ਬਲਾਤਕਾਰ ਪੀੜਿਤਾ ਦੀ ਸਹਿਮਤੀ ਦੇ ਬਾਵਜੂਦ ਹਾਈਕੋਰਟ ਨੇ ਐਫਆਈਆਰ ਰੱਦ ਕਰਨ ਤੋਂ ਕੀਤਾ ਇੰਨਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁੰਬਈ ਉੱਚ ਅਦਾਲਤ ਵਲੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਦੱਸ ਦਈਏ ਕਿ ਉੱਚ ਅਦਾਲਤ ਨੇ ਬਲਾਤਕਾਰ ਦਾ ਸ਼ਿਕਾਰ ਹੋਈ  ਨਬਾਲਿਗ ਦੀ ਸਹਿਮਤੀ ਦੇ ਬਾਵਜੂਦ ...

Bombay High Court

ਮੁੰਬਈ: ਮੁੰਬਈ ਉੱਚ ਅਦਾਲਤ ਵਲੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਦੱਸ ਦਈਏ ਕਿ ਉੱਚ ਅਦਾਲਤ ਨੇ ਬਲਾਤਕਾਰ ਦਾ ਸ਼ਿਕਾਰ ਹੋਈ  ਨਬਾਲਿਗ ਦੀ ਸਹਿਮਤੀ ਦੇ ਬਾਵਜੂਦ ਮੁਲਜ਼ਮ ਖਿਲਾਫ ਦਰਜ ਐਫਆਈਆਰ ਨੂੰ ਰੱਦ ਕਰਨ ਤੋਂ ਇੰਨਕਾਰ ਹੈ। ਅਦਾਲਤ ਨੇ ਸੋਮਵਾਰ ਨੂੰ ਕਿਹਾ ਕਿ ਮਾਮਲੇ 'ਚ ਪਾਕਸੋ ਕਨੂੰਨ ਦੇ ਤਹਿਤ ਸਖ਼ਤ ਪ੍ਰਬੰਧ ਹਨ। ਇਸ ਲਈ ਪੀੜਿਤਾ ਦੀ ਸਹਿਮਤ ਹੋਣ ਦੇ ਬਾਵਜੂਦ ਪ੍ਰੌਸੀਕਿਊਟਰ ਦੀ ਕਾਰਵਾਹੀ ਨੂੰ ਰੱਦ ਨਹੀਂ ਕੀਤਾ ਜਾ ਸਕਦਾ।

ਪਿਛਲੇ ਸਾਲ ਜੂਨ 'ਚ ਬਲਾਤਕਾਰ ਦੀ ਕਥਿਤ ਘਟਨਾ ਤੋਂ ਬਾਅਦ ਪੀੜਿਤਾ ਵਲੋਂ ਮੰਗ ਦਰਜ ਕੀਤੀ ਗਈ ਸੀ। ਸੋਮਵਾਰ ਨੂੰ ਮੰਬਈ ਹਾਈਕੋਰਟ ਦੇ ਜਸਟਿਸ ਬੀਪੀ ਧਰਮਾਧਿਕਾਰੀ ਅਤੇ ਜਸਟਿਸ ਰੇਵਤੀ ਮੋਹਿਤੇ ਨੇ ਮਾਮਲੇ ਦੀ ਸੁਣਵਾਈ ਕੀਤੀ। ਦੱਸ ਦਈਏ ਕਿ ਪੀੜਿਤਾ ਮੁੰਬਈ ਦੀ ਰਹਿਣ ਵਾਲੀ ਹੈ ਅਤੇ ਘਟਨਾ ਤੋਂ ਬਾਅਦ ਉਹ ਗਰਭਵਤੀ ਹੋ ਗਈ ਸੀ। ਪਿਛਲੇ ਮਹੀਨੇ ਹੀ ਉਸ ਨੇ ਇਕ ਬੇਟੇ ਨੂੰ ਜਨਮ ਦਿਤਾ ਹੈ। ਪੀੜਿਤਾ ਨੇ ਬੇਟੇ ਦੇ ਪ੍ਰਤੀ ਅਪਣੇ ਅਧਿਕਾਰ ਦਾ ਤਿਆਗ ਕਰਦੇ ਹੋਏ ਉਸ ਨੂੰ ਅਨਾਥ ਆਸ਼ਰਮ ਨੂੰ ਦੇ ਦਿਤਾ।

ਉਸ ਨੇ ਹਾਈਕੋਰਟ 'ਚ ਮੰਗ ਦਰਜ ਕਰ ਕਿਹਾ ਕਿ ਪੁਲਿਸ ਮੁਤਾਬਕ ਮੁਲਜ਼ਮ ਨੂੰ ਫੜੇ ਜਾਣ ਦੀ ਸੰਭਾਵਨਾ ਘੱਟ ਹੈ। ਇਸ ਲਈ ਨਿਸ਼ਚਿਤ ਰੂਪ 'ਚ ਐਫਆਈਆਰ ਰੱਦ ਕਰ ਦੇਣੀ ਚਾਹੀਦੀ ਹੈ।  ਪੀੜਿਤਾ ਨੇ ਪਿੱਠ ਨੂੰ ਦੱਸਿਆ ਕਿ ਉਸ ਨੇ ਪਹਿਲੇ ਸਾਲ ਗ੍ਰੈਜੁਏਸ਼ਨ 'ਚ ਪੜ੍ਹਦੀ ਹੈ ਅਤੇ ਅਪਣੇ ਆਪ ਨੂੰ ਜਾਂ ਅਪਣੇ ਬੇਟੇ ਦੀ ਦੇਖਭਾਲ ਲਈ ਉਸ ਦੇ ਕੋਲ ਕਮਾਈ ਦਾ ਕੋਈ ਜ਼ਰੀਆ ਨਹੀਂ ਹੈ। ਇਸ ਲਈ ਇਸ ਮਾਮਲੇ 'ਚ ਸਾਰੀ ਕਾਰਵਾਈਆਂ ਨੂੰ ਖ਼ਤਮ ਕਰਨ ਦੀ ਅਪੀਲ ਕੀਤਾ ਸੀ। ਪੀੜਤਾ ਨੇ ਅਪਣੇ ਵਕੀਲ ਦੇ ਜ਼ਰੀਏ ਇਹ ਵੀ ਦਲੀਲ ਦਿਤੀ ਕਿ ਐਫਈਆਰ ਰੱਦ ਕਰਨਾ ਉਸ ਦੇ ਨਵਜਾਤ ਬੱਚੇ ਦੇ ਹਿੱਤ 'ਚ ਹੋਵੇਗਾ, ਜਿਸ ਤੋਂ ਬਾਅਦ ਉਸ ਨੂੰ ਅਨਾਥਆਸ਼ਰਮ ਨੂੰ ਦਿਤਾ ਜਾ ਸਕੇਂਗਾ।

ਸਰਕਾਰੀ ਵਕੀਲ ਅਰੁਣਾ ਪਈ ਨੇ ਪਿੱਠ ਨੂੰ ਦੱਸਿਆ ਕਿ ਪੁਲਿਸ ਅਤੇ ਮਜਿਸਟ੍ਰੇਰਟ ਦੇ ਸਾਹਮਣੇ ਪੀੜਤਾ ਨੇ ਜੋ ਬਿਆਨ ਰਿਕਾਰਡ ਕਰਾਇਆ ਸੀ ਉਸ 'ਚ ਉਸ ਨੇ ਅਜਿਹੀ ਕੋਈ ਵੀ ਸੂਚਨਾ ਨਹੀਂ ਦਿਤੀ ਜਿਸ ਦੇ ਨਾਲ ਕਿ ਮੁਲਜ਼ਮ ਦੀ ਪਛਾਣ 'ਚ ਮਦਦ ਮਿਲ ਸਕੇਗੀ। ਇਸ ਲਈ ਮੁਲਜ਼ਮ ਦੀ ਪਛਾਣ ਕਰਨਾ ਅਤੇ ਉਸ ਨੂੰ ਗਿ੍ਰਫਤਾਰ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਹੈ। ਪਿੱਠ ਨੇ ਕਾਰਵਾਈ ਨੂੰ ਇਹ ਕਹੀ ਕੇ ਖਾਰਜ ਕਰ ਦਿਤਾ ਕਿ ਇਹ ‘ਪੂਰੀ ਤਰ੍ਹਾਂ ਨਿਰਾਸ਼ਾਜਨਕ’ ਹੈ। ਦੱਸ ਦਈਏ ਕਿ ਗੋਵੰਡੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।