Goa ਦੇ ਨਾਈਟ ਕਲੱਬ 'ਚ ਸਿਲੰਡਰ ਫਟਣ ਕਾਰਨ 25 ਵਿਅਕਤੀਆਂ ਦੀ ਗਈ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਰਨ ਵਾਲਿਆਂ 'ਚ 3-4 ਟੂਰਿਸਟਾਂ ਸਮੇਤ ਕਲੱਬ ਦਾ ਸਟਾਫ਼ ਸ਼ਾਮਲ

23 people killed in cylinder explosion at Goa nightclub

ਪਣਜੀ : ਗੋਆ ਦੇ ਅਰਪੋਰਾ ਇਲਾਕੇ ਵਿੱਚ ਸ਼ਨੀਵਾਰ ਦੇਰ ਰਾਤ ਇੱਕ ਨਾਇਟ ਕਲੱਬ ਵਿੱਚ ਸਿਲੰਡਰ ਫਟਣ ਤੋਂ ਬਾਅਦ ਭਿਆਨਕ ਅੱਗ ਲੱਗ ਗਈ ਅਤੇ ਇਸ ਹਾਦਸੇ ਦੌਰਾਨ 25 ਵਿਅਕਤੀਆਂ ਦੀ ਮੌਤ ਹੋ ਗਈ । ਜਦਿਕ ਜ਼ਖਮੀਆਂ ਦੀ ਗਿਣਤੀ ਸਬੰਧੀ ਫ਼ਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ । ਪੁਲਿਸ ਅਨੁਸਾਰ ਅੱਗ ਰਾਤ ਲਗਭਗ 12 ਵਜੇ ਲੱਗੀ।

ਘਟਨਾ ਦੀ ਸੂਚਨਾ ਮਿਲਦੇ ਹੀ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਅਤੇ ਸਥਾਨਕ ਵਿਧਾਇਕ ਮਾਈਕਲ ਲੋਬੋ ਮੌਕੇ 'ਤੇ ਪਹੁੰਚੇ ਹਨ । ਮੁੱਖ ਮੰਤਰੀ ਨੇ ਦੱਸਿਆ ਕਿ ਮਰਨ ਵਾਲਿਆਂ ’ਚ ਤਿੰਨ ਔਰਤਾਂ ਅਤੇ 3-4 ਟੂਰਿਸਟ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਤਿੰਨ ਦੀ ਮੌਤ ਵਿਅਕਤੀਆਂ ਦੀ  ਸੜਨ ਕਾਰਨ ਅਤੇ ਬਾਕੀ ਵਿਅਕਤੀਆਂ ਦੀ ਮੌਤ ਦਮ ਘੁਟਣ ਕਾਰਨ ਹੋਈ । ਘਟਨਾ ਦੀ ਪੂਰੀ ਜਾਂਚ ਕੀਤੀ ਜਾਵੇਗੀ ਅਤੇ ਹਾਦਸੇ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। 
ਪ੍ਰਾਪਤ ਜਾਣਕਾਰੀ ਤੋਂ ਪਤਾ ਚਲਿਆ ਕਿ ਨਾਈਟ ਕਲੱਬ ਨੇ ਫਾਈਰ ਸੇਫ਼ਟੀ ਨਿਯਮਾਂ ਦਾ ਪਾਲਣ ਨਹੀਂ ਕੀਤਾ ਗਿਆ। ਮੌਕੇ ’ਤੇ ਪਹੁੰਚੀ ਅੱਗ ਬੁਝਾਊ ਟੀਮ ਦੀਆਂ ਗੱਡੀਆਂ ਨੇ ਕਲੱਬ ਚ ਲੱਗੀ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ। ਘਟਨਾ ਸਥਾਨ 'ਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਮੌਜੂਦ ਹਨ ਤੇ ਫੋਰੈਂਸਿਕ ਟੀਮ ਵੱਲੋਂ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਕਰੇਗੀ।