ਪੁਲਵਾਮਾ 'ਚ ਸੈਨਾ ਦੀ ਪਟਰੌਲਿੰਗ ਪਾਰਟੀ 'ਤੇ ਅਤਿਵਾਦੀ ਹਮਲਾ, ਹਿਜ਼ਬੁਲ ਅਤਿਵਾਦੀ ਢੇਰ
ਦੱਖਣ ਕਸ਼ਮੀਰ ਦੇ ਪੁਲਵਾਮਾ 'ਚ ਮੰਗਲਵਾਰ ਨੂੰ ਫੌਜ ਦੀ ਪਟਰੌਲਿੰਗ ਪਾਰਟੀ 'ਤੇ ਹਮਲਾ ਕਰਨ ਵਾਲੇ ਹਿਜ਼ਬੁਲ ਅਤਿਵਾਦੀ ਨੂੰ ਸੁਰੱਖਿਆ ਬਲਾਂ ਨੇ ਮੁੱਠ ਭੇੜ 'ਚ ਮਾਰ ਗਿਰਾਇਆ...
ਜੰਮੂ ਕਸ਼ਮੀਰ: ਦੱਖਣ ਕਸ਼ਮੀਰ ਦੇ ਪੁਲਵਾਮਾ 'ਚ ਮੰਗਲਵਾਰ ਨੂੰ ਫੌਜ ਦੀ ਪਟਰੌਲਿੰਗ ਪਾਰਟੀ 'ਤੇ ਹਮਲਾ ਕਰਨ ਵਾਲੇ ਹਿਜ਼ਬੁਲ ਅਤਿਵਾਦੀ ਨੂੰ ਸੁਰੱਖਿਆ ਬਲਾਂ ਨੇ ਮੁੱਠ ਭੇੜ 'ਚ ਮਾਰ ਗਿਰਾਇਆ ਜਿਸ ਦੇ ਚਲਦਿਆਂ ਹਿੰਸਾ ਦਾ ਸ਼ੱਕ ਜ਼ਾਹਿਰ ਕਰਦਿਆਂ ਪੂਰੇ ਇਲਾਕੇ 'ਚ ਮੋਬਾਇਲ ਇੰਟਰਨੈਟ ਸੇਵਾਵਾਂ ਬੰਦ ਕਰ ਦਿਤੀ ਗਈ ਹੈ। ਨਾਲ ਹੀ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਤਲਾਸ਼ੀ ਮੁਹਿਮ ਚਲਾਇਆ ਜਾ ਰਿਹਾ ਹੈ।
ਕਿਹਾ ਜਾ ਰਿਹਾ ਹੈ ਕਿ ਹਮਲਾ ਕਰਨ ਵਾਲੇ ਦੋ ਅਤਿਵਾਦੀ ਸਨ। ਜਿਲ੍ਹੇ ਦੇ ਲਿੱਟਰ ਦੇ ਚੌਧਰੀ ਬਾਗ ਇਲਾਕੇ ਤੋਂ ਫੌਜ ਦੀ 55 ਰਾਸ਼ਟਰੀ ਰਾਇਫਲਸ ਦੀ ਪਟਰੌਲ ਪਾਰਟੀ ਨਿਕਲ ਰਹੀ ਸੀ, ਉਦੋਂ ਅਤਿਵਾਦੀਆਂ ਨੇ ਹਮਲਾ ਕਰ ਦਿਤਾ ਸੀ। ਪਾਰਟੀ ਨੂੰ ਨਿਸ਼ਾਨਾ ਬਣਾ ਕੇ ਅੰਨੇਵਾਹ ਗੋਲੀਆਂ ਚਲਾਈਆਂ ਗਈਆਂ ਅਤੇ ਜਵਾਨਾਂ ਨੇ ਮੋਰਚਾ ਸੰਭਾਲਦੇ ਹੋਏ ਜਵਾਬੀ ਕਾਰਵਾਈ ਕੀਤੀ। ਇਸ ਤੋਂ ਮੁੱਠ ਭੇੜ ਸ਼ੁਰੂ ਹੋ ਗਈ।
ਸਾਲ ਦੇ ਪਹਿਲੇ ਦਿਨ ਅਤਿਵਾਦੀਆਂ ਨੇ ਦੱਖਣ ਕਸ਼ਮੀਰ ਦੇ ਪੁਲਵਾਮਾ ਜਿਲ੍ਹੇ 'ਚ ਤਿੰਨ ਹਮਲੇ ਕੀਤੇ ਸਨ। ਇਸ 'ਚ ਹਾਂਜਨ ਪਿੰਡ 'ਚ ਇਕ ਏਸਪੀਓ ਦੀ ਮੌਤ ਹੋ ਗਈ, ਜਦੋਂ ਕਿ ਨੇਕਾਂ ਨੇਤਾ ਦੇ ਤਰਾਲ ਸਥਿਤ ਘਰ ਅਤੇ ਮਿਦੂਰਾ ਪਿੰਡ 'ਚ ਸੀਆਰਪੀਐਫ ਕੈਂਪ 'ਤੇ ਗ੍ਰਨੇਡ ਹਮਲੇ 'ਚ ਕਿਸੇ ਪ੍ਰਕਾਰ ਦਾ ਨੁਕਸਾਨ ਨਹੀਂ ਹੋਇਆ ਸੀ।