇ ਪੁਰਾਣਾ ਹੈ ਅਤੇ ਉਹ ਦਵਾਈ ਲੈ ਕੇ ਆ ਰਹੀ ਸੀ। ਉਸੇ ਸਮੇਂ ਕੁਝ ਲੋਕਾਂ ਨੇ ਉਸ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ। ਔਰਤ ਨੇ ਕਿਹਾ ਕਿ ਜਦੋਂ ਉਸ ਨੇ 1090 ‘ਤੇ ਫੋਨ ਕੀਤਾ ਤਾਂ ਕਿਹਾ ਗਿਆ ਕਿ 100 ਨੰਬਰ ਦੀ ਜਿਪਸੀ ਭੇਜੀ ਜਾ ਰਹੀ ਹੈ ਪਰ ਉਹ ਨਹੀਂ ਪਹੁੰਚੀ।

 

ਇਸ ਤੋਂ ਬਾਅਦ ਪੀੜਤਾ ਨੇ ਪੁਲਿਸ ਕਪਤਾਨ ਦੇ ਦਫ਼ਤਰ ਵਿਚ ਫੋਨ ਕੀਤਾ। ਉੱਥੋਂ ਜਵਾਬ ਮਿਲਿਆ ਕਿ ਜਿੱਥੇ ਘਟਨਾ ਹੋਈ ਹੈ, ਉੱਥੇ ਹੀ ਮੁਕੱਦਮਾ ਦਰਜ ਹੋਵੇਗਾ। ਪੀੜਤਾ ਦਾ ਕਹਿਣਾ ਹੈ ਕਿ ਉਸ ਨੇ ਕੋਰਟ ਵਿਚ ਵੀ ਮਾਮਲਾ ਦਰਜ ਕਰਵਾਇਆ ਹੈ ਪਰ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।