ਕੋਲਕਾਤਾ ਵਿਚ ਵਿਸ਼ਾਲ ਗੀਤਾ ਪਾਠ ਵਿਚ ਲੱਖਾਂ ਲੋਕਾਂ ਨੇ ਲਿਆ ਹਿੱਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਵਾਮੀ ਪ੍ਰਦੀਪਤਨੰਦ ਮਹਾਰਾਜ ਅਤੇ ਧੀਰੇਂਦਰ ਸ਼ਾਸਤਰੀ ਸਮੇਤ ਪ੍ਰਮੁੱਖ ਧਾਰਮਕ ਸ਼ਖਸੀਅਤਾਂ ਨੇ ਸਮਾਗਮ 'ਚ ਲਿਆ ਹਿੱਸਾ

Lakhs of people participated in a massive Gita recital in Kolkata

ਕੋਲਕਾਤਾ: ਕੋਲਕਾਤਾ ਦੇ ਮਸ਼ਹੂਰ ਬ੍ਰਿਗੇਡ ਪਰੇਡ ਮੈਦਾਨ ’ਚ ਕ੍ਰਿਸ਼ਨ ਦੇ ਨਾਅਰਾਂ ਅਤੇ ਸ਼ੰਖ ਵਜਾਉਣ ਦੇ ਵਿਚਕਾਰ ਪਛਮੀ ਬੰਗਾਲ ਅਤੇ ਗੁਆਂਢੀ ਸੂਬਿਆਂ ਦੇ ਸਾਧੂਆਂ ਅਤੇ ਸਾਧਵੀਆਂ ਸਮੇਤ ਲੱਖਾਂ ਸ਼ਰਧਾਲੂਆਂ ਨੇ ਭਗਵਦ ਗੀਤਾ ਦੇ ਪਾਠ ’ਚ ਹਿੱਸਾ ਲਿਆ। ਭਗਵੇਂ ਕਪੜਿਆਂ ਵਿਚ ਸਾਧੂਆਂ ਨੇ ਸਮਾਗਮ ਵਾਲੀ ਥਾਂ ਉਤੇ ਇਕੱਠੇ ਗੀਤਾ ਦੀਆਂ ਕਾਪੀਆਂ ਦੇ ਸਲੋਕ ਪੜ੍ਹੇ।

ਪਛਮੀ ਬੰਗਾਲ ਭਾਜਪਾ ਦੇ ਸੂਬਾ ਪ੍ਰਧਾਨ ਸੁਕਾਂਤ ਮਜੂਮਦਾਰ, ਕੇਂਦਰੀ ਮੰਤਰੀ ਸੁਕਾਂਤ ਮਜੂਮਦਾਰ, ਸਾਬਕਾ ਸੰਸਦ ਮੈਂਬਰ ਲਾਕੇਟ ਚੈਟਰਜੀ ਅਤੇ ਵਿਧਾਇਕ ਅਗਨੀਮਿੱਤਰਾ ਪਾਲ ਸਮੇਤ ਭਾਜਪਾ ਦੇ ਸੀਨੀਅਰ ਨੇਤਾਵਾਂ ਅਤੇ ਕਾਰਤਿਕ ਮਹਾਰਾਜ ਦੇ ਨਾਮ ਨਾਲ ਜਾਣੇ ਜਾਂਦੇ ਸਵਾਮੀ ਪ੍ਰਦੀਪਤਨੰਦ ਮਹਾਰਾਜ ਅਤੇ ਧੀਰੇਂਦਰ ਸ਼ਾਸਤਰੀ ਸਮੇਤ ਪ੍ਰਮੁੱਖ ਧਾਰਮਕ ਸ਼ਖਸੀਅਤਾਂ ਨੇ ਇਸ ਸਮਾਗਮ ਵਿਚ ਹਿੱਸਾ ਲਿਆ।

‘ਪੰਚ ਲਖੋ ਕੋਂਥੇ ਗਤਾ ਪਾਠ’ (ਪੰਜ ਲੱਖ ਆਵਾਜ਼ਾਂ ਨਾਲ ਗੀਤਾ ਦਾ ਜਾਪ) ਨਾਮਕ ਇਸ ਪ੍ਰੋਗਰਾਮ ਵੱਖ-ਵੱਖ ਮੱਠਾਂ ਅਤੇ ਹਿੰਦੂ ਧਾਰਮਕ ਸੰਸਥਾਵਾਂ ਦੇ ਭਿਕਸ਼ੂਆਂ ਅਤੇ ਅਧਿਆਤਮਕ ਨੇਤਾਵਾਂ ਦੇ ਸਮੂਹ ਸਨਾਤਨ ਸੰਸਕ੍ਰਿਤੀ ਸੰਸਦ ਵਲੋਂ ਕੀਤਾ ਜਾ ਰਿਹਾ ਹੈ। ਰਾਜਪਾਲ ਸੀ.ਵੀ. ਆਨੰਦ ਬੋਸ, ਜਿਨ੍ਹਾਂ ਨੇ ਇਕੱਠ ਨੂੰ ਸੰਬੋਧਨ ਕੀਤਾ, ਭਗਵਦ ਗੀਤਾ ਦਾ ਪਾਠ ਕੀਤਾ ਅਤੇ ਸ਼ਾਂਤੀ ਅਤੇ ਅਹਿੰਸਾ ਦੀ ਗੱਲ ਕੀਤੀ। ਪ੍ਰਦੀਪਤਨੰਦ ਮਹਾਰਾਜ ਨੇ ਜ਼ੋਰ ਦੇ ਕੇ ਕਿਹਾ ਕਿ ਲੱਖਾਂ ਦੀ ਇਕੱਠ ਸਹਿਜ ਸੀ ਅਤੇ ਇਸ ਵਿਚ ਕਿਸੇ ਵੀ ਸਿਆਸੀ ਪਾਰਟੀ ਦੀ ਕੋਈ ਭੂਮਿਕਾ ਨਹੀਂ ਸੀ।