ਰਾਹੁਲ ਗਾਂਧੀ ਦੀ ਲੋਕਾਂ ਨੂੰ ਅਪੀਲ, ਕਿਸਾਨਾਂ ਲਈ ਆਵਾਜ਼ ਕਰੋ ਬੁਲੰਦ ਤਾਂ ਜੋ ਕਾਨੂੰਨ ਰੱਦ ਹੋ ਸਕੇ
ਤੁਸੀਂ ਵੀ ਉਨ੍ਹਾਂ ਦੇ ਸਮਰਥਨ 'ਚ ਆਪਣੀ ਆਵਾਜ਼ ਜੋੜ ਕੇ ਇਸ ਸੰਘਰਸ਼ ਨੂੰ ਬੁਲੰਦ ਕਰੋ ਤਾਂ ਕਿ ਖੇਤੀ ਵਿਰੋਧੀ ਕਾਨੂੰਨ ਖ਼ਤਮ ਹੋਣ।''
rahul gandhi
ਨਵੀਂ ਦਿੱਲੀ- ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ ਤੇ ਅੱਜ ਕਿਸਾਨਾਂ ਤੇ ਸਰਕਾਰ ਵਿਚਕਾਰ 8ਵੇਂ ਦੌਰ ਦੀ ਮੀਟਿੰਗ ਹੈ। ਇਸ ਵਿਚਕਾਰ ਕਿਸਾਨਾਂ ਦੇ ਸਮਰਥਨ ਵਿਚ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਦੇਸ਼ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰਨ।
ਰਾਹੁਲ ਗਾਂਧੀ ਦਾ ਟਵੀਟ
ਉਨ੍ਹਾਂ ਟਵੀਟ ਕਰਕੇ ਦੇਸ਼ ਵਾਸੀਆਂ ਨੂੰ ਕਿਹਾ, ''ਸ਼ਾਂਤੀਪੂਰਨ ਅੰਦੋਲਨ ਲੋਕਤੰਤਰ ਦਾ ਇਕ ਅਟੁੱਟ ਹਿੱਸਾ ਹੁੰਦਾ ਹੈ। ਸਾਡੇ ਕਿਸਾਨ ਭੈਣ-ਭਰਾ ਜੋ ਅੰਦੋਲਨ ਕਰ ਰਹੇ, ਉਸ ਨੂੰ ਦੇਸ਼ ਭਰ ਤੋਂ ਸਮਰਥਨ ਮਿਲ ਰਿਹਾ ਹੈ। ਤੁਸੀਂ ਵੀ ਉਨ੍ਹਾਂ ਦੇ ਸਮਰਥਨ 'ਚ ਆਪਣੀ ਆਵਾਜ਼ ਜੋੜ ਕੇ ਇਸ ਸੰਘਰਸ਼ ਨੂੰ ਬੁਲੰਦ ਕਰੋ ਤਾਂ ਕਿ ਖੇਤੀ ਵਿਰੋਧੀ ਕਾਨੂੰਨ ਖ਼ਤਮ ਹੋਣ।''