ਪਿੰਨੀਆਂ ਵੰਡਦੀ ਬੀਬੀ ਦੀਆਂ ਬੇਬਾਕ ਗੱਲਾਂ ਤੁਹਾਨੂੰ ਝੰਜੋੜ ਕੇ ਰੱਖ ਦੇਣਗੀਆਂ !

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

''ਇਥੇ ਸਾਰੇ ਧਰਮਾਂ ਦੇ ਲੋਕ ਹਨ ਇਕੱਠੇ''

Arpan Kaur and surjit kaur

ਨਵੀਂ ਦਿੱਲੀ( ਅਰਪਨ ਕੌਰ) ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ  ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਦੇਸ਼ ਦੇ ਹਰ ਵਰਗ ਦੇ ਲੋਕਾਂ ਦਾ ਸਹਿਯੋਗ ਮਿਲ ਰਿਹਾ ਲੋਕਾਂ ਵੱਲੋਂ ਸੇਵਾ ਵੀ ਵੱਧ ਚੜ੍ਹ ਕੇ ਕੀਤੀ ਜਾ ਰਹੀ ਹੈ।

ਸਪੋਕਸਮੈਨ ਦੀ ਪੱਤਰਕਾਰ ਵੱਲੋਂ ਤਰਨਤਾਰਨ ਸ਼ਹਿਰ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਜਿਹਨਾਂ ਵੱਲੋਂ ਦਿੱਲੀ ਮੋਰਚੇ ਵਿਚ ਬੈਠੇ ਲੋਕਾਂ ਲਈ ਤਿੰਨ ਕੁਵਿੰਟਲ ਅਲਸੀ ਦੀਆਂ ਪਿੰਨੀਆਂ ਦੀ ਸੇਵਾ ਕੀਤੀ ਗਈ। ਉਹਨਾਂ ਕਿਹਾ ਕਿ ਉਹਨਾਂ ਨੇ ਆਪਣੇ ਵੀਰਾਂ ਭੈਣਾਂ ਲਈ ਇਹ ਸੇਵਾ ਕੀਤੀ ਹੈ ਕਿਉਂਕਿ ਉਹ ਇੰਨੀ ਠੰਡ ਵਿਚ ਬੈਠੇ ਹਨ ਉਹਨਾਂ ਕਿਹਾ ਅਸੀਂ ਜਿੱਤ ਕੇ ਜਾਣਾ ਹੈ ਸਾਡੇ ਵੀਰ ਭੈਣ ਇਸ ਤਰ੍ਹਾਂ ਹੀ ਮੋਰਚੇ ਵਿਚ ਡਟੇ ਰਹਿਣ।

ਉਹਨਾਂ ਕਿਹਾ ਕਿ ਇਥੇ ਮੇਲੇ ਵਾਂਗੂ ਲੱਗ ਰਿਹਾ ਹੈ। ਕਿਸਾਨ ਇੰਨੀ ਠੰਡ ਵਿਚ ਡਟੇ ਹਨ ਮੀਂਹ ਵਿਚ ਬੈਠੇ ਹਨ ਪਰ ਸਰਕਾਰ ਕੋਈ ਫੈਸਲਾ ਨਹੀਂ ਲੈ ਰਹੀ। ਸੁਰਜੀਤ ਕੌਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਅਸੀਂ ਅਰਦਾਸ ਕਰਕੇ ਤੁਰੇ ਹਾਂ ਵੀ ਸੱਚੇ ਪਾਤਸ਼ਾਹ ਅਸੀਂ  ਇਹ ਮੋਰਚਾ ਜਿੱਤ ਕੇ ਆਈਏ। 

 ਉਹਨਾਂ ਕਿਹਾ ਕਿ ਸਾਡੇ ਐਨ ਆਰਆਈ ਵੀਰਾਂ ਨੇ ਕਿਹਾ ਕਿ ਤੁਸੀਂ ਜਾਓ ਅਸੀਂ ਤਾਂ ਜਾ ਨਹੀਂ ਸਕਦੇ ਪਰ ਤੁਸੀਂ ਜਾਓ ਸਾਡੇ ਐਨ ਆਰ ਆਈ ਵੀਰਾਂ ਨੇ ਸਾਡੀ ਬਹੁਤ ਮਦਦ ਕੀਤੀ।

ਉਹਨਾਂ ਕਿਹਾ ਕਿ ਲੋਕਾਂ ਦਾ ਜ਼ੋਸ ਵੇਖ ਕੇ ਸਾਡੇ ਵਿਚ ਹੋਰ ਜਿਆਦਾ ਜ਼ੋਸ ਭਰ ਗਿਆ ਸਾਡਾ ਸਟੇਜ ਤੇ ਵੀ ਬੋਲਣ ਨੂੰ ਦਿਲ ਕਰਦਾ ਵੀ ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਸਾਰੇ ਜਾਣੇ ਰਲ ਕੇ ਕੰਮ ਕਰੋ, ਝੂਠ ਨਾ ਬੋਲੋ। ਸਿੱਖ ਕੌਮ ਦਾ ਸੋਚੋ।

ਉਹਨਾਂ ਕਿਹਾ ਕਿ ਇਥੇ ਸਾਰੇ ਧਰਮਾਂ ਦੇ ਲੋਕ ਇਕੱਠੇ ਹਨ ਵੇਖ ਕੇ ਖ਼ੁਸੀ ਹੋਈ ਕਿ ਕੁਦਰਤ ਦੇ ਬੰਦੇ ਸਾਰੇ ਰਲ ਕੇ ਰਹਿ ਰਹੇ ਹਨ ਤੇ ਰਲ ਕੇ ਹੀ ਰਹਿਣ ਕਿਸੇ ਨੇ ਕੁੱਝ ਵੀ ਨਾਲ ਲੈ ਕੇ ਨਹੀਂ ਜਾਣਾ ਸਭ ਖਾਲੀ ਹੱਥ ਚਲੇ ਜਾਂਦੇ ਹਨ ਤੇ ਜੇ ਕੁੱਝ ਲੈ ਕੇ ਜਾਣਾ ਹੈ ਤਾਂ ਉਹ ਹੈ  ਜਿੱਤ ਹਾਸਲ ਕਰਕੇ ਕੇ ਜਾਣੀ ਹੈ।