ਸ਼ਾਹਜਹਾਂਪੁਰ ਬਾਰਡਰ ’ਤੇ ਡਰਾਇਵਰਾਂ ਨਾਲ ਬਦਸਲੂਕੀ, ਕਿਸਾਨਾਂ ਨੂੰ ਬਦਨਾਮ ਕਰਨ ਦੀ ਰਚੀ ਜਾ ਰਹੀ ਸਾਜਿਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

''ਮੇਰੇ ਕੋਲ ਮੇਰੇ ਸਾਰੇ ਪਰੂਫ ਹਨ ਜੋ ਸਾਬਤ ਕਰ ਸਕਦੇ ਹਨ ਮੈਂ ਭਾਰਤ ਦਾ ਹੀ ਰਹਿਣ ਵਾਲਾ ਹਾਂ''

Charanjit Singh Surkhab And Driver

ਨਵੀਂ ਦਿੱਲੀ ( ਚਰਨਜੀਤ ਸਿੰਘ ਸੁਰਖਾਬ) ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ  ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ।  ਦੇਸ਼ ਦੇ ਹਰ ਵਰਗ ਦੇ ਲੋਕਾਂ ਦਾ ਸਹਿਯੋਗ ਮਿਲ ਰਿਹਾ ਲੋਕਾਂ ਵੱਲੋਂ ਸੇਵਾ ਵੀ ਵੱਧ ਚੜ੍ਹ ਕੇ ਕੀਤੀ ਜਾ ਰਹੀ ਹੈ।  ਉਥੇ ਹੀ ਕਿਸਾਨੀ ਮੋਰਚੇ ਨੂੰ ਤੋੜਨ, ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਸਪੋਕਸਮੈਨ ਦੇ ਪੱਤਰਕਾਰ ਵੱਲੋਂ ਅਨੀਸ਼ ਨਾਲ ਗੱਲਬਾਤ ਕੀਤੀ ਗਈ ਜਿਸਨਾਲ ਸ਼ਾਹਜਹਾਂਪੁਰ ਬਾਰਡਰ ਤੇ  ਪੁਲਿਸ ਵੱਲੋਂ ਬਦਸਲੂਕੀ ਕੀਤੀ ਗਈ। ਅਨੀਸ਼ ਨੇ ਗੱਲਬਾਤ ਦੌਰਾਨ ਦੱਸਿਆ ਕਿ ਰਾਜਸਥਾਨ ਦਾ ਰਹਿਣ ਵਾਲਾ ਹੈ ਤੇ ਉਹ ਗੁਜਰਾਤ ਤੋਂ ਦਿੱਲੀ ਦਾ ਮਾਲ ਲੈ ਕੇ ਆ ਰਹੇ ਸਨ।

ਉਹਨਾਂ ਕਿਹਾ ਕਿ ਉਹ ਰਸਤੇ ਵਿਚ ਆ ਰਹੇ ਸਨ ਕਿਸੇ ਨੇ ਕੁੱਝ ਨਹੀਂ ਕਿਹਾ ਕਿ ਪਰ ਇਥੇ ਪੁਲਿਸ ਨੇ ਕਰੇਨ ਨਾਲ ਸੜਕ  ਤੇ ਕੰਨਟੇਨਰ ਰੱਖ ਦਿੱਤੇ ਤੇ ਸਾਡੀ ਗੱਡੀ ਇਥੇ ਖੜ੍ਹੀ ਕਰਵਾ ਲਈ ਤੇ ਸਾਡੇ ਕੋਲੋਂ ਚਾਬੀ ਖੋਹ ਲਈ ਗਈ, ਤੇ ਜਦੋਂ ਮੈਂ ਚਾਬੀ ਨਹੀਂ ਦਿੱਤੀ  ਤੇ ਮੈਨੂੰ ਕੁੱਟਿਆ ਤੇ ਕਿਹਾ ਕਿ ਤੇਰੇ ਤੇ ਅਸੀਂ ਕੇਸ ਬਣਵਾਂਗੇ।

ਮੈਨੂੰ ਮਾਵਾਂ ਭੈਣਾਂ ਦੀਆਂ ਗਾਲ੍ਹਾਂ ਕੱਢੀਆਂ ਗਈਆ। ਉਹਨਾਂ ਕਿਹਾ ਕਿ ਸਾਡੀ ਗੱਡੀ ਨੂੰ ਚਾਰ ਦਿਨ ਹੋ ਗਏ ਖੜ੍ਹੇ ਨੂੰ ਤੇ  ਇਸ ਵਿਚ ਮਾਲ ਖਰਾਬ ਹੋ ਰਿਹਾ ਹੈ।  ਉਹਨਾਂ ਕਿਹਾ ਕਿ ਹਜੇ ਵੀ ਇਸ ਦੀ ਚਾਬੀ ਪੁਲਿਸ ਕੋਲ ਹੈ, ਜਿੰਨੀ ਪੁਲਿਸ ਨੇ ਸਾਡੇ ਨਾਲ ਬਦਤਮੀਜੀ ਕੀਤੀ ਹੈ ਉਹਨੀ ਕਿਸੇ ਨੇ ਵੀ ਕਿਸੇ  ਨਾਲ ਨਹੀਂ ਕੀਤੀ ਹੋਣੀ ਹੈ ।  

ਉਹਨਾਂ ਕਿਹਾ ਕਿ ਪੁਲਿਸ ਨੇ ਮੇਰੇ ਕੋਲੋਂ ਮੇਰਾ ਨਾਮ ਪੁੱਛਿਆ ਜਦੋਂ ਮੈਂ ਕਿਹਾ ਕਿ ਮੇਰਾ ਨਾਮ ਅਨੀਸ਼ ਖਾਨ ਹੈ ਤੈਂ ਕਹਿਣ ਲੱਗ ਪਏ ਕਿ ਤੂੰ ਤਾਂ ਮੁਸਲਮਾਨ ਹੈ। ਉਹਨਾਂ ਕਿਹਾ ਕਿ ਜਦੋਂ ਮੈ ਆਪਣਾ ਨਾਮ ਦੱਸਿਆ ਤਾਂ ਪੁਲਿਸ ਵਾਲੇ ਹੈਰਾਨ ਹੋ ਗਏ  ਜਿਵੇਂ ਮੈ ਕੋਈ ਅੱਤਵਾਦੀ ਹਾਂ ਮੈਂ ਭਾਰਤ ਦਾ ਹੀ ਰਹਿਣ ਵਾਲਾ ਹੈ।  

ਮੇਰੇ ਕੋਲ ਮੇਰੇ ਸਾਰੇ ਪਰੂਫ ਹਨ ਜੋ ਸਾਬਤ ਕਰ ਸਕਦੇ ਹਨ ਮੈਂ ਭਾਰਤ ਦਾ ਹੀ ਰਹਿਣ ਵਾਲਾ ਹਾਂ। ਉਹਨਾਂ ਕਿਹਾ ਕਿ ਕਿਸਾਨ ਦਾ ਕੋਈ ਕਸੂਰ ਨਹੀਂ ਹੈ ਉਹ ਤਾਂ ਸਾਨੂੰ ਖਾਣ ਨੂੰ ਲੰਗਰ, ਰਹਿਣ ਨੂੰ ਬਿਸਤਰਾ ਸਭ ਕੁੱਝ ਦੇ ਰਹੇ ਹਨ ਫਿਰ ਅਸੀਂ ਕਿਸਾਨ ਨੂੰ ਕਿਵੇਂ ਮਾੜਾ ਕਹਿ ਸਕਦੇ ਹਾਂ, ਕਿਸਾਨ ਦਾ ਕੋਈ ਕਸੂਰ ਨਹੀਂ ਹਾਂ, ਕਿਸਾਨਾਂ ਨੂੰ ਜਾਣ ਕੇ ਬਦਨਾਮ ਕਰ  ਕੀਤਾ ਜਾ ਰਿਹਾ ਹੈ।