ਸੁਪਰੀਮ ਕੋਰਟ ਦੀ ਪੰਜ ਮੈਂਬਰੀ ਬੈਂਚ ਕਰੇਗੀ ਅਯੁੱਧਿਆ ਮਾਮਲੇ ਦੀ ਸੁਣਵਾਈ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੁਪਰੀਮ ਕੋਰਟ ਦੀ ਪੰਜ ਮੈਂਬਰੀ ਸੰਵਿਧਾਨਕ ਬੈਂਚ ਰਾਮ ਜਨਮਭੂਮੀ ਅਤੇ ਬਾਬਰੀ ਮਸਜਿਦ ਦੀ ਮਲਕੀਅਤ ਦੇ ਹੱਕ ਨਾਲ ਜੁੜੇ ਮਾਮਲੇ ਵਿਚ 10 ਜਨਵਰੀ ਤੋਂ ਸੁਣਵਾਈ ਕਰੇਗੀ।

Supreme court

ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਪੰਜ ਮੈਂਬਰਾਂ ਦੀ ਸੰਵਿਧਾਨਕ ਬੈਂਚ 10 ਜਨਵਰੀ ਤੋਂ ਅਯੁੱਧਿਆ ਮਾਮਲੇ ਦੀ ਸੁਣਵਾਈ ਕਰੇਗੀ। ਇਸ ਬੈਂਚ ਵਿਚ ਜਸਟਿਸ ਰੰਜਨ ਗੋਗੋਈ, ਜਸਟਿਸ ਏਐਸਏ ਬੋਵਡੇ, ਜਸਟਿਸ ਐਨਵੀ  ਰਮਨ, ਜਸਟਿਸ ਯੂਯੂ ਲਲਿਤ ਅਤੇ ਡੀਵਾਈ ਚੰਦਰਚੂੜ ਸ਼ਾਮਲ ਹਨ।  ਸੁਪਰੀਮ ਕੋਰਟ ਦੀ ਪੰਜ ਮੈਂਬਰੀ ਸੰਵਿਧਾਨਕ ਬੈਂਚ ਰਾਮ ਜਨਮਭੂਮੀ ਅਤੇ ਬਾਬਰੀ ਮਸਜਿਦ ਦੀ ਮਲਕੀਅਤ ਦੇ ਹੱਕ ਨਾਲ ਜੁੜੇ ਮਾਮਲੇ ਵਿਚ 10 ਜਨਵਰੀ ਤੋਂ ਸੁਣਵਾਈ ਕਰੇਗੀ।

ਇਲਾਹਾਬਾਦ ਹਾਈਕੋਰਟ ਨੇ ਅਪਣੇ ਫ਼ੈਸਲੇ ਵਿਚ 2.77 ਏਕੜ ਦੀ ਜ਼ਮੀਨ ਨੂੰ ਤਿੰਨ ਪੱਖਕਾਰਾਂ ਸੁੰਨੀ ਵਕਫ਼ ਬੋਰਡ, ਨਿਰਮੋਹੀ ਅਖਾੜਾ ਅਤੇ ਰਾਮਲਲਾ ਵਿਚ ਵੰਡਣ ਦਾ ਹੁਕਮ ਸੁਣਾਇਆ ਸੀ। ਸੁਪਰੀਮ ਕੋਰਟ ਨੇ 29 ਅਕਤੂਬਰ 2018 ਦੇ ਮਾਮਲੇ ਦੀ ਸੁਣਵਾਈ ਜਨਵਰੀ 2019 ਦੇ ਪਹਿਲੇ ਹਫਤੇ ਵਿਚ ਨਿਰਧਾਰਤ ਕੀਤੀ ਸੀ। ਬਾਅਦ ਵਿਚ ਇਕ ਪਟੀਸ਼ਨ ਵਿਚ ਮਾਮਲੇ ਦੀ ਤੁਰਤ ਸੁਣਵਾਈ ਦੀ ਵੀ ਅਪੀਲ ਕੀਤੀ ਗਈ ਸੀ। ਹਾਲਾਂਕਿ ਸੁਪਰੀਮ ਕੋਰਟ ਨੇ ਪਟੀਸ਼ਨ ਨੂੰ ਖਾਰਜ ਕਰਦੇ ਹੋ ਕਿਹਾ ਸੀ ਕਿ ਸੁਣਵਾਈ ਲਈ 29 ਅਕਤੂਬਰ ਨੂੰ ਹੁਕਮ ਜਾਰੀ ਕੀਤਾ ਜਾ ਚੁੱਕਾ ਹੈ।

ਤੁਰਤ ਸੁਣਵਾਈ ਦੀ ਪਟੀਸ਼ਨ ਅਖਿਲ ਭਾਰਤੀ ਹਿੰਦੂ ਮਹਾਸਭਾ ਨੇ ਦਿਤੀ ਸੀ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੀ ਤਿੰਨ ਮੈਂਬਰੀ ਬੈਂਚ ਨੇ 27 ਸਤੰਬਰ 2018 ਨੂੰ 2:1 ਨਾਲ ਦਿਤੇ ਫ਼ੈਸਲੇ ਵਿਚ 1994 ਦੇ ਅਪਣੇ ਫ਼ੈਸਲੇ 'ਤੇ ਵਿਚਾਰ ਕਰਨ ਲਈ ਪੰਜ ਮੈਂਬਰੀ ਬੈਂਚ ਦੇ ਗਠਨ ਤੋਂ ਇਨਕਾਰ ਕਰ ਦਿਤਾ ਸੀ। 1994 ਦੇ ਫ਼ੈਸਲੇ ਵਿਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਮਸਜਿਦ ਇਸਲਾਮ ਦਾ ਲੋੜੀਂਦਾ ਹਿੱਸਾ ਨਹੀਂ ਹੈ।

ਅਯੁੱਧਿਆ ਮਾਮਲੇ ਵਿਚ ਸੁਣਵਾਈ ਦੌਰਾਨ ਵੀ ਇਸ ਵਿਵਾਦ ਉੱਠਿਆ ਸੀ। ਕੇਂਦਰੀ ਮੰਤਰੀ ਪ੍ਰਕਾਸ਼ ਜਾਵੇੜਕਰ ਨੇ ਇਸ ਮਸਲੇ 'ਤੇ ਰੋਜ਼ਾਨਾ ਸੁਣਵਾਈ ਦੀ ਮੰਗ ਕੀਤੀ ਸੀ ਉਹਨਾਂ ਕਿਹਾ ਸੀ ਕਿ ਸਰਕਾਰ ਚਾਹੁੰਦੀ ਹੈ ਕਿ ਇਸ ਮਸਲੇ 'ਤੇ ਅਦਾਲਤ ਰੋਜ਼ਾਨਾ ਸੁਣਵਾਈ ਕਰੇ ਤਾਂ ਕਿ ਇਸ ਮਸਲੇ ਦਾ ਹੱਲ ਕੱਢਿਆ ਜਾ ਸਕੇ।