ਪਾਕਿਸਤਾਨ ਵਿਰੁਧ ਹਰ ਸਮੇਂ ਚੌਕਸ ਰਹਿਣ ਦੀ ਜ਼ਰੂਰਤ : ਰਾਜਨਾਥ ਸਿੰਘ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਹਰਾਦੂਨ ਵਿਚ ਭਾਰਤੀ ਸੈਨਾ ਅਕਾਦਮੀ ਦੀ ਪਾਸਿੰਗ ਆਊਟ ਪਰੇਡ ਵਿਚ ਸ਼ਾਮਲ ਹੋਏ ਰਖਿਆ ਮੰਤਰੀ

rajnath singh

ਦੇਹਰਾਦੂਨ, 7 ਦਸੰਬਰ (ਏਜੰਸੀ): ਕਈ ਯੁੱਧਾਂ ਵਿਚ ਭਾਰਤ ਤੋਂ ਬੁਰੀ ਤਰ੍ਹਾਂ ਹਾਰਨ ਦੇ ਬਾਵਜੂਦ ਪਾਕਿਸਤਾਨ ਅਤਿਵਾਦ ਦੀ ਸਰਕਾਰੀ ਨੀਤੀ ਤੇ ਚਲ ਰਿਹਾ ਹੈ। ਪਾਕਿਸਤਾਨ ਵਿਚ ਕੱਟੜਵਾਦੀ ਅਨਸਰ ਇੰਨੇ ਮਜ਼ਬੂਤ ਹੈ ਕਿ ਰਾਜਨਤ ਦੇ ਕੇਂਦਰ ਵਿਚ ਬੈਠੇ ਲੋਕ ਉਨ੍ਹਾਂ ਦੇ ਹੱਥਾਂ ਦੀ ਕਠਪੁਤਲੀਆਂ ਬਣੇ ਹੋਏ ਹਨ। ਇਹੀ ਕਾਰਨ ਹੈ ਕਿ ਭਾਰਤੀ ਸੁਰਖਿਆ ਬਲਾਂ ਨੂੰ ਪਾਕਿਸਤਾਨ ਵਿਰੁਧ ਚੌਕਸ ਰਹਿਣ ਦੀ ਜ਼ਰੂਰਤ ਹੈ।

ਦੇਹਰਾਦੂਨ ਵਿਚ ਭਾਰਤੀ ਸੈਨਾ ਅਕਾਦਮੀ ਦੀ ਪਾਸਿੰਗ ਆਊਟ ਪਰੇਡ ਨੂੰ ਸੰਬੋਧਨ ਕਰਦੇ ਹੋਏ ਰਖਿਆ ਮੰਤਰੀ ਰਾਜਨਾਥ ਸਿੰਘ ਨੇ ਸਸ਼ਤਰ ਬਲ ਵਿਚ ਸ਼ਾਮਲ ਹੋਏ ਕੈਡਿਟਾਂ ਤੋਂ ਸੇਵਾ ਅਤੇ ਸ਼ਾਂਤੀ ਦਾ ਸੰਦੇਸ਼ ਦੁਨੀਆਂ ਤਕ ਲੈ ਜਾਣ ਕਿਹਾ। ਰਖਿਆ ਮੰਤਰੀ ਨੇ ਕੈਡਿਟਾਂ ਨੂੰ ਕਿਹਾ ਕਿ ਪਾਕਿਸਤਾਨ ਵਰਗੇ ਗੁਆਂਢੀ ਦੇਸ਼ ਨਾਲ ਨਜਿੱਠਣ ਲਈ ਸਾਨੂੰ ਹਰ ਸਮੇਂ ਤਿਆਰ ਰਹਿਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਭਾਰਤ ਦੀ ਵਾਧੂ ਖੇਤਰੀ ਲਾਲਸਾਵਾਂ ਨਹੀਂ ਰਹੀਆਂ। ਉਹ ਅਪਣੇ ਗੁਆਂਢੀ ਨਾਲ ਦੋਸਤਾਨਾ ਸਬੰਧਾਂ ਵਿਚ ਯਕੀਨ ਰਖਦਾ ਹੈ। 9/11 ਅਤੇ 26/11 ਦੇ ਅਤਿਵਾਦੀਆਂ ਦੇ ਪਾਕਿਸਤਾਨ ਵਿਚ ਲੁਕੇ ਹੋਣ ਦਾ ਜ਼ਿਕਰ ਕਰਦਿਆਂ ਰਾਜਨਾਥ ਨੇ ਕਿਹਾ ਕਿ 26/11 ਦੇ ਦੋਸ਼ੀਆਂ ਨੂੰ ਉਦੋਂ ਨਿਆਂ ਮਿਲੇਗਾ ਜਦ ਅਤਿਵਾਦੀਆਂ ਦੇ ਸਰਗਨਾ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਂਦਾ ਜਾਵੇਗਾ।

ਉਨ੍ਹਾਂ ਕਿਹਾ ਕਿ ਭਾਰਤ ਅਤੇ ਚੀਨ ਦੀ ਖੇਤਰੀ ਧਾਰਨਾਵਾਂ ਇਕ ਦੂਜੇ ਤੋਂ ਅਲੱਗ ਹੋ ਸਕਦੀਆਂ ਹਨ ਪਰ ਚੀਨ ਅਤਿਵਾਦ ਵਿਰੁਧ ਲੜਾਈ ਵਿਚ ਬਾਕੀਆਂ ਦੁਨੀਆਂ ਦੇ ਨਾਲ ਖੜਾ ਹੈ। ਉਨ੍ਹਾਂ ਚੀਨ ਨਾਲ ਡੋਕਲਾਮ ਸਟੈਂਡਆਫ਼ ਦੌਰਾਨ ਠਹਿਰਾ ਦੇ ਨਾਲ-ਨਾਲ ਇੱਛਾਸ਼ਕਤੀ ਵਿਖਾਉਣ ਲਈ ਵੀ ਭਾਰਤੀ ਸੁਰੱਖਿਆ ਬਲ ਦੀ ਪ੍ਰਸ਼ੰਸਾ ਕੀਤੀ।

ਸਸ਼ਤਰ ਬਲਾਂ ਵਿਚ ਸ਼ਾਮਲ ਹੋਏ ਕੈਡਿਟਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਤੁਹਾਡੇ ਸਿਖਿਅਕਾਂ ਨੇ ਨਾ ਸਿਰਫ਼ ਤੁਹਾਨੂੰ ਸ਼ਕਤੀ ਦਿਤੀ ਹੈ, ਸਗੋਂ ਤੁਹਾਡੇ ਜੀਵਨ ਨੂੰ ਵੀ ਨਵਾਂ ਆਰਥ ਦਿਤਾ ਹੈ। ਰਖਿਆ ਮੰਤਰੀ ਨੇ ਇਲਾਕੇ ਵਿਚ ਆਵਾਜਾਈ ਦੇ ਭੀੜ-ਭੜੱਕੇ ਨੂੰ ਘਟਾਉਣ ਲਈ ਆਈ.ਐਮ.ਏ. ਦੇ ਉਤਰ, ਦੱਖਣ ਅਤੇ ਮੱਧ ਕੈਂਪਾਂ ਨੂੰ ਜੋੜਨ ਲਈ ਦੋ ਅੰਡਰਪਾਸ ਦੇ ਨਿਰਮਾਣ ਦਾ ਵੀ ਐਲਾਨ ਕੀਤਾ ਹੈ।

ਸਿੰਘ ਨੇ ਕਿਹਾ ਕਿ ਇਨ੍ਹਾਂ ਕੈਂਪਾਂ ਲਈ 30 ਕਰੋੜ ਰੁਪਏ ਦੀ ਮਨਜ਼ੂਰੀ ਦਿਤੀ ਗਈ ਹੈ। ਰਖਿਆ ਮੰਤਰੀ ਨੇ ਅਕਾਦਮੀ ਦੀ ਸੱਭ ਤੋਂ ਵੱਕਾਰੀ ਪੁਰਸਕਾਰ ਆਫ਼ ਆਨਰ ਅਤੇ ਗੋਲਡ ਮੈਡਲ ਅਕੈਡਮੀ ਅੰਡਰ ਅਧਿਕਾਰੀ ਵਿਨੇ ਵਿਲਾਸ ਗਰਾਦ ਨੂੰ ਅਤੇ ਸਿਲਵਰ ਮੈਡਲ ਸੀਨੀਅਰ ਅੰਡਰ ਅਫ਼ਸਰ ਪੀਕੇਂਦਰ ਸਿੰਘ ਅਤੇ ਕਾਂਸੀ ਮੈਡਲ ਬਟਾਲੀਅਨ ਅੰਡਰ ਅਫ਼ਸਰ ਧਰੁਵ ਮੇਹਲਾ ਨੂੰ ਦਿਤਾ ਗਿਆ।