ਕਿਸਾਨ ਯਾਤਰਾ ਕਰਨ ਜਾ ਰਹੇ ਅਖਿਲੇਸ਼ ਯਾਦਵ ਨੂੰ ਪੁਲਿਸ ਨੇ ਲਿਆ ਹਿਰਾਸਤ 'ਚ 

ਏਜੰਸੀ

ਖ਼ਬਰਾਂ, ਰਾਸ਼ਟਰੀ

ਮਾਜਵਾਦੀ ਪਾਰਟੀ ਦੇ ਕੁਝ ਸਮਰਥਕਾਂ ਸਣੇ ਪੁਲਿਸ ਉਨ੍ਹਾਂ ਨੂੰ ਗੱਡੀ 'ਚ ਬਿਠਾ ਕੇ ਨਾਲ ਲੈ ਗਈ।

Akhilesh Yadav detained outside Lucknow home after sit-in protest against farm laws

ਲਖਨਊ - ਕਿਸਾਨ ਅੰਦੋਲਨ ਦੇ ਸਮਰਥਨ 'ਚ ਕਨੌਜ 'ਚ ਹੋਣ ਵਾਲੀ 'ਕਿਸਾਨ ਯਾਤਰਾ' ਦੀ ਸ਼ੁਰੂਆਤ ਕਰਨ ਜਾ ਰਹੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੂੰ ਪ੍ਰਸ਼ਾਸਨ ਨੇ ਉਨ੍ਹਾਂ ਦੇ ਘਰ ਦੇ ਕੋਲੋਂ ਹਿਰਾਸਤ 'ਚ ਲੈ ਲਿਆ। ਅਖਿਲੇਸ਼ ਯਾਦਵ ਨੂੰ ਕਨੌਜ ਜਾਣ ਤੋਂ ਰੋਕਣ ਲਈ ਪੁਲਿਸ ਨੇ ਉਨ੍ਹਾਂ ਦੀ ਲਖਨਊ ਸਥਿਤ ਰਿਹਾਇਸ਼ ਦੇ ਬਾਹਰ ਬੈਰੀਕੇਡ ਲਗਾਏ ਸਨ।

ਕਿਸਾਨ ਯਾਤਰਾ ਦੀ ਸ਼ੁਰੂਆਤ ਕਰਨ ਲਈ ਅਖਿਲੇਸ਼ ਯਾਦਵ ਆਪਣੇ ਘਰ ਤੋਂ ਨਿਕਲੇ ਸਨ ਅਤੇ ਇਸ ਦੌਰਾਨ ਪੁਲਿਸ ਵਲੋਂ ਰੋਕਣ 'ਤੇ ਉਹ ਉੱਥੇ ਹੀ ਧਰਨੇ 'ਤੇ ਬੈਠ ਗਏ, ਜਿਸ ਤੋਂ ਬਾਅਦ ਸਮਾਜਵਾਦੀ ਪਾਰਟੀ ਦੇ ਕੁਝ ਸਮਰਥਕਾਂ ਸਣੇ ਪੁਲਿਸ ਉਨ੍ਹਾਂ ਨੂੰ ਗੱਡੀ 'ਚ ਬਿਠਾ ਕੇ ਨਾਲ ਲੈ ਗਈ। ਵਿਰੋਧ ਦੇ ਬਾਵਜੂਦ ਅਖਿਲੇਸ਼ ਯਾਦਵ ਪੈਦਲ ਹੀ ਕਨੌਜ ਲਈ ਰਵਾਨਾ ਹੋ ਰਹੇ ਹਨ ਅਤੇ ਸੜਕ 'ਤੇ ਹੀ ਧਰਨੇ' ਤੇ ਬੈਠ ਗਏ ਹਨ। ਅਖਿਲੇਸ਼ ਯਾਦਵ ਨੇ ਕਿਹਾ ਕਿ ਜੇਕਰ ਕਿਸਾਨ ਕਿਸਾਨਾਂ ਲਈ ਬਣਾਏ ਕਾਨੂੰਨ ਤੋਂ ਖੁਸ਼ ਨਹੀਂ ਹਨ ਤਾਂ ਸਰਕਾਰ ਨੂੰ ਉਨ੍ਹਾਂ ਨੂੰ ਵਾਪਸ ਲੈਣਾ ਚਾਹੀਦਾ ਹੈ। ਸਰਕਾਰ ਕਿਸਾਨਾਂ ਦੀ ਆਵਾਜ਼ ਨਹੀਂ ਸੁਣ ਰਹੀ।