ਸੀਰਮ ਨੇ ਭਾਰਤ ਵਿਚ ਕੋਵਿਡ -19 ਟੀਕੇ ਦੀ ਐਮਰਜੈਂਸੀ ਵਰਤੋਂ ਲਈ ਪ੍ਰਵਾਨਗੀ ਦੀ ਕੀਤੀ ਮੰਗ
ਇਸ ਕਦਮ ਨਾਲ ਹੀ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇਸ਼ ਦੀ ਪਹਿਲੀ ਦੇਸੀ ਕੰਪਨੀ ਬਣ ਗਈ ਹੈ।
ਨਵੀਂ ਦਿੱਲੀ: ਕੋਰੋਨਾ ਦਾ ਕਹਿਰ ਲਗਾਤਰ ਵਧਦਾ ਹੀ ਜਾ ਰਿਹਾ ਹੈ। ਇਸ ਦੇ ਚਲਦੇ ਬਹੁਤ ਸਾਰੇ ਇੰਸਟੀਚਿਊਟ ਅਤੇ ਵਿਗਿਆਨਿਕ ਕੋਰੋਨਾ ਵੈਕਸੀਨ ਤਿਆਰ ਕਰ ਰਹੇ ਹਨ। ਪਰ ਹੁਣ ਫ਼ਾਈਜ਼ਰ ਤੋਂ ਬਾਅਦ ਹੁਣ ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੇ ਵੀ ਕੋਰੋਨਾ ਵੈਕਸੀਨ ਦੀ ਐਮਰਜੈਂਸੀ ਵਰਤੋਂ ਦੀ ਪ੍ਰਵਾਨਗੀ ਮੰਗੀ ਹੈ। ਇਸ ਕਦਮ ਨਾਲ ਹੀ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇਸ਼ ਦੀ ਪਹਿਲੀ ਦੇਸੀ ਕੰਪਨੀ ਬਣ ਗਈ ਹੈ।
ਮਿਲੀ ਜਾਣਕਾਰੀ ਦੇ ਮੁਤਾਬਿਕ ਸੀਰਮ ਨੇ ਭਾਰਤੀ ਦਵਾਈਆਂ ਦੇ ਕੰਟਰੋਲਰ ਜਨਰਲ ਤੋਂ ਆਪਣੀ ਕੋਰੋਨਾ ਵੈਕਸੀਨ ‘ਕੋਵੀਸ਼ੀਲਡ’ ਦੀ ਐਮਰਜੈਂਸੀ ਵਰਤੋਂ ਦੀ ਪ੍ਰਵਾਨਗੀ ਮੰਗੀ ਹੈ। ਦੱਸ ਦੇਈਏ ਕਿ ਸੀਰਮ ਇੰਸਟੀਚਿਊਟ ਆਫ਼ ਇੰਡੀਆ (SII) ਆਕਸਫ਼ੋਰਡ ਐਸਟ੍ਰਾਜੈਨੇਕਾ ਵੱਲੋਂ ਵਿਕਸਤ ਵੈਕਸੀਨ ‘ਕੋਵੀਸ਼ੀਲਡ’ ਦਾ ਭਾਰਤ ਵਿੱਚ ਪ੍ਰੀਖਣ ਤੇ ਉਤਪਾਦਨ ਕਰ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਵੈਕਸੀਨ ਦੀ ਹੰਗਾਮੀ ਵਰਤੋਂ ਲਈ ਸੀਰਮ ਨੇ ਮਹਾਮਾਰੀ ਦੌਰਾਨ ਤੁਰੰਤ ਮੈਡੀਕਲ ਜ਼ਰੂਰਤਾਂ ਤੇ ਵੱਡੇ ਪੱਧਰ ਉੱਤੇ ਜਨਤਾ ਦੇ ਹਿੱਤਾਂ ਦਾ ਹਵਾਲਾ ਦਿੱਤਾ ਹੈ।
ਸੀਆਈਆਈ ਦੇ ਸੀਈਓ ਅਦਾਰ ਪੂਨਾਵਾਲਾ ਨੇ ਕਿਹਾ "ਕੋਰੋਨਾ ਵੈਕਸੀਨ ‘ਕੋਵੀਸ਼ੀਲਡ’ ਪ੍ਰੀਖਣ ਵਿੱਚ 90 ਫ਼ੀਸਦੀ ਤੱਕ ਅਸਰਦਾਰ ਸਿੱਧ ਹੋਈ ਹੈ ਤੇ ਇਹ ਛੇਤੀ ਹੀ ਸਾਰਿਆਂ ਲਈ ਉਪਲਬਧ ਹੋਵੇਗੀ। ਇਸ ਦੇ ਬਜ਼ੁਰਗਾਂ ਲਈ ਬਹੁਤ ਫ਼ਾਇਦੇਮੰਦ ਹੋਣ ਦਾ ਦਾਅਵਾ ਕੀਤਾ ਗਿਆ ਹੈ।